ਘਰ ''ਤੇ ਦਰੱਖਤ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਬੱਚਿਆਂ ਦੀ ਮੌਤ

Tuesday, Aug 20, 2024 - 11:37 PM (IST)

ਘਰ ''ਤੇ ਦਰੱਖਤ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਬੱਚਿਆਂ ਦੀ ਮੌਤ

ਲਾਤੇਹਾਰ — ਝਾਰਖੰਡ ਦੇ ਲਾਤੇਹਾਰ ਜ਼ਿਲੇ ਦੇ ਹਰਹੰਜ ਥਾਣਾ ਖੇਤਰ ਦੇ ਬਾਂਦਰਲੋਰੀਆ ਪਿੰਡ 'ਚ ਮੰਗਲਵਾਰ ਦੇਰ ਸ਼ਾਮ ਇਕ ਘਰ 'ਤੇ ਇਕ ਸੁੱਕਾ ਦਰੱਖਤ ਡਿੱਗਣ ਨਾਲ ਇਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਪਿੰਡ ਬੰਦਰ ਲੋਰੀਆ ਵਾਸੀ ਕਾਜਰੂ ਭੂਈਆਂ ਦੇ ਤਿੰਨ ਬੱਚੇ ਆਪਣੇ ਘਰ ਦੇ ਨੇੜੇ ਖੇਡ ਰਹੇ ਸਨ। ਇਸ ਦੌਰਾਨ ਤੇਜ਼ ਹਨ੍ਹੇਰੀ ਆਉਣ ਲੱਗੀ, ਜਿਸ ਤੋਂ ਬਾਅਦ ਤਿੰਨੇ ਬੱਚੇ ਆਪਣੇ ਘਰ ਵੱਲ ਭੱਜੇ। ਇਸ ਦੌਰਾਨ ਤੇਜ਼ ਹਨ੍ਹੇਰੀ ਕਾਰਨ ਅਚਾਨਕ ਸੁੱਕਿਆ ਸਿਮਰ ਦਾ ਦਰੱਖਤ ਕਾਜਰੂ ਭੂਈਆਂ ਦੇ ਘਰ 'ਤੇ ਡਿੱਗ ਗਿਆ।

ਇਸ ਘਟਨਾ ਵਿੱਚ ਕਾਜਰੂ ਭੂਈਆਂ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਇੱਕ ਲੜਕਾ ਅਤੇ ਦੋ ਲੜਕੀਆਂ ਹਨ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬਾਲੂਮਠ ਦੇ ਉਪ ਪੁਲਸ ਕਪਤਾਨ ਆਸ਼ੂਤੋਸ਼ ਕੁਮਾਰ ਸਤਿਅਮ ਆਪਣੀ ਟੀਮ ਨਾਲ ਘਟਨਾ ਸਥਾਨ ਲਈ ਰਵਾਨਾ ਹੋ ਗਏ ਹਨ। ਇੱਥੇ ਕੁਝ ਪੁਲਸ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ ਹਨ ਅਤੇ ਮਲਬਾ ਹਟਾਉਣ ਦਾ ਕੰਮ ਕਰ ਰਹੇ ਹਨ।


author

Inder Prajapati

Content Editor

Related News