ਦਿੱਲੀ ਹਿੰਸਾ 'ਚ ਹੁਣ ਤਕ 254 FIR ਦਰਜ, 903 ਲੋਕ ਗ੍ਰਿਫਤਾਰ

Sunday, Mar 01, 2020 - 07:23 PM (IST)

ਦਿੱਲੀ ਹਿੰਸਾ 'ਚ ਹੁਣ ਤਕ 254 FIR ਦਰਜ, 903 ਲੋਕ ਗ੍ਰਿਫਤਾਰ

ਨਵੀਂ ਦਿੱਲੀ — ਰਾਜਧਾਨੀ ਦਿੱਲੀ ਦੇ ਉੱਤਰੀ-ਪੂਰਬੀ ਜ਼ਿਲੇ 'ਚ ਹੋਈ ਹਿੰਸਾ 'ਚ ਦਿੱਲੀ ਪੁਲਸ ਲਗਾਤਾਰ ਸਖਤ ਕਾਰਵਾਈ ਕਰ ਰਹੀ ਹੈ। ਐਤਵਾਰ ਨੂੰ ਦਿੱਲੀ ਪੁਲਸ ਨੇ ਦੱਸਿਆ ਕਿ ਦਿੱਲੀ ਹਿੰਸਾ 'ਚ ਹੁਣ ਤਕ 254 ਐੱਫ.ਆਈ.ਆਰ. ਦਰਜ ਹੋ ਚੁੱਕੀ ਹੈ, ਜਿਸ 'ਚ 41 ਮਾਮਲੇ ਆਰਮਜ਼ ਐਕਟ ਦੇ ਤਹਿਤ ਦਰਜ ਕੀਤੇ ਗਏ ਹਨ, ਜਦਕਿ 903 ਲੋਕਾਂ ਨੂੰ ਗ੍ਰਿਫਤਾਰ ਜਾਂ ਹਿਰਾਸਤ 'ਚ ਲਿਆ ਗਿਆ ਹੈ। ਦਿੱਲੀ ਪੁਲਸ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ 'ਚ ਕੀਤੇ ਵੀ ਕੋਈ ਹਿੰਸਾ ਦੀ ਖਬਰ ਨਹੀਂ ਮਿਲੀ ਹੈ ਅਤੇ ਨਾ ਹੀ ਕੋਈ ਪੀ.ਸੀ.ਆਰ. ਕਾਲ ਆਈ ਹੈ।

ਜ਼ਾਫਰਾਬਾਦ, ਮੌਜਪੁਰ, ਚਾਂਦ ਬਾਗ, ਗੋਕੁਲਪੁਰੀ, ਖਜੂਰੀ, ਸਣੇ ਕਈ ਹੋਰ ਖੇਤਰਾਂ 'ਚ ਤਿੰਨ ਦਿਨਾਂ ਤਕ ਹਿੰਸਾ ਹੋਏ। ਇਸ 'ਚ ਕਰੀਬ 300 ਜ਼ਖਮੀਆਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਹਿੰਸਾ ਪ੍ਰਭਾਵਿਤ ਗੋਕੁਲਪੁਰੀ ਨਾਲੇ 'ਚ ਇਕ ਲਾਸ਼ ਅਤੇ ਭਾਗੀਰਥੀ ਵਿਹਾਰ ਦੇ ਨਾਲੇ ਤੋਂ ਦੋ ਲਾਸ਼ਾਂ ਬਰਾਮਦ ਕੀਤੀ ਹਨ। ਇਸ ਦੇ ਨਾਲ ਹੀ ਹਿੰਸਾ 'ਚ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 45 ਪਹੁੰਚ ਗਈ ਹੈ। ਪੁਲਸ ਹਾਲਾਂਕਿ ਇਸ ਮਾਮਲੇ ਦੀ ਜਾਂ ਕਰ ਰਹੀ ਹੈ ਕਿ ਜੋ ਤਿੰਨ ਲਾਸ਼ਾਂ ਨਾਲੇ 'ਚੋਂ ਮਿਲੀਆਂ ਹਨ ਉਨ੍ਹਾਂ ਦਾ ਸਬੰਧ ਦਿੱਲੀ ਦੰਗਿਆਂ ਨਾਲ ਹੈ ਜਾਂ ਨਹੀਂ।


author

Inder Prajapati

Content Editor

Related News