ਬਡਗਾਮ ’ਚ ਜੈਸ਼ ਦੇ 3 ਅੱਤਵਾਦੀ ਗ੍ਰਿਫਤਾਰ

Thursday, Mar 12, 2020 - 02:04 AM (IST)

ਬਡਗਾਮ ’ਚ ਜੈਸ਼ ਦੇ 3 ਅੱਤਵਾਦੀ ਗ੍ਰਿਫਤਾਰ

ਸ਼੍ਰੀਨਗਰ – ਕਸ਼ਮੀਰ ਦੇ ਬਡਗਾਮ ਜ਼ਿਲੇ ਵਿਚ ਜੈਸ਼-ਏ-ਮੁਹੰਮਦ ਦੇ 3 ਮੈਂਬਰਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਇਲਾਕੇ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਸਰਗਰਮ ਸਨ। ਗੁਪਤ ਸੂਚਨਾ ਦੇ ਆਧਾਰ ’ਤੇ ਸੁਰੱਖਿਆ ਬਲਾਂ ਨੇ ਦਿਲਾਵਰ ਸੋਫੀ ਅਤੇ ਸਮੀਰ ਯੂਸੁਫ ਗਨੀ ਨੂੰ ਗ੍ਰਿਫਤਾਰ ਕੀਤਾ ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੈਂਬਰ ਹਨ। ਗ੍ਰਿਫਤਾਰ ਕੀਤਾ ਗਿਆ ਤੀਜਾ ਮੈਂਬਰ ਨਾਬਾਲਿਗ ਹੈ। ਸਾਰੇ ਬਡਗਾਮ ਸਥਿਤ ਚਦੁਰਾ ਦੇ ਨਿਵਾਸੀ ਹਨ। ਤਿੰਨੋਂ ਵੱਖ-ਵੱਖ ਕਿਸਮ ਦੀਆਂ ਸਰਗਰਮੀਆਂ ਵਿਚ ਸ਼ਾਮਲ ਹਨ ਅਤੇ ਅੱਤਵਾਦੀਆਂ ਨੂੰ ਸ਼ਰਨ ਅਤੇ ਸਹਾਇਤਾ ਦਿੰਦੇ ਸਨ। ਇਸ ਸਬੰਧ ਵਿਚ ਇਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।


author

Inder Prajapati

Content Editor

Related News