ਜੰਮੂ ਕਸ਼ਮੀਰ ਅਤੇ ਲੱਦਾਖ ਵਿਚਾਲੇ ਫਸੇ 260 ਲੋਕਾਂ ਨੂੰ ਕੀਤਾ ਗਿਆ ਏਅਰਲਿਫਟ

Monday, Feb 26, 2024 - 05:52 PM (IST)

ਜੰਮੂ ਕਸ਼ਮੀਰ ਅਤੇ ਲੱਦਾਖ ਵਿਚਾਲੇ ਫਸੇ 260 ਲੋਕਾਂ ਨੂੰ ਕੀਤਾ ਗਿਆ ਏਅਰਲਿਫਟ

ਜੰਮੂ (ਭਾਸ਼ਾ)- ਹਵਾਈ ਫ਼ੌਜ ਨੇ ਸੋਮਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਵਿਚਾਲੇ ਫਸੇ ਲਗਭਗ 260 ਯਾਤਰੀਆਂ ਨੂੰ ਹਵਾਈ ਮਾਰਗ ਤੋਂ ਇਕ ਸਥਾਨ ਤੋਂ ਦੂਜੇ ਸਥਾਨ ਪਹੁੰਚਾਇਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਇਸ ਦੇ ਨਾਲ ਹੀ ਭਾਰੀ ਬਰਫ਼ਬਾਰੀ ਕਾਰਨ 434 ਕਿਲੋਮੀਟਰ ਲੰਬੇ ਸ਼੍ਰੀਨਗਰ-ਲੇਹ ਨੈਸ਼ਨਲ ਹਾਈਵੇਅ ਦੇ ਬੰਦ ਹੋਣ 'ਤੇ 22 ਜਨਵਰੀ ਨੂੰ ਸੇਵਾ ਸ਼ੁਰੂ ਹੋਣ ਦੇ ਬਾਅਦ ਤੋਂ ਏ.ਐੱਨ.-32 ਜਹਾਜ਼ ਤੋਂ ਹੁਣ ਤੱਕ ਕੁੱਲ 1,551 ਯਾਤਰੀਆਂ ਨੂੰ 'ਏਅਰਲਿਫ਼ਟ' ਕੀਤਾ ਗਿਆ ਹੈ। ਏ.ਐੱਨ.-32 ਜਹਾਜ਼ ਨੂੰ ਕਾਰਗਿਲ ਕੋਰੀਅਰ ਵੀ ਕਿਹਾ ਜਾਂਦਾ ਹੈ।

ਇਨ੍ਹਾਂ ਜਹਾਜ਼ਾਂ ਰਾਹੀਂ ਫਸੇ ਹੋਏ ਯਾਤਰੀਆਂ ਦੀ ਸਹੂਲਤ ਲਈ ਜੰਮੂ ਅਤੇ ਸ਼੍ਰੀਨਗਰ ਵਿਚਾਲੇ ਹਫ਼ਤੇ 'ਚ ਤਿੰਨ ਦਿਨ ਅਤੇ ਸ਼੍ਰੀਨਗਰ ਤੇ ਕਾਰਗਿਲ ਵਿਚਾਲੇ ਹਫ਼ਤੇ 'ਚ 2 ਵਾਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਅਧਿਕਾਰੀ ਨੇ ਕਿਹਾ,''ਸੋਮਵਾਰ ਨੂੰ ਕਾਰਗਿਲ ਕੋਰੀਅਰ 'ਚ ਕੁੱਲ 260 ਯਾਤਰੀਆਂ ਨੂੰ ਹਵਾਈ ਮਾਰਗ ਤੋਂ ਪਹੁੰਚਾਇਆ ਗਿਆ। ਇਨ੍ਹਾਂ 'ਚੋਂ 113 ਯਾਤਰੀਆਂ ਨੂੰ ਸ਼੍ਰੀਨਗਰ ਤੋਂ ਕਾਰਗਿਲ ਅਤੇ ਹੋਰ 93 ਯਾਤਰੀਆਂ ਨੂੰ ਜੰਮੂ ਤੋਂ ਕਾਰਗਿਲ ਪਹੁੰਚਾਇਆ ਗਿਆ। ਇਸ ਤੋਂ ਇਲਾਵਾ 38 ਨੂੰ ਕਾਰਗਿਲ ਤੋਂ ਸ਼੍ਰੀਨਗਰ ਅਤੇ 16 ਹੋਰ ਨੂੰ 2 ਵੱਖ-ਵੱਖ ਜਹਾਜ਼ਾਂ 'ਚ ਕਾਰਗਿਲ ਤੋਂ ਜੰਮੂ ਪਹੁੰਚਾਇਆ ਗਿਆ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News