ਭਗਵਾਨ ਰਾਮ ’ਤੇ ਟਿੱਪਣੀ ਨੂੰ ਲੈ ਕੇ ਅਵਹਾਡ ਖ਼ਿਲਾਫ਼ 3 ਹੋਰ FIR ਦਰਜ
Sunday, Jan 07, 2024 - 10:23 AM (IST)
ਮੁੰਬਈ- ਭਗਵਾਨ ਰਾਮ ਦੇ ਮਾਸਾਹਾਰੀ ਹੋਣ ਦੀ ਟਿੱਪਣੀ ਕਰ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਵਿਧਾਇਕ ਜਤਿੰਦਰ ਅਵਹਾਡ ਖ਼ਿਲਾਫ਼ ਮੁੰਬਈ ਅਤੇ ਪਾਲਘਰ ਜ਼ਿਲਿਆਂ ’ਚ 3 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।
ਮੁੰਬਈ ਪੁਲਸ ਨੇ ਅਵਹਾਡ ਖ਼ਿਲਾਫ਼ 2 ਮਾਮਲੇ ਦਰਜ ਕੀਤੇ ਹਨ, ਜਦਕਿ ਠਾਣੇ ਜ਼ਿਲੇ ਦੇ ਨਵਘਰ ਪੁਲਸ ਥਾਣੇ ’ਚ ਇਕ ਹੋਰ ਮਾਮਲਾ ਦਰਜ ਕੀਤਾ ਹੈ।
ਉਸ ਤੋਂ ਪਹਿਲਾਂ ਪੁਣੇ ਸਿਟੀ ਪੁਲਸ ਨੇ ਅਵਹਾਡ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਸੀ। ਰਾਕਾਂਪਾ ਸ਼ਰਦ ਪਵਾਰ ਧੜੇ ਦਾ ਹਿੱਸਾ ਅਵਹਾਡ, ਠਾਣੇ ਜ਼ਿਲੇ ’ਚ ਮੁੰਬਰਾ-ਕਲਵਾ ਹਲਕੇ ਦੀ ਪ੍ਰਤੀਨਿਧਤਾ ਕਰਦੇ ਹਨ। ਮਹਾਰਾਸ਼ਟਰ ਦੇ ਮੰਤਰੀ ਰਹਿ ਚੁੱਕੇ ਅਵਹਾਡ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।