3 ਰਾਫੇਲ ਲੜਾਕੂ ਜਹਾਜ਼ ਭਾਰਤ ’ਚ ਹੋਏ ਲੈਂਡ, ਏਅਰੋ ਇੰਡੀਆ ਸ਼ੋਅ ’ਚ ਲੈਣਗੇ ਹਿੱਸਾ
Thursday, Feb 14, 2019 - 04:19 AM (IST)
ਨਵੀਂ ਦਿੱਲੀ, (ਇੰਟ.)– ਮੋਦੀ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਰਾਫੇਲ ਤਹਿਤ ਵਿਵਾਦ ਦਰਮਿਆਨ 3 ਰਾਫੇਲ ਲੜਾਕੂ ਜਹਾਜ਼ ਭਾਰਤ ਪਹੁੰਚ ਚੁੱਕੇ ਹਨ। ਇਹ ਜਹਾਜ਼ ਬੇਂਗਲੁਰੂ ’ਚ ਏਅਰੋ ਇੰਡੀਆ ਸ਼ੋਅ ਵਿਚ ਹਿੱਸਾ ਲੈਣਗੇ। ਹਾਲਾਂਕਿ ਇਨ੍ਹਾਂ ਵਿਚੋਂ 2 ਹੀ ਉਡਾਣ ਭਰਨਗੇ ਜਦਕਿ ਤੀਜਾ ਡਿਸਪਲੇਅ ਲਈ ਹੋਵੇਗਾ। ਸਪੱਸ਼ਟ ਕਰ ਦੇਈਏ ਕਿ ਇਹ ਫਰਾਂਸ ਦੀ ਹਵਾਈ ਫੌਜ ਦਾ ਰਾਫੇਲ ਹੈ, ਨਾ ਕਿ ਭਾਰਤ ਸਰਕਾਰ ਨੇ ਜੋ ਸੌਦਾ ਕੀਤਾ ਹੈ। ਦਰਅਸਲ ਇਹ ਰਾਫੇਲ ਜਹਾਜ਼ ਅਜਿਹੇ ਸਮੇਂ ਆਏ ਹਨ ਜਦੋਂ ਭਾਰਤ ਵਿਚ ਇਸ ਜਹਾਜ਼ ਦੇ ਮੁੱਦੇ ’ਤੇ ਮਾਮਲਾ ਗਰਮਾਇਆ ਹੋਇਆ ਹੈ।
