ਪੰਜਾਬ 'ਚ ਰੂਹ ਕੰਬਾਊ ਹਾਦਸਾ : 3 ਸਕੇ ਭਰਾ-ਭੈਣਾਂ ਦੀ ਇਕੱਠਿਆਂ ਮੌਤ, ਪਰਿਵਾਰ 'ਤੇ ਟੁੱਟਿਆ ਕਹਿਰ

Wednesday, May 22, 2024 - 12:34 PM (IST)

ਫਿਰੋਜ਼ਪੁਰ (ਵੈੱਬ ਡੈਸਕ) : ਫਿਰੋਜ਼ਪੁਰ-ਫ਼ਾਜ਼ਿਲਕਾ ਰੋਡ 'ਤੇ ਬੀਤੀ ਸ਼ਾਮ ਪਿੰਡ ਜੰਗਾ ਵਾਲਾ ਮੋੜ ਅਤੇ ਭੂਰੇ ਕਲਾਂ ਦੇ ਵਿਚਾਲੇ ਕੈਂਟਰ ਅਤੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਇੰਨਾ ਜ਼ਿਆਦਾ ਦਿਲ ਦਹਿਲਾ ਦੇਣ ਵਾਲਾ ਸੀ ਕਿ 3 ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਅੰਤਾਂ ਦੀ ਗਰਮੀ 'ਚ ਪੰਜਾਬੀਆਂ ਸਾਹਮਣੇ ਖੜ੍ਹੀ ਹੋਈ ਵੱਡੀ ਚਿੰਤਾ, ਪੂਰੀ ਖ਼ਬਰ ਪੜ੍ਹ ਕਰੋਗੇ ਹਾਏ-ਤੌਬਾ

ਹਾਦਸੇ ਦੌਰਾਨ ਮਰਨ ਵਾਲੇ 3 ਸਕੇ ਭੈਣ-ਭਰਾ ਦੱਸੇ ਜਾ ਰਹੇ ਹਨ, ਜੋ ਕਿ ਆਪਣੇ ਘਰ ਜੰਗਾ ਵਾਲਾ ਮੋੜ ਜਾ ਰਹੇ ਸਨ। ਜਾਣਕਾਰੀ ਮੁਤਾਬਕ ਮ੍ਰਿਤਕਾਂ 'ਚ 2 ਕੁੜੀਆਂ ਅਤੇ ਇਕ ਮੁੰਡਾ ਸ਼ਾਮਲ ਹੈ, ਜਿਨ੍ਹਾਂ ਦੇ ਮੋਟਰਸਾਈਕਲ ਨੂੰ ਕੈਂਟਰ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਇਸ ਹਾਦਸੇ ਤੋਂ ਬਾਅਦ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾ ਰਿਹਾ।
ਇਹ ਵੀ ਪੜ੍ਹੋ : ਫਿਰੋਜ਼ਪੁਰ ਜੇਲ੍ਹ 'ਚ ਵੱਡੀ ਘਟਨਾ, ਡਿਊਟੀ ਕਰਦੇ ਹੋਮਗਾਰਡ ਨੂੰ ਖ਼ੁਦ ਦੀ ਬੰਦੂਕ ਨਾਲ ਲੱਗੀ ਗੋਲੀ, ਮੌਕੇ 'ਤੇ ਹੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


Babita

Content Editor

Related News