ਪਾਕਿ ਦੇ ਲਈ ਜਾਸੂਸੀ ਕਰ ਰਹੇ 3 ਵਿਅਕਤੀ ਬੀਕਾਨੇਰ ਤੇ ਝੁੰਝੁਨੂੰ ਤੋਂ ਫੜੇ

Monday, Jun 08, 2020 - 08:12 PM (IST)

ਨਵੀਂ ਦਿੱਲੀ/ਜੈਪੁਰ - ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਬੀਕਾਨੇਰ ਤੋਂ ਇਕ ਏਜੰਟ ਅਤੇ ਝੁੰਝੁਨੂੰ ਤੋਂ 2 ਭਰਾਵਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਹ ਤਿੰਨੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐਸ. ਆਈ. ਲਈ ਕੰਮ ਕਰਦੇ ਸਨ। ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਫੜਣ ਲਈ ਫੌਜ, ਯੂ. ਪੀ. ਏ. ਟੀ. ਐਸ. ਅਤੇ ਰਾਜਸਥਾਨ ਪੁਲਸ ਨੇ ਆਪ੍ਰੇਸ਼ਨ ਚਲਾਇਆ ਸੀ, ਜਿਸ ਨੂੰ ਆਪ੍ਰੇਸ਼ਨ ਡੈਜ਼ਰਟ ਚੇਂਜ਼ ਦਾ ਨਾਂ ਦਿੱਤਾ ਗਿਆ ਸੀ। ਰਾਜਸਥਾਨ ਪੁਲਸ ਇੰਟੈਲੀਜੈਂਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਓਮੇਸ਼ ਮਿਸ਼ਰਾ ਨੇ ਗਿ੍ਰਫਤਾਰੀ ਦੀ ਪੁਸ਼ਟੀ ਕੀਤੀ ਹੈ।

ਸੂਤਰਾਂ ਨੇ ਦੱਸਿਆ ਕਿ ਫੜੇ ਗਏ 3 ਵਿਅਕਤੀਆਂ ਦੇ ਨਾਂ ਵਿਕਾਸ, ਹੇਮੰਤ ਅਤੇ ਚਿਨਮਨ ਹਨ। ਹੁਣ ਤੱਕ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਬੀਕਾਨੇਰ ਦਾ ਰਹਿਣ ਵਾਲਾ ਵਿਕਾਸ ਕੁਮਾਰ ਓਰਬੇਟ ਭਾਵ ਆਰਡਰ ਆਫ ਬੈਟਲ, ਕੰਪੋਜਿਸ਼ਨ ਐਂਡ ਆਰਡਰ ਮਿਲਟਰੀ ਫਾਈਟਿੰਗ ਫਾਰਮੇਸ਼ਨ, ਗੋਲਾ-ਬਾਰੂਦ ਦੀ ਫੋਟੋ ਅਤੇ ਉਸ ਨਾਲ ਜੁੜੀ ਜਾਣਕਾਰੀ ਪਾਕਿਸਤਾਨ ਪਹੁੰਚਾਉਂਦਾ ਸੀ।

ਦੋਸ਼ੀ ਵਿਕਾਸ ਬੀਕਾਨੇਰ ਵਿਚ ਫੌਜ ਦੀ ਮਹਾਜਨ ਫੀਲਡ ਫਾਇਰਿੰਗ ਰੇਂਜ਼ ਵਿਚ ਪਾਣੀ ਦੇ ਟੈਂਕਰ ਦੀ ਸਪਲਾਈ ਕਰਦਾ ਸੀ। ਇਸ ਦੌਰਾਨ ਉਹ ਉਥੋਂ ਦੀਆਂ ਤਸਵੀਰਾਂ ਲੈਂਦਾ ਸੀ ਅਤੇ ਪਾਕਿਸਤਾਨ ਵਿਚ ਆਪਣੇ ਹੈਂਡਲਰ ਨੂੰ ਦਿੰਦਾ ਸੀ। ਜਾਸੂਸੀ ਦੇ ਏਵਜ਼ ਵਿਚ ਵਿਕਾਸ ਨੂੰ ਪੈਸੇ ਮਿਲਦੇ ਸਨ ਪਰ ਕਿਸੇ ਨੂੰ ਸ਼ੱਕ ਨਾ ਹੋਵੇ ਇਸ ਦੇ ਲਈ ਉਹ ਆਪਣੇ ਭਰਾਵਾਂ ਦੇ ਅਕਾਉਂਟ ਵਿਚ ਪੈਸੇ ਮੰਗਾਉਂਦਾ ਸੀ।

ਅਨੁਸ਼ਕਾ ਚੋਪੜਾ ਬਣ ਕੇ ਵਿਕਾਸ ਨੂੰ ਫਸਾਇਆ
ਅਗਲਤ, 2019 ਵਿਚ ਮਿਲਟਰੀ ਇੰਟੈਲੀਜੈਂਸ ਲਖਨਊ ਨੂੰ ਗਾਹਕਾਂ ਦੇ ਜ਼ਰੀਏ ਜਾਸੂਸੀ ਏਜੰਟ ਵਿਕਾਸ ਕੁਮਾਰ ਦੇ ਬਾਰੇ ਵਿਚ ਪਤਾ ਲੱਗਾ ਸੀ। ਵਿਕਾਸ ਨੂੰ ਮੁਲਤਾਨ ਦੀ ਮਹਿਲਾ ਪਾਕਿਸਤਾਨੀ ਇੰਟੈਲੀਜੈਂਸ ਆਪ੍ਰੇਟਿਵ (ਪੀ. ਆਈ. ਓ.) ਨੇ ਫੇਸਬੁੱਕ ਦੇ ਜ਼ਰੀਏ ਟ੍ਰੈਪ ਕੀਤਾ ਸੀ। ਪੀ. ਆਈ. ਓ. ਹਿੰਦੂ ਨਾਂ ਅਨੁਸ਼ਕਾ ਚੋਪੜਾ ਨਾਲ ਫੇਸਬੁੱਕ ਅਕਾਉਂਟ ਚਲਾ ਰਹੀ ਸੀ।


Khushdeep Jassi

Content Editor

Related News