ਕਾਨਪੁਰ ਕਾਂਜੀ ਹਾਊਸ ਵਿੱਚ 3 ਗਾਂਵਾਂ ਦੀ ਮੌਤ, ਪੁਲਸ ਕਰ ਰਹੀ ਹੈ ਜਾਂਚ

07/17/2017 11:52:36 AM

ਕਾਨਪੁਰ— ਸ਼ਹਿਰ ਦੇ ਚਕੇਰੀ ਥਾਣਾ ਦੇ ਡਿਫੈਂਸ ਕਾਲੋਨੀ ਸਥਿਤੀ ਕਾਂਜੀ ਹਾਊਸ 'ਚ ਸ਼ਨੀਵਾਰ ਦੇਰ ਰਾਤ ਅਚਾਨਕ 7 ਗਾਂਵਾਂ ਦੀ ਹਾਲਤ ਖਰਾਬ ਹੋ ਗਈ। ਜਦੋਂ ਤੱਕ ਡਾਕਟਰ ਕੁਝ ਕਰਦੇ ਉਸ 'ਚ 3 ਗਾਵਾਂ ਮਰ ਚੁੱਕੀਆਂ ਸਨ ਜਦਕਿ 4 ਗਾਂਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ 'ਚ ਇਕ ਬੱਛੜਾ ਵੀ ਸ਼ਾਮਲ ਹੈ। 
ਬਜਰੰਗਦਲ ਦੇ ਵਰਕਰ ਰਾਮਲਾਲ ਯਾਦਵ ਨੇ ਕਿਹਾ ਕਿ ਗਊਸ਼ਾਲਾ 'ਚ ਕਈ ਗਾਂਵਾਂ ਦੇ ਬੀਮਾਰ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਇੱਥੇ ਆ ਕੇ ਦੇਖਿਆ ਤਾਂ 3 ਗਾਂਵਾਂ ਮਰ ਚੁੱਕੀਆਂ ਸੀ। 4 ਗਾਵਾਂ ਦੀ ਹਾਲਤ ਗੰਭੀਰ ਬਣੀ ਹੈ। ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਹੈ। ਲੋਕਾਂ ਨੂੰ ਹੰਗਾਮਾ ਕਰਦੇ ਦੇਖੇ ਇੱਥੇ ਮੌਜੂਦ ਕਰਮਚਾਰੀ ਫਰਾਰ ਹੋ ਗਏ। ਮੌਕੇ 'ਤੇ ਗਾਂਵਾਂ ਦੀਆਂ ਦਵਾਈਆਂ ਦੇ ਡੱਬੇ ਖਾਲੀ ਸੀ ਅਤੇ ਰੈਪਰ ਵੀ ਸੀ। ਉਸ ਦੇ ਅੰਦਰ ਦਵਾਈਆਂ ਨਹੀਂ ਸਨ। ਚਾਰਾ ਪੂਰੀ ਤਰ੍ਹਾਂ ਸੜਿਆ ਹੋਇਆ ਸੀ। ਇੱਥੇ 100 ਤੋਂ ਜ਼ਿਆਦਾ ਗਾਂਵਾਂ ਹਨ। ਕੈਂਟ ਥਾਣੇ ਦੇ ਸੀ.ਓ ਮਨੋਜ ਸਿੰਘ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਨਗਰ ਨਿਗਮ ਦਾ ਹੈ, ਅਜਿਹੇ 'ਚ ਨਗਰ ਆਯੁਕਤ ਇਸ 'ਤੇ ਕੀ ਫੈਸਲਾ ਲੈਣਗੇ ਇਸ 'ਤੇ ਕੁਝ ਨਹੀਂ ਕਿਹਾ ਜਾ ਸਕਦਾ। ਪੁਲਸ ਆਪਣੇ ਪੱਧਰ ਤੋਂ ਜਾਂਚ ਕਰ ਰਹੀ ਹੈ।


Related News