ਜਿਸ ਹਸਪਤਾਲ ਦਾ ਮੁੱਖ ਮੰਤਰੀ ਖੱਟੜ ਨੇ ਕੀਤਾ ਸੀ ਉਦਘਾਟਨ, ਉੱਥੇ ਹੀ 3 ਕੋਰੋਨਾ ਮਰੀਜ਼ਾਂ ਦੀ ਹੋਈ ਮੌਤ

05/19/2021 5:59:27 PM

ਹਿਸਾਰ— (ਬਿਊਰੋ) ਹਿਸਾਰ ’ਚ 500 ਬੈੱਡਾਂ ਦੇ ਚੌਧਰੀ ਦੇਵੀਲਾਲ ਸੰਜੀਵਨੀ ਹਸਪਤਾਲ ’ਚ ਵੈਂਟੀਲੇਟਰ ਨਾ ਮਿਲਣ ਕਾਰਨ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਇਸ ਹਸਪਤਾਲ ਦਾ ਬੀਤੀ 16 ਮਈ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਉਦਘਾਟਨ ਕੀਤਾ ਸੀ ਪਰ ਤਿੰਨ ਦਿਨ ਬਾਅਦ ਹੀ ਇੱਥੇ 3 ਮਰੀਜ਼ ਨੇ ਦਮ ਤੋੜ ਦਿੱਤਾ। 

ਓਧਰ ਸਿਹਤ ਮਹਿਕਮੇ ਨੇ ਅਜੇ ਤੱਕ ਸਿਰਫ 2 ਲੋਕਾਂ ਦੀ ਹੀ ਮੌਤ ਦੀ ਪੁਸ਼ਟੀ ਕੀਤੀ ਹੈ ਪਰ ਸੂਤਰਾਂ ਦੀ ਮੰਨੀਏ ਤਾਂ 3 ਮਰੀਜ਼ਾਂ ਨੇ ਦਮ ਤੋੜਿਆ ਹੈ। ਜਾਣਕਾਰੀ ਮੁਤਾਬਕ ਦੋ ਮਰੀਜ਼ 17 ਨੂੰ ਇਕ 18 ਨੂੰ ਹਸਪਤਾਲ ’ਚ ਦਾਖ਼ਲ ਹੋਏ ਸਨ। ਇਹ ਤਿੰਨੋਂ ਮਰੀਜ਼ ਆਕਸੀਜਨ ਸਪੋਰਟ ’ਤੇ ਸਨ। ਬੁੱਧਵਾਰ ਨੂੰ ਇਨ੍ਹਾਂ ਦੀ ਅਚਾਨਕ ਸਿਹਤ ਵਿਗੜਨੀ ਸ਼ੁਰੂ ਹੋ ਗਈ। ਡਾਕਟਰਾਂ ਨੇ ਪਰਿਵਾਰਕ ਮੈਂਬਰਾਂ ਨੂੰ ਵੈਂਟੀਲੇਟਰ ਵਾਲੇ ਹਸਪਤਾਲ ਲੈ ਕੇ ਜਾਣ ਲਈ ਕਿਹਾ ਪਰ ਇਸ ਤੋਂ ਪਹਿਲਾਂ ਹੀ ਤਿੰਨਾਂ ਦੀ ਮੌਤ ਹੋ ਗਈ। 


Tanu

Content Editor

Related News