ਗੁਰਦੁਆਰਾ ਪਾਉਂਟਾ ਸਾਹਿਬ ਗਏ 3 ਨੌਜਵਾਨਾਂ ਨਾਲ ਵਾਪਰਿਆ ਭਾਣਾ, ਤਿੰਨਾਂ ਦੀ ਡੁੱਬਣ ਕਾਰਨ ਮੌਤ

06/02/2024 6:54:21 PM

ਡੇਰਾਬੱਸੀ (ਗੁਰਜੀਤ) : ਗੁਰਦੁਆਰਾ ਪਾਉਂਟਾ ਸਾਹਿਬ ਨੇੜੇ ਯਮੁਨਾ ’ਚ ਇਸ਼ਨਾਨ ਕਰਨ ਗਏ 3 ਦੋਸਤਾਂ ਦੀ ਡੁੱਬਣ ਨਾਲ ਮੌਤ ਹੋ ਗਈ। ਇਨ੍ਹਾਂ 'ਚੋਂ 2 ਨੌਜਵਾਨ ਡੇਰਾਬੱਸੀ ਅਤੇ ਇਕ ਚੰਡੀਗੜ੍ਹ ਦਾ ਰਹਿਣ ਵਾਲਾ ਸੀ। ਮ੍ਰਿਤਕਾਂ ਦੀ ਪਛਾਣ 22 ਸਾਲਾ ਧੀਰੇਂਦਰ ਸਿੰਘ ਸੈਣੀ ਉਰਫ਼ ਪ੍ਰਿੰਸ ਵਾਸੀ ਜੀ. ਬੀ. ਪੀ. ਰੋਜ਼ਵੁੱਡ ਵਨ ਡੇਰਾਬੱਸੀ, 21 ਸਾਲਾ ਰਾਘਵ ਮਿਸ਼ਰਾ ਵਾਸੀ ਰੋਜ਼ਵੁੱਡ ਕਾਲੋਨੀ-2, ਬਰਵਾਲਾ ਰੋਡ, ਡੇਰਾਬੱਸੀ ਅਤੇ 21 ਸਾਲਾ ਅਭਿਸ਼ੇਕ ਆਜ਼ਾਦ ਵਾਸੀ ਸੈਕਟਰ-9 ਡੀ, ਚੰਡੀਗੜ੍ਹ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਅੱਗ ਵਰ੍ਹਾਊ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਬਦਲਣ ਵਾਲਾ ਹੈ ਮੌਸਮ, ਪੜ੍ਹੋ ਨਵੀਂ Update

ਜਾਣਕਾਰੀ ਅਨੁਸਾਰ ਪਾਉਂਟਾ ਸਾਹਿਬ ਪੁਲਸ ਨੂੰ ਸ਼ਾਮ ਕਰੀਬ 6 ਵਜੇ ਤਿੰਨ ਨੌਜਵਾਨਾਂ ਦੇ ਡੁੱਬਣ ਦੀ ਸੂਚਨਾ ਮਿਲੀ। ਪਤਾ ਲੱਗਾ ਹੈ ਕਿ ਇਕ ਨੂੰ ਡੁੱਬਦਾ ਦੇਖ ਕੇ ਬਚਾਉਣ ਆਏ 2 ਦੋਸਤ ਵੀ ਨਹਿਰ ਦੇ ਪਾਣੀ ’ਚ ਡੁੱਬ ਗਏ। ਗੋਤਾਖੋਰਾਂ ਦੀ ਮਦਦ ਨਾਲ ਤਿੰਨਾਂ ਦੀਆਂ ਲਾਸ਼ਾਂ ਨੂੰ ਇਕ ਘੰਟੇ ਬਾਅਦ ਬਾਹਰ ਕੱਢਿਆ ਗਿਆ। ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਪਾਉਂਟਾ ਸਾਹਿਬ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਗਿਆ। ਪਰਿਵਾਰਕ ਮੈਂਬਰਾਂ ਦੇ ਪਾਉਂਟਾ ਸਾਹਿਬ ਪਹੁੰਚਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਵਾਰ 3.96 ਫ਼ੀਸਦੀ ਵੋਟਿੰਗ ਘਟੀ, ਬਠਿੰਡਾ ਤੀਜੀ ਵਾਰ ਰਿਹਾ ਮੋਹਰੀ

ਉਨ੍ਹਾਂ ਦੀ ਥਾਰ ਗੱਡੀ ਪਾਉਂਟਾ ਸਾਹਿਬ ਗੁਰਦੁਆਰਾ ਦੀ ਪਾਰਕਿੰਗ ’ਚ ਖੜ੍ਹੀ ਸੀ। ਇਹ ਤਿੰਨੋਂ ਡੇਰਾਬੱਸੀ ਦੇ ਧੀਰੇਂਦਰ ਦੀ ਥਾਰ ਗੱਡੀ ’ਚ ਕਰੀਬ 2 ਵਜੇ ਪਾਉਂਟਾ ਸਾਹਿਬ ਗਏ ਸਨ। ਮੱਥਾ ਟੇਕਣ ਤੋਂ ਬਾਅਦ ਉਹ ਗੁਰਦੁਆਰੇ ਦੇ ਦਰਿਆ ਘਾਟ ਦੀਆਂ ਪੌੜੀਆਂ ਤੋਂ ਹੇਠਾਂ ਉਤਰੇ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ। ਕਾਫ਼ੀ ਸਮੇਂ ਬਾਅਦ ਸਰਚ ਟੀਮ ਨੂੰ ਤਿੰਨੇਂ ਨੌਜਵਾਨਾਂ ਦੀਆਂ ਲਾਸ਼ਾਂ ਨਦੀ ’ਚੋਂ ਮਿਲੀਆਂ। ਮੌਕੇ ਤੋਂ ਨੌਜਵਾਨਾਂ ਦੇ ਕੱਪੜੇ ਅਤੇ ਮੋਬਾਇਲ ਬਰਾਮਦ ਹੋਏ ਹਨ। ਉਨ੍ਹਾਂ ਦੇ ਘਰ ਮੋਬਾਇਲ ਰਾਹੀਂ ਸੰਪਰਕ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News