3 ਫੁੱਟ ਦਾ ਦਾਨਿਸ਼ ਸ਼ਿਕਾਇਤ ਲੈ ਕੇ ਪਹੁੰਚਿਆ ਥਾਣੇ- 'ਸਾਹਿਬ ਮੇਰਾ ਕੱਦ ਛੋਟਾ ਹੈ, ਵਿਆਹ ਕਰਵਾ ਦਿਓ'

Friday, Feb 03, 2023 - 03:38 PM (IST)

3 ਫੁੱਟ ਦਾ ਦਾਨਿਸ਼ ਸ਼ਿਕਾਇਤ ਲੈ ਕੇ ਪਹੁੰਚਿਆ ਥਾਣੇ- 'ਸਾਹਿਬ ਮੇਰਾ ਕੱਦ ਛੋਟਾ ਹੈ, ਵਿਆਹ ਕਰਵਾ ਦਿਓ'

ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 3 ਫੁੱਟ ਦਾ ਦਾਨਿਸ਼ ਆਪਣੀ ਸ਼ਿਕਾਇਤ ਲੈ ਕੇ ਪੁਲਸ ਥਾਣੇ ਪਹੁੰਚ ਗਿਆ। ਇੱਥੇ ਦਾਨਿਸ਼ ਨੇ ਥਾਣੇ ਪਹੁੰਚ ਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਨਾਮ ਇਕ ਮੰਗ ਪੱਤਰ ਦਿੱਤਾ ਹੈ। ਜਿਸ 'ਚ ਉਸ ਨੇ ਆਪਣਾ ਵਿਆਹ ਕਰਵਾਉਣ ਅਤੇ ਦਿਵਿਆਂਗ ਪੈਨਸ਼ਨ ਦਿਵਾਉਣ ਦੀ ਮੰਗ ਕੀਤੀ ਹੈ। ਦਰਅਸਲ ਕੋਤਵਾਲੀ ਖੇਤਰ ਦੇ ਢਾਕਨ ਚੌਕ ਵਾਸੀ ਦਾਨਿਸ਼ ਦਿਵਿਆਂਗ ਹਨ। ਕੋਤਵਾਲੀ ਪਹੁੰਚ ਕੇ ਉਸ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਨਾਮ ਥਾਣਾ ਮੁਖੀ ਨੂੰ ਇਕ ਮੰਗ ਪੱਤਰ ਦਿੱਤਾ। ਇਸ 'ਚ ਪੈਨਸ਼ਨ ਲਗਵਾਉਣ ਦੀ ਮੰਗ ਦੇ ਨਾਲ ਹੀ ਉਸ ਨੇ ਗੁਹਾਰ ਲਗਾਈ ਹੈ ਕਿ ਉਸ ਦਾ ਵਿਆਹ ਕਰਵਾਇਆ ਜਾਵੇ, ਕਿਉਂਕਿ ਛੋਟਾ ਕੱਦ ਹੋਣ ਕਾਰਨ ਉਸ ਨੂੰ ਕੋਈ ਕੁੜੀ ਨਹੀਂ ਮਿਲ ਰਹੀ ਹੈ। 

PunjabKesari

ਦਾਨਿਸ਼ ਦੀ ਕੱਪੜਿਆਂ ਦੀ ਦੁਕਾਨ ਹੈ। ਚਾਰ ਭੈਣ-ਭਰਾਵਾਂ 'ਚੋਂ ਉਹ ਸਭ ਤੋਂ ਛੋਟਾ ਹੈ। ਦਾਨਿਸ਼ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਪੈਸਿਆਂ ਦੀ ਵੀ ਜ਼ਰੂਰਤ ਹੈ, ਕਿਉਂਕਿ ਘਰ 'ਚ ਕਾਫ਼ੀ ਪਰੇਸ਼ਾਨੀ ਹੈ। ਉੱਥੇ ਹੀ ਇਸ ਮਾਮਲੇ 'ਚ ਉੱਚ ਅਧਿਕਾਰੀ ਚੁੱਪ ਹਨ। ਦਾਨਿਸ਼ ਦਾ ਕਹਿਣਾ ਹੈ ਕਿ ਕੱਦ ਛੋਟਾ ਹੋਣ ਕਾਰਨ ਉਸ ਦੇ ਵਿਆਹ 'ਚ ਕਾਫ਼ੀ ਪਰੇਸ਼ਾਨੀਆਂ ਆ ਰਹੀਆਂ ਹਨ। ਦਾਨਿਸ਼ ਨੂੰ ਉਮੀਦ ਹੈ ਕਿ ਛੋਟੇ ਕੱਦ ਦੇ ਵਿਅਕਤੀ ਕੈਰਾਨਾ ਵਾਸੀ ਅਜ਼ੀਮ ਮੰਸੂਰੀ ਦਾ ਵਿਆਹ ਹੋ ਸਕਦਾ ਹੈ ਤਾਂ ਉਸ ਦਾ ਵਿਆਹ ਵੀ ਹੋ ਜਾਵੇਗਾ। 

PunjabKesari


author

DIsha

Content Editor

Related News