26 ਜਨਵਰੀ ਨੂੰ ਹੋਵੇਗੀ ਇਤਿਹਾਸਕ ਕਿਸਾਨ ਪਰੇਡ : ਯੋਗੇਂਦਰ ਯਾਦਵ

Sunday, Jan 24, 2021 - 09:21 PM (IST)

26 ਜਨਵਰੀ ਨੂੰ ਹੋਵੇਗੀ ਇਤਿਹਾਸਕ ਕਿਸਾਨ ਪਰੇਡ : ਯੋਗੇਂਦਰ ਯਾਦਵ

ਨਵੀਂ ਦਿੱਲੀ- ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ 60ਵੇਂ ਦਿਨ ਵੀ ਜਾਰੀ ਹੈ। ਸ਼ਨੀਵਾਰ ਨੂੰ ਹੋਈ ਕਿਸਾਨ ਜਥੇਬੰਦੀਆਂ ਅਤੇ ਪੁਲਸ ਦੀ ਬੈਠਕ ਤੋਂ ਬਾਅਦ ਯੋਗੇਂਦਰ ਯਾਦਵ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨ ਇਸ ਦੇਸ਼ 'ਚ ਪਹਿਲੀ ਵਾਰ ਗਣਤੰਤਰ ਦਿਵਸ ਪਰੇਡ ਕਰੇਗਾ। 5 ਦੌਰ ਦੀ ਗੱਲਬਾਤ ਤੋਂ ਬਾਅਦ ਇਹ ਸਾਰੀਆਂ ਗੱਲਾਂ ਕਬੂਲ ਹੋ ਗਈਆਂ ਹਨ। ਸਾਰੇ ਬੈਰੀਕੇਡ ਖੁੱਲ੍ਹਣਗੇ, ਅਸੀਂ ਦਿੱਲੀ ਦੇ ਅੰਦਰ ਜਾਵਾਂਗੇ ਅਤੇ ਮਾਰਚ ਕੱਢਾਂਗੇ। ਰੂਟ ਬਾਰੇ ਮੋਟੇ ਤੌਰ 'ਤੇ ਸਹਿਮਤੀ ਬਣ ਗਈ ਹੈ। ਯੋਗੇਂਦਰ ਨੇ ਕਿਹਾ ਕਿ 26 ਜਨਵਰੀ ਨੂੰ ਅਸੀਂ ਆਪਣੇ ਦਿਲ ਦੀ ਭਾਵਨਾ ਜ਼ਾਹਰ ਕਰਨ ਆਪਣਈ ਰਾਜਧਾਨੀ ਦੇ ਅੰਦਰ ਜਾਵਂਗੇ। ਇਕ ਅਜਿਹੀ ਇਤਿਹਾਸਕ ਕਿਸਾਨ ਪਰੇਡ ਹੋਵੇਗੀ, ਜਿਹੜੀ ਇਸ ਦੇਸ਼ ਨੇ ਕਦੇ ਨਹੀਂ ਦੇਖੀ। ਇਹ ਸ਼ਾਂਤੀਪੂਰਵਕ ਹੋਵੇਗੀ ਅਤੇ ਇਸ ਦੇਸ਼ ਦੇ ਗਣਤੰਤਰ ਦਿਵਸ ਪਰੇਡ 'ਤੇ ਜਾਂ ਇਸ ਦੇਸ਼ ਦੀ ਸੁਰੱਖਿਆ ਆਨ-ਬਾਨ-ਸ਼ਾਨ 'ਤੇ ਕੋਈ ਛਿੱਟਾ ਨਹੀਂ ਪਵੇਗਾ।

PunjabKesari

ਦੱਸਣਯੋਗ ਹੈ ਕਿ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ 28 ਨਵੰਬਰ ਤੋਂ ਯਾਨੀ 60 ਦਿਨਾਂ ਤੋਂ ਸਿੰਘੂ, ਟਿਕਰੀ, ਗਾਜ਼ੀਪੁਰ ਸਮੇਤ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਟਰੈਕਟਰ ਮਾਰਚ 'ਚ 2 ਲੱਖ ਟਰੈਕਟਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਲਈ 5 ਰੂਟ ਹੋ ਸਕਦੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਰਾਜਪਥ 'ਤੇ ਗਣਤੰਤਰ ਦਿਵਸ ਸਮਾਰੋਹ ਖ਼ਤਮ ਹੋਣ 'ਤੇ ਦਿਨ ਦੇ 12 ਵਜੇ ਤੋਂ ਬਾਅਦ ਟਰੈਕਟਰ ਮਾਰਚ ਕੱਢਿਆ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News