ਲਾਪਤਾ ਹੋਣ ਦੇ 6 ਦਿਨਾਂ ਬਾਅਦ ਮਿਲੀਆਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ, ਤੰਤਰ-ਮੰਤਰ ਨੇ ਵਿਗਾੜੀ ਪੂਰੀ ਖੇਡ

Monday, Nov 23, 2020 - 12:19 PM (IST)

ਮੁੰਬਈ— ਮਹਾਰਾਸ਼ਟਰ ਦੇ ਭਿਵੰਡੀ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦਰੱਖ਼ਤ ਨਾਲ ਲਟਕਦੀਆਂ 3 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਤਿੰਨੋਂ ਲਾਸ਼ਾਂ ਨੌਜਵਾਨ ਮੁੰਡਿਆਂ ਦੀਆਂ ਹਨ, ਜੋ ਕਿ 6 ਦਿਨਾਂ ਤੋਂ ਲਾਪਤਾ ਸਨ। ਪੁਲਸ ਨੇ ਖ਼ੁਦਕੁਸ਼ੀ ਦਾ ਖ਼ਦਸ਼ਾ ਹੋਣ ਕਰ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਰੋਜ਼ਾਨਾ ਆਪਸ ਵਿਚ ਮਿਲਣ ਵਾਲੇ ਇਨ੍ਹਾਂ ਨੌਜਵਾਨਾਂ ਨੇ ਮੋਕਸ਼ ਜਾਂ ਫਿਰ ਪੈਸਿਆਂ ਲਈ ਖ਼ੁਦਕੁਸ਼ੀ ਕੀਤੀ। ਹਾਲਾਂਕਿ ਦਰੱਖ਼ਤ ਨਾਲ ਮਿਲੇ ਚੌਥੇ ਫੰਦੇ ਨੇ ਮਾਮਲੇ ਨੂੰ ਉਲਝਾ ਦਿੱਤਾ ਹੈ, ਜਿਸ ਕਾਰਨ ਪੁਲਸ ਦੁਚਿੱਤੀ ਵਿਚ ਪੈ ਗਈ ਹੈ ਕਿ ਆਖ਼ਰਕਾਰ ਇਹ ਮਾਜਰਾ ਕੀ ਹੈ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, 3 ਸਕੇ ਭਰਾਵਾਂ ਦੀ ਮੌਤ

ਪਿੰਡ ਦੇ ਨੌਜਵਾਨ ਨੇ ਦਰੱਖ਼ਤ ਨਾਲ ਲਟਕਦੀਆਂ ਵੇਖੀਆਂ ਸਨ ਲਾਸ਼ਾਂ—
ਪੁਲਸ ਮੁਤਾਬਤ ਇਨ੍ਹਾਂ ਤਿੰਨਾਂ ਨੌਜਵਾਨਾਂ 'ਚੋਂ ਇਕ ਨੌਜਵਾਨ ਪਿਛਲੇ 6 ਸਾਲਾਂ ਤੋਂ ਬਾਬਾ ਬਣਿਆ ਹੋਇਆ ਸੀ। ਪੁਲਸ ਨੇ ਜੰਗਲ ਦੇ ਉਸ ਦਰੱਖ਼ਤ ਤੋਂ ਚਾਰ ਫੰਦੇ ਬਰਾਮਦ ਕੀਤੇ ਹਨ। ਚੌਥਾ ਫੰਦਾ ਗੁਲਾਬੀ ਰੰਗ ਦੀ ਸਾੜ੍ਹੀ ਦਾ ਸੀ। ਪੁਲਸ ਦਾ ਕਹਿਣਾ ਹੈ ਕਿ ਸ਼ਾਹਪੁਰ ਦੇ ਨਿਤਿਨ ਭੇਰੇ (30), ਚਾਂਦਾ ਪਿੰਡ ਦੇ ਮਹਿੰਦਰ ਦੁਭੇਲੇ (30) ਅਤੇ ਮੁਕੇਸ਼ ਗਾਯਘਾਟ (22) 14 ਨਵੰਬਰ ਨੂੰ ਘਰ ਤੋਂ ਅਚਾਨਕ ਲਾਪਤਾ ਹੋ ਗਏ ਸਨ। ਕਾਫੀ ਭਾਲ ਮਗਰੋਂ ਜਦੋਂ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗਾ ਤਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ 17 ਨਵੰਬਰ ਨੂੰ ਸ਼ਾਹਪੁਰ ਅਤੇ ਖੜਦੀ ਪੁਲਸ ਸਟੇਸ਼ਨ ਵਿਚ ਉਨ੍ਹਾਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੇ ਲਾਪਤਾ ਹੋਣ ਦੇ 6 ਦਿਨ ਬਾਅਦ ਚਾਂਦਾ ਪਿੰਡ ਦੇ ਇਕ ਵਿਅਕਤੀ ਨੇ ਜੰਗਲ 'ਚ ਪਸ਼ੂ ਚਰਾਉਂਦੇ ਸਮੇਂ ਇਕ ਦਰੱਖ਼ਤ ਨਾਲ 3 ਲਾਸ਼ਾਂ ਲਟਕਦੀਆਂ ਵੇਖੀਆਂ। ਉਸ ਨੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਲਾਸ਼ਾਂ ਨੂੰ ਹੇਠਾਂ ਉਤਾਰੀਆਂ ਅਤੇ ਪੰਚਨਾਮਾ ਕੀਤਾ।

ਇਹ ਵੀ ਪੜ੍ਹੋ: 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ) 

ਘਰ 'ਚ ਬਣਵਾਇਆ ਸੀ ਮੰਦਰ, ਮਿਲੀਆਂ ਤੰਤਰ-ਮੰਤਰ ਦੀਆਂ ਕਿਤਾਬਾਂ—
ਮ੍ਰਿਤਕ ਮਹਿੰਦਰ ਦੁਭਲੇ ਅਤੇ ਮੁਕੇਸ਼ ਗਾਯਘਾਟ ਰਿਸ਼ਤੇ 'ਚ ਮਾਮਾ-ਭਾਣਜਾ ਸਨ। ਨਿਤਿਨ ਭਰੇ ਵੀ ਉਨ੍ਹਾਂ ਦਾ ਰਿਸ਼ਤੇਦਾਰ ਸੀ। ਦੱਸਿਆ ਜਾਂਦਾ ਹੈ ਕਿ ਨਿਤਿਨ ਨੇ ਬਾਬਾਗੀਰੀ ਲਈ ਆਪਣੇ ਘਰ ਵਿਚ ਮੰਦਰ ਵੀ ਬਣਵਾਇਆ ਸੀ। ਉਸ 'ਚੋਂ ਤੰਤਰ-ਮੰਤਰ ਅਤੇ ਚਮਤਕਾਰ ਦੀਆਂ ਕਿਤਾਬਾਂ, ਚਾਕੂ, ਤ੍ਰਿਸ਼ੂਲ, ਹਲਦੀ-ਕੁਮਕੁਮ ਵਰਗੀਆਂ ਚੀਜ਼ਾਂ ਮਿਲੀਆਂ ਹਨ। ਉੱਥੇ ਭਗਤਾਂ ਦੀ ਭੀੜ ਲੱਗੀ ਰਹਿੰਦੀ ਸੀ। 

ਇਹ ਵੀ ਪੜ੍ਹੋ: ਇਸ ਸ਼ਖਸ ਨੇ 7 ਸਾਲ ਪਹਿਲਾਂ ਦੁਕਾਨ ਦਾ ਨਾਮ ਰੱਖਿਆ ਸੀ 'ਕੋਰੋਨਾ', ਹੁਣ ਹੋਇਆ ਫਾਇਦਾ (ਤਸਵੀਰਾਂ)

ਤਿੰਨੋਂ ਅਚਾਨਕ ਹੋਏ ਲਾਪਤਾ—
ਦੀਵਾਲੀ ਵਾਲੇ ਦਿਨ ਨਿਤਿਨ ਨੇ ਆਪਣੀ ਪਤਨੀ ਮਾਇਆ ਨੂੰ ਕਿਹਾ ਕਿ ਉਹ ਥੋੜ੍ਹੀ ਦੇਰ ਵਿਚ ਘਰ ਆਵੇਗਾ ਪਰ ਉਹ ਘਰ ਨਹੀਂ ਪਰਤਿਆ। ਉਸ ਦੇ ਨਾਲ ਹੀ ਮਹਿੰਦਰ ਅਤੇ ਮੁਕੇਸ਼ ਵੀ ਗਾਇਬ ਹੋ ਗਏ। ਇਸ ਮਾਮਲੇ ਨੂੰ ਲੈ ਕੇ ਪੁਲਸ ਹਰ ਨਜ਼ਰੀਏ ਤੋਂ ਜਾਂਚ ਕਰ ਰਹੀ ਹੈ। ਪੁਲਸ ਮੁਤਾਬਕ ਪਹਿਲੀ ਨਜ਼ਰ ਵਿਚ ਤਾਂ ਇਹ ਮਾਮਲਾ ਖ਼ੁਦਕੁਸ਼ੀ ਦਾ ਲੱਗਦਾ ਹੈ ਪਰ ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਹੀ ਸਭ ਕੁਝ ਸਾਫ ਹੋ ਸਕੇਗਾ ਕਿ ਆਖ਼ਰਕਾਰ ਇਹ ਮਾਮਲਾ ਕੀ ਹੈ।


Tanu

Content Editor

Related News