ਬੰਗਾਲ ''ਚ 3 ਲੜਕੀਆਂ ਨਾਲ ਬਲਾਤਕਾਰ, 2 ਦੋਸ਼ੀ ਗ੍ਰਿਫਤਾਰ

Tuesday, Apr 17, 2018 - 10:04 PM (IST)

ਕੋਲਕਾਤਾ— ਦੇਸ਼ 'ਚ ਹੋ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਦਿਨੋਂ ਦਿਨ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਪੱਛਮੀ ਬੰਗਾਲ 'ਚ ਬੀਤੇ 2 ਦਿਨਾਂ ਦੌਰਾਨ ਬਲਾਤਕਾਰ ਦੀਆਂ 3 ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਦੇ ਦੋਸ਼ 'ਚ ਪੁਲਸ ਨੇ 2 ਲੋਕਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ, ਜਦਕਿ ਬਾਕੀ ਵਿਅਕਤੀ ਅਜੇ ਫਰਾਰ ਹਨ। ਪਹਿਲੀ ਘਟਨਾ ਪੂਰਬ ਬਰਦਬਾਨ ਜ਼ਿਲੇ ਦੀ ਹੈ। ਜਿਥੇ ਐਤਵਾਰ ਨੂੰ ਮੇਲਾ ਘੁੰਮਣ ਗਈ ਇਕ ਆਦਿਵਾਸੀ ਲੜਕੀ ਨਾਲ ਚਾਰ ਨੌਜਵਾਨਾਂ ਨੇ ਸਮੂਹਿਕ ਬਲਾਤਕਾਰ ਕੀਤਾ।
ਦੂਜੀ ਘਟਨਾ 'ਚ ਉਤਰ ਬੰਗਾਲ ਦੇ ਅਲੀਪੁਰਦੁਆਰ ਜ਼ਿਲੇ 'ਚ 3 ਨੌਜਵਾਨਾਂ ਨੇ 16 ਸਾਲ ਦੀ ਇਕ ਨਾਬਾਲਿਗ ਨਾਲ ਸਮੂਹਿਕ ਬਲਾਤਕਾਰ ਕੀਤਾ। ਉਸ ਹੀ ਦਿਨ ਇਕ ਹੋਰ ਘਟਨਾ 'ਚ ਨਿਆਮਤਪੁਰ ਇਲਾਕੇ 'ਚ 5 ਸਾਲ ਦੀ ਇਕ ਬੱਚੀ ਨਾਲ 2 ਨਾਬਾਲਿਗਾ ਨੇ ਬਲਾਤਕਾਰ ਕੀਤਾ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਇਥੇ ਇਸ ਗੱਲ ਦੀ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਪੂਰਵ ਬਰਦਵਾਨ ਜ਼ਿਲੇ 'ਚ ਇਕ 10ਵੀਂ 'ਚ ਪੜ੍ਹਨ ਵਾਲੀ ਆਦਿਵਾਸੀ ਲੜਕੀ ਐਤਵਾਰ ਨੂੰ ਬਾਂਗਲਾ 'ਚ ਘਰਵਾਲਿਆਂ ਅਤੇ ਰਿਸ਼ਤੇਦਾਰਾਂ ਦੇ ਨਾਲ ਮੇਲਾ ਘੁੰਮਣ ਗਈ ਸੀ। ਇਸ ਦੌਰਾਨ ਉਹ ਪਰਿਵਾਰਕ ਮੈਂਬਰਾਂ ਤੋਂ ਵਿੱਛੜ ਗਈ। ਉਸ ਸਮੇਂ ਚਾਰ ਨੌਜਵਾਨਾਂ ਨੇ ਲੜਕੀ ਨੂੰ ਉਸ ਦੇ ਰਿਸ਼ਤੇਦਾਰਾਂ ਨਾਲ ਘਰ ਪਹੁੰਚਾਉਣ ਦਾ ਭਰੋਸਾ ਦਵਾਇਆ ਪਰ ਉਕਤ ਨੌਜਵਾਨ ਉਸ ਨੂੰ ਇਕ ਜੰਗਲ 'ਚ ਲੈ ਗਏ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਪੁਲਸ ਵਲੋਂ ਮਾਮਲਾ ਦਰਜ ਕਰ ਕੇ ਉਕਤ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਅਲੀਪੁਰਦੁਆਰ ਜ਼ਿਲੇ 'ਚ ਇਕ ਹੋਰ ਘਟਨਾ 'ਚ 16 ਸਾਲ ਦੀ ਇਕ ਲੜਕੀ ਆਪਣੇ ਪ੍ਰੇਮੀ ਨਾਲ ਪਾਰਕ 'ਚ ਬੈਠੀ ਸੀ। ਉਸ ਸਮੇਂ 3 ਨੌਜਵਾਨਾਂ ਨੇ ਉਨ੍ਹਾਂ ਦੋਵਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਧਮਕਾਉਣ ਲੱਗੇ। ਉਕਤ ਨੌਜਵਾਨਾਂ ਨੇ ਪਿਆਰ ਕਰਨ ਦੀ ਸਜ਼ਾ ਦੇ ਤੌਰ 'ਤੇ ਉਨ੍ਹਾਂ ਨੂੰ ਤਿੰਨ ਵਿਕਲਪਾਂ 'ਚੋਂ ਕਿਸੇ ਇਕ ਨੂੰ ਚੁਣਨ ਨੂੰ ਕਿਹਾ। ਉਨ੍ਹਾਂ ਨੇ ਪਹਿਲਾਂ ਵਿਕਲਪ ਇਕ ਹਜ਼ਾਰ ਰੁਪਏ ਦਾ ਜੁਰਮਾਨਾ, ਦੂਜਾ ਉਹ ਦੋਵੇਂ ਵਿਆਹ ਕਰ ਲੈਣ ਜਾਂ ਫਿਰ ਲੜਕੀ ਨੂੰ ਉਨ੍ਹਾਂ ਨਾਲ ਸ਼ਰਾਬ ਪੀਣੀ ਪਵੇਗੀ ਪਰ ਲੜਕੀ ਨੇ ਜਦੋਂ ਇਨਕਾਰ ਕਰ ਦਿੱਤਾ ਤਾ ਉਨ੍ਹਾਂ ਨੇ ਉਸ ਦੇ ਪ੍ਰੇਮੀ ਸਾਹਮਣੇ ਉਸ ਨਾਲ ਜ਼ਬਰਦਸਤੀ ਸਮੂਹਿਕ ਬਲਾਤਕਾਰ ਕੀਤਾ। 
ਬਾਅਦ 'ਚ ਲੜਕੀ ਨੇ ਇਕ ਗੈਰ-ਸਰਕਾਰੀ ਸੰਗਠਨ ਦੀ ਸਹਾਇਤਾ ਨਾਲ ਪੁਲਸ 'ਚ ਇਸ ਮਾਮਲੇ ਦੀ ਰਿਪੋਰਟ ਦਰਜ ਕਰਵਾਈ ਪਰ ਅਜੇ ਉਕਤ ਨੌਜਵਾਨ ਫਰਾਰ ਹਨ।   
 


Related News