ਕਰਨਾਟਕ ਦੇ ਮਾਂਡਿਆ ''ਚ ਮੂਰਤੀ ਵਿਸਰਜਨ ਦੌਰਾਨ ਹੋਈ ਝੜਪ ਮਾਮਲੇ ''ਚ 3 ਹੋਰ ਲੋਕ ਗ੍ਰਿਫ਼ਤਾਰ

Friday, Sep 13, 2024 - 10:27 AM (IST)

ਕਰਨਾਟਕ ਦੇ ਮਾਂਡਿਆ ''ਚ ਮੂਰਤੀ ਵਿਸਰਜਨ ਦੌਰਾਨ ਹੋਈ ਝੜਪ ਮਾਮਲੇ ''ਚ 3 ਹੋਰ ਲੋਕ ਗ੍ਰਿਫ਼ਤਾਰ

ਨਾਗਾਮੰਗਲਾ (ਕਰਨਾਟਕ) - ਕਰਨਾਟਕ ਦੇ ਨਾਗਾਮੰਗਲਾ 'ਚ ਭਗਵਾਨ ਗਣੇਸ਼ ਜੀ ਦੀ ਸ਼ੋਭਾ ਯਾਤਰਾ ਦੌਰਾਨ ਦੋ ਗੁੱਟਾਂ ਵਿਚਾਲੇ ਹੋਈ ਝੜਪ ਦੇ ਮਾਮਲੇ 'ਚ ਤਿੰਨ ਹੋਰ ਲੋਕਾਂ ਨੂੰ ਗ੍ਰਿਫ਼਼ਤਾਰ ਕੀਤਾ ਗਿਆ ਹੈ। ਪੁਲਸ ਨੇ ਲੋਕਾਂ ਦੀ ਗ੍ਰਿਫ਼ਚਾਰੀ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ। ਬੁੱਧਵਾਰ ਨੂੰ ਹੋਈ ਝੜਪ ਦੇ ਦੋ ਦਿਨ ਬਾਅਦ ਮਾਂਡਿਆ ਜ਼ਿਲ੍ਹੇ ਦੇ ਨਾਗਮੰਗਲਾ ਕਸਬੇ ਵਿੱਚ ਸਥਿਤੀ ਆਮ ਵਾਂਗ ਹੋ ਗਈ ਹੈ। ਝੜਪ ਤੋਂ ਬਾਅਦ ਭੀੜ ਨੇ ਕਈ ਦੁਕਾਨਾਂ ਅਤੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਭੰਨ-ਤੋੜ ਕੀਤੀ, ਜਿਸ ਨਾਲ ਤਣਾਅ ਪੈਦਾ ਹੋ ਗਿਆ ਸੀ।

ਇਹ ਵੀ ਪੜ੍ਹੋ ਸਾਵਧਾਨ! ਡਿਜੀਟਲ ਅਰੈਸਟ, ਕਿਤੇ ਅਗਲਾ ਨੰਬਰ ਤੁਹਾਡਾ ਤਾਂ ਨਹੀਂ? ਇੰਝ ਕਰੋ ਬਚਾਅ

ਭਾਵੇਂ ਸ਼ਹਿਰ ਵਿੱਚ ਸਥਿਤੀ ਸ਼ਾਂਤਮਈ ਹੈ ਪਰ ਅਹਿਤਿਆਤ ਵਜੋਂ ਵਾਧੂ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਇਲਾਕੇ ਵਿੱਚ 14 ਸਤੰਬਰ ਤੱਕ ਚਾਰ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਤਿੰਨ ਹੋਰ ਗ੍ਰਿਫ਼ਤਾਰੀਆਂ ਨਾਲ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਵਿਅਕਤੀਆਂ ਦੀ ਗਿਣਤੀ 55 ਹੋ ਗਈ ਹੈ। ਵੀਰਵਾਰ ਨੂੰ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਮਾਹਿਰਾਂ ਦੀ ਟੀਮ ਨੇ ਵੀ ਸਬੂਤ ਇਕੱਠੇ ਕਰਨ ਲਈ ਘਟਨਾ ਸਥਾਨ ਦਾ ਦੌਰਾ ਕੀਤਾ। ਮਾਂਡਿਆ ਦੇ ਐੱਸਪੀ ਮਲਿਕਾਰਜੁਨ ਬਲਦਾਂਡੀ ਨੇ ਕਿਹਾ, "ਇੱਥੇ ਸਥਿਤੀ ਸ਼ਾਂਤੀਪੂਰਨ ਹੈ ਅਤੇ ਪਹਿਲਾਂ ਤੋਂ ਗ੍ਰਿਫ਼ਤਾਰ ਕੀਤੇ ਗਏ 52 ਲੋਕਾਂ ਤੋਂ ਇਲਾਵਾ ਅਸੀਂ ਇਸ ਘਟਨਾ ਦੇ ਸਬੰਧ ਵਿੱਚ ਤਿੰਨ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਾਧੂ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਮਨਾਹੀ ਦੇ ਹੁਕਮ 14 ਸਤੰਬਰ ਤੱਕ ਲਾਗੂ ਰਹਿਣਗੇ।

ਇਹ ਵੀ ਪੜ੍ਹੋ ਵੱਡੀ ਖ਼ਬਰ : ਅਗਲੇ 5 ਦਿਨ ਬੰਦ ਰਹੇਗਾ ਇੰਟਰਨੈੱਟ

ਪੁਲਸ ਮੁਤਾਬਕ ਬੁੱਧਵਾਰ ਨੂੰ ਜਦੋਂ ਸ਼ਰਧਾਲੂ ਬਦਰੀਕੋਪਲੂ ਪਿੰਡ ਤੋਂ ਜਲੂਸ ਕੱਢ ਰਹੇ ਸਨ ਤਾਂ ਦੋ ਗੁੱਟਾਂ ਵਿਚਾਲੇ ਬਹਿਸ ਹੋ ਗਈ ਅਤੇ ਕੁਝ ਬਦਮਾਸ਼ਾਂ ਨੇ ਪਥਰਾਅ ਕਰ ਦਿੱਤਾ, ਜਿਸ ਨਾਲ ਸਥਿਤੀ ਵਿਗੜ ਗਈ। ਪੁਲਸ ਮੁਤਾਬਕ ਦੋ ਗੁੱਟਾਂ ਵਿਚਾਲੇ ਝੜਪ ਤੋਂ ਬਾਅਦ ਕੁਝ ਦੁਕਾਨਾਂ ਦੀ ਭੰਨਤੋੜ ਕੀਤੀ ਗਈ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਪੁਲਸ ਨੇ ਭੀੜ ਨੂੰ ਖਿੰਡਾਉਣ ਅਤੇ ਸਥਿਤੀ ਨੂੰ ਕਾਬੂ ਵਿੱਚ ਕਰਨ ਲਈ ਹਲਕੀ ਤਾਕਤ ਦੀ ਵਰਤੋਂ ਕੀਤੀ। ਜਲੂਸ ਕੱਢ ਰਹੇ ਨੌਜਵਾਨਾਂ ਦੇ ਇੱਕ ਸਮੂਹ ਨੇ ਥਾਣੇ ਦੇ ਨੇੜੇ ਰੋਸ ਪ੍ਰਦਰਸ਼ਨ ਕੀਤਾ ਅਤੇ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ ਸਰਕਾਰੀ ਮੁਲਾਜ਼ਮਾਂ ਲਈ ਜਾਰੀ ਹੋਇਆ ਸਖ਼ਤ ਫਰਮਾਨ, ਦੋ ਤੋਂ ਵੱਧ ਬੱਚੇ ਹੋਣ 'ਤੇ ਨਹੀਂ ਮਿਲੇਗੀ ਤਰੱਕੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News