ਸੁਰੱਖਿਅਤ ਘਰ ਪਰਤੇ ਅਫ਼ਰੀਕੀ ਦੇਸ਼ ਕੈਮਰੂਨ 'ਚ ਫਸੇ 27 ਪ੍ਰਵਾਸੀ ਮਜ਼ਦੂਰ, CM ਦੀਆਂ ਕੋਸ਼ਿਸ਼ਾਂ ਦਾ ਕੀਤਾ ਧੰਨਵਾਦ

Wednesday, Jul 24, 2024 - 04:58 PM (IST)

ਰਾਂਚੀ- ਮੱਧ ਅਫ਼ਰੀਕਾ ਦੇ ਕੈਮਰੂਨ 'ਚ ਫਸੇ ਝਾਰਖੰਡ ਦੇ 27 ਮਜ਼ਦੂਰ ਬੁੱਧਵਾਰ ਯਾਨੀ ਕਿ ਅੱਜ ਪਰਤ ਆਏ। ਇਨ੍ਹਾਂ ਮਜ਼ਦੂਰਾਂ ਨੇ ਹਾਲ ਹੀ ਵਿਚ ਵੀਡੀਓ ਸੰਦੇਸ਼ ਵਿਚ ਇਹ ਦਾਅਵਾ ਕਰਦਿਆਂ ਸੂਬਾ ਸਰਕਾਰ ਤੋਂ ਮਦਦ ਮੰਗੀ ਸੀ ਕਿ ਉਨ੍ਹਾਂ ਦੇ ਮਾਲਕ ਤਨਖ਼ਾਹ ਨਹੀਂ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਖਾਣ-ਪੀਣ ਤੱਕ ਦਾ ਇੰਤਜ਼ਾਮ ਕਰਨ ਵਿਚ ਮੁਸ਼ਕਲ ਹੋ ਰਹੀ ਹੈ। ਇਕ ਸਰਕਾਰੀ ਬਿਆਨ ਮੁਤਾਬਕ ਇਸ ਤੋਂ ਬਾਅਦ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵਿਦੇਸ਼ ਮੰਤਰਾਲੇ ਨੂੰ ਇਕ ਚਿੱਠੀ ਲਿਖ ਕੇ ਉਨ੍ਹਾਂ ਤੋਂ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ- ਟੁੱਟ ਗਿਆ ਡੈਮ; ਸ਼ਹਿਰ 'ਚ ਵੜਿਆ ਪਾਣੀ, ਰੁੜ੍ਹ ਗਈਆਂ ਗੱਡੀਆਂ, ਹਾਲਾਤ ਹੋਏ ਬੱਦਤਰ

ਮੁੱਖ ਮੰਤਰੀ ਸੋਰੇਨ ਨੇ 'ਐਕਸ' 'ਤੇ ਲਿਖਿਆ ਕਿ ਸਾਨੂੰ ਅਫਰੀਕਾ ਦੇ ਕੈਮਰੂਨ ਵਿਚ ਫਸੇ ਝਾਰਖੰਡ ਦੇ 27 ਲੋਕਾਂ ਦੀਆਂ ਮੁਸ਼ਕਲਾਂ ਬਾਰੇ ਪਤਾ ਲੱਗਾ। ਉਸ ਤੋਂ ਬਾਅਦ ਝਾਰਖੰਡ ਸਰਕਾਰ ਨੇ ਪਹਿਲ ਕੀਤੀ ਅਤੇ ਉਨ੍ਹਾਂ ਨੂੰ ਬਕਾਇਆ 30 ਲੱਖ ਰੁਪਏ ਦਿਵਾਏ ਅਤੇ ਉਨ੍ਹਾਂ ਨੂੰ ਸੂਬੇ ਵਿਚ ਵਾਪਸ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਵਾਪਸੀ ਮਗਰੋਂ ਹਰ ਮਜ਼ਦੂਰ ਨੂੰ 25,000 ਰੁਪਏ ਦੀ ਵਿੱਤੀ ਮਦਦ ਵੀ ਦਿੱਤੀ ਗਈ।

ਇਹ ਵੀ ਪੜ੍ਹੋ-  ਕਿਸਾਨ ਨੇਤਾਵਾਂ ਦੇ 12 ਮੈਂਬਰੀ ਵਫ਼ਦ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, ਆਖੀ ਇਹ ਗੱਲ

ਬਿਆਨ ਮੁਤਾਬਕ ਦਿਨ ਵਿਚ ਇਹ ਮਜ਼ਦੂਰ ਗਿਰੀਡੀਹ ਦੇ ਪਾਰਸਨਾਥ ਰੇਲਵੇ ਸਟੇਸ਼ਨ ਪਹੁੰਚੇ। ਇਨ੍ਹਾਂ 27 ਮਜ਼ਦੂਰਾਂ ਵਿਚ 18 ਬੋਕਾਰੋ ਜ਼ਿਲ੍ਹੇ ਦੇ, 5 ਹਜ਼ਾਰੀਬਾਗ ਦੇ ਅਤੇ 4 ਗਿਰੀਡੀਹ ਦੇ ਹਨ। ਉਨ੍ਹਾਂ ਵਿਚੋਂ ਇਕ ਮਜ਼ਦੂਰ ਨੇ ਕਿਹਾ ਕਿ ਇਕ ਏਜੰਸੀ 29 ਮਾਰਚ ਨੂੰ ਉਨ੍ਹਾਂ ਨੂੰ ਅਫ਼ਰੀਕੀ ਦੇਸ਼ ਵਿਚ ਲੈ ਗਈ ਸੀ। ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ 4 ਮਹੀਨੇ ਤੱਕ ਠੇਕੇਦਾਰ ਦੇ ਅਧੀਨ ਕੰਮ ਕੀਤਾ ਪਰ ਸਾਨੂੰ ਕੋਈ ਤਨਖ਼ਾਹ ਨਹੀਂ ਮਿਲੀ। ਸਾਨੂੰ ਖਾਣ-ਪੀਣ ਵਿਚ ਵੀ ਮੁਸ਼ਕਲ ਹੋਣ ਲੱਗੀ। ਆਪਣੇ ਸੂਬੇ ਸਹੀ ਸਲਾਮਤ ਪਰਤਣ ਮਗਰੋਂ ਮਜ਼ਦੂਰਾਂ ਨੇ ਹੇਮੰਤ ਦਾ ਧੰਨਵਾਦ ਜ਼ਾਹਰ ਕੀਤਾ। ਮਜ਼ਦੂਰਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਤੁਰੰਤ ਕਾਰਵਾਈ ਅਤੇ ਕੋਸ਼ਿਸ਼ਾਂ ਸਦਕਾ ਉਹ ਲੋਕ ਆਪਣੇ ਘਰ ਸਹੀ ਸਲਾਮਤ ਪਰਤੇ ਹਾਂ। 


Tanu

Content Editor

Related News