ਅੱਗ ਲੱਗਣ ਨਾਲ ਪਰਿਵਾਰ ਦੇ 3 ਮੈਂਬਰ ਜ਼ਿੰਦਾ ਸੜੇ

Sunday, Apr 13, 2025 - 11:38 PM (IST)

ਅੱਗ ਲੱਗਣ ਨਾਲ ਪਰਿਵਾਰ ਦੇ 3 ਮੈਂਬਰ ਜ਼ਿੰਦਾ ਸੜੇ

ਬਸਤੀ - (ਭਾਸ਼ਾ)-ਬਸਤੀ ਜ਼ਿਲੇ ਦੇ ਹਰਈਆ ਕਸਬੇ ’ਚ ਐਤਵਾਰ ਤੜਕੇ ਇਕ ਘਰ ’ਚ ਅੱਗ ਲੱਗਣ ਤੋਂ ਬਾਅਦ ਇਕ ਔਰਤ ਅਤੇ ਉਸ ਦੇ 2 ਬੱਚਿਆਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ।ਪੁਲਸ ਨੇ ਦੱਸਿਆ ਕਿ ਇਹ ਘਟਨਾ ਹਰਈਆ ਥਾਣੇ ਅਧੀਨ ਪੈਂਦੀ ਸਰਾਫਾ ਮੰਡੀ ’ਚ ਵਾਪਰੀ, ਜਿੱਥੇ ਸੁਨੀਲ ਕੇਸਰਵਾਨੀ ਦੇ ਤਿੰਨ ਮੰਜ਼ਿਲਾ ਮਕਾਨ ’ਚ ਅਚਾਨਕ ਅੱਗ ਲੱਗ ਗਈ। ਮ੍ਰਿਤਕਾਂ ਦੀ ਪਛਾਣ ਪੂਜਾ (30) ਪਤਨੀ ਸੁਨੀਲ, ਉਨ੍ਹਾਂ ਦੀ ਧੀ ਸੌਰਭੀ (4) ਅਤੇ 3 ਮਹੀਨਿਆਂ ਦੇ ਪੁੱਤਰ ਬਾਬਾ ਵਜੋਂ ਹੋਈ ਹੈ।


author

DILSHER

Content Editor

Related News