WhatsApp 'ਚ ਆ ਰਹੇ 3 ਕਮਾਲ ਦੇ ਫੀਚਰਜ਼, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ

Friday, Jan 03, 2025 - 11:53 PM (IST)

WhatsApp 'ਚ ਆ ਰਹੇ 3 ਕਮਾਲ ਦੇ ਫੀਚਰਜ਼, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ

ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲੇ ਵਟਸਐਪ 'ਚ ਹਾਲ ਦੇ ਸਾਲਾਂ 'ਚ ਜ਼ਬਰਦਸਤ ਬਦਲਾਅ ਹੋਏ ਹਨ। ਸਾਧਾਰਣ ਮੈਸੇਜਿੰਗ ਐਪ ਤੋਂ ਲੈ ਕੇ ਏ.ਆਈ. ਤਕਨੀਕ ਨਾਲ ਲੈਸ ਹੋਣ ਤਕ, ਇਸਦਾ ਵਿਕਾਸ ਸ਼ਾਨਦਾਰ ਰਿਹਾ ਹੈ। 2024 'ਚ ਵਟਸਐਪ ਨੇ ਕਈ ਕ੍ਰਾਂਤੀਕਾਰੀ ਫੀਚਰਜ਼ ਅਤੇ ਅਪਗ੍ਰੇਡਸ ਪੇਸ਼ ਕੀਤੇ, ਜਿਨ੍ਹਾਂ 'ਚ Meta AI ਦਾ ਇੰਟੀਗ੍ਰੇਸ਼ਨ ਸ਼ਾਮਲ ਸੀ, ਜਿਸਨੇ ਪਲੇਟਫਾਰਮ 'ਤੇ ਗੱਲਬਾਤ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਹੁਣ 2025 'ਚ ਵਟਸਐਪ ਲਈ Meta AI ਦੇ ਕੁਝ ਰੋਮਾਂਚਕ ਫੀਚਰਜ਼ ਤਿਆਰ ਕੀਤੇ ਜਾ ਰਹੇ ਹਨ, ਜੋ ਯੂਜ਼ਰਜ਼ ਦੇ ਅਨੁਭਵ ਨੂੰ ਹੋਰ ਵੀ ਸ਼ਾਨਦਾਰ ਸ਼ਾਨਦਾਰ ਬਣਾਉਣਗੇ। ਆਓ ਜਾਣਦੇ ਹਾਂ ਇਨ੍ਹਾਂ ਬਾਰੇ....

ਇਹ ਵੀ ਪੜ੍ਹੋ- ਕਾਰ 'ਚ ਹੀਟਰ ਚਲਾਉਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

WhatsApp ਲਈ ਆਉਣ ਵਾਲੇ Meta AI ਫੀਚਰਜ਼

1. Meta AI ਸ਼ਾਰਟਕਟ- ਵਟਸਐਪ ਇਕ ਅਜਿਹੇ ਸ਼ਾਰਟਕਟ ਬਟਨ 'ਤੇ ਕੰਮ ਕਰ ਰਿਹਾ ਹੈ, ਜੋ ਐਪ ਦੇ ਅੰਦਰ Meta AI ਚੈਟਬਾਟ ਤਕ ਤੁਰੰਤ ਪਹੁੰਚ ਪ੍ਰਦਾਨ ਕਰੇਗਾ। ਇਸ ਸ਼ਾਰਟਕਟ ਬਟਨ ਦੀ ਮਦਦ ਨਾਲ ਯੂਜ਼ਰਜ਼ ਆਸਾਨੀ ਨਾਲ Meta AI ਦੀ ਵਰਤੋਂ ਕਰਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਨ, ਸੁਝਾਅ ਪ੍ਰਾਪਤ ਕਰ ਸਕਦੇ ਹਨ ਅਤੇ ਹੋਰ ਬਹੁਤ ਕੁਝ ਕਰ ਸਕਦੇ ਹਨ। ਇਹ ਬਟਨ ਹੁਣ ਚੈਟਸ ਟੈਬ 'ਤੇ ਉਪਲੱਬਧ ਹੋਵੇਗਾ, ਜਿਸ ਨਾਲ ਇਸਦੀ ਵਿਜ਼ੀਬਿਲਿਟੀ ਵਧੇਗੀ ਅਤੇ ਯੂਜ਼ਰਜ਼ ਨੂੰ ਇਸਨੂੰ ਐਕਸੈਸ ਕਰਨਾ ਆਸਾਨ ਹੋਵੇਗਾ। ਫਿਲਹਾਲ ਇਹ ਫੀਚਰ iOS 'ਤੇ ਟੈਸਟਿੰਗ ਦੇ ਪੜਾਅ 'ਚ ਹੈ ਅਤੇ ਜਲਦੀ ਹੀ ਪਬਲਿਕ ਯੂਜ਼ਰਜ਼ ਲਈ ਉਪਲੱਬਧ ਹੋ ਸਕਦਾ ਹੈ। 

ਇਹ ਵੀ ਪੜ੍ਹੋ- ਪਬਲਿਸ਼ ਕਰਦੇ ਹੀ ਵਾਇਰਲ ਹੋ ਜਾਣਗੀਆਂ Shorts ਵੀਡੀਓਜ਼, YouTube ਨੇ ਖ਼ੁਦ ਦੱਸੇ ਤਰੀਕੇ

2. ਮੈਸੇਜ ਨੂੰ Meta AI 'ਤੇ ਫਾਰਵਰਡ ਕਰਨਾ- ਇਸ ਨਵੇਂ ਫੀਚਰ ਤਹਿਤ ਯੂਜ਼ਰਜ਼ ਹੁਣ ਆਪਣੇ ਮੈਸੇਜ ਨੂੰ Meta AI 'ਤੇ ਫਾਰਵਰਡ ਕਰ ਸਕਦੇ ਹਨ ਤਾਂ ਜੋ ਟੈਕਸਟ ਦਾ ਜ਼ਿਆਦਾ ਡੂੰਘਾ ਸੰਦਰਭ ਪ੍ਰਾਪਤ ਕਰ ਸਕਣ। ਯੂਜ਼ਰਜ਼ ਕਿਸੇ ਵੀ ਮੀਡੀਆ ਜਾਂ ਮੈਸੇਜ ਨੂੰ Meta AI 'ਤੇ ਭੇਜ ਸਕਦੇ ਹਨ ਜਾਂ ਟੈਕਸਟ ਨੂੰ ਕਾਪੀ-ਪੇਸਟ ਕਰ ਸਕਦੇ ਹਨ। ਇਹ ਫੀਚਰ ਯੂਜ਼ਰਜ਼ ਨੂੰ ਸਪੈਮ ਜਾਂ ਸਕੈਮ ਮੈਸੇਜ ਦੀ ਜਾਂਚ ਕਰਨ ਅਤੇ ਮੈਸੇਜ ਨਾਲ ਜੁੜੇ ਤੱਥਾਂ ਦੀ ਪੁਸ਼ਟੀ ਕਰਨ 'ਚ ਵੀ ਮਦਦ ਕਰੇਗਾ। ਆਸਾਮ ਸ਼ਬਦਾਂ 'ਚ ਕਹੀਏ ਤਾਂ ਇਹ ਫੈਕਟ ਚੈੱਕ ਦਾ ਤਰੀਕਾ ਹੋਵੇਗਾ। ਇਹ ਫੀਚਰ ਮੌਜੂਦਾ ਸਮੇਂ 'ਚ ਐਂਡਰਾਇਡ ਯੂਜ਼ਰਜ਼ ਲਈ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਹਫਤਿਆਂ 'ਚ ਇਸਨੂੰ ਲਾਂਚ ਕੀਤਾ ਜਾ ਸਕਦਾ ਹੈ। 

3. Meta AI ਚੈਟ ਮੈਮਰੀ- ਇਹ ਇਕ ਹੋਰ ਉੱਨਤ ਫੀਚਰ ਹੈ, ਜੋ ਏ.ਆਈ. ਚੈਟਬਾਟ ਨੂੰ ਯੂਜ਼ਰਜ਼ ਬਾਰੇ ਕੁਝ ਤੱਥ ਯਾਦ ਰੱਖਣ ਦੀ ਸਮਰਥਾ ਪ੍ਰਦਾਨ ਕਰਦਾ ਹੈ। ਚੈਟਬਾਟ ਯੂਜ਼ਰਜ਼ ਦੀ ਗੱਲਬਾਤ ਸ਼ੈਲੀ, ਜਨਮਦਿਨ, ਪਸੰਦ-ਨਾਪਸੰਦ ਅਤੇ ਹੋਰ ਤਰਜੀਹਾਂ ਨੂੰ ਯਾਦ ਰੱਖ ਸਕੇਗਾ। ਇਸ ਨਾਲ ਚੈਟਬਾਟ ਯੂਜ਼ਰਜ਼ ਨੂੰ ਹੋਰ ਜ਼ਿਆਦਾ ਵਿਅਕਤੀਗਤ ਪ੍ਰਤੀਕਿਰਿਆਵਾਂ ਦੇ ਸਕੇਣਗੇ। ਯੂਜ਼ਰਜ਼ Meta AI ਨੂੰ 'ਇਹ ਯਾਦ ਰੱਖੋ' ਵਰਗੇ ਕਮਾਂਡ ਦੇ ਕੇ ਖਾਸ ਜਾਣਕਾਰੀ ਯਾਦਗ ਰੱਖਣ ਲਈ ਕਹਿ ਸਕਦੇ ਹਨ। 

ਇਹ ਵੀ ਪੜ੍ਹੋ- ਹਵਾਈ ਜਹਾਜ਼ 'ਚ ਕਦੇ ਵੀ ਨਾ ਲੈ ਕੇ ਜਾਓ ਇਹ ਚੀਜ਼ਾਂ, ਨਹੀਂ ਤਾਂ ਜਾਣਾ ਪੈ ਸਕਦੈ ਜੇਲ੍ਹ!


author

Rakesh

Content Editor

Related News