500 ਰੁਪਏ ਲਈ ਕਰ ਦਿੱਤਾ ਕਤਲ, 2 ਭਰਾਵਾਂ ਨੇ ਨੌਜਵਾਨ ਨੂੰ ਮਾਰਿਆ ਚਾਕੂ

Saturday, Feb 11, 2023 - 09:52 AM (IST)

500 ਰੁਪਏ ਲਈ ਕਰ ਦਿੱਤਾ ਕਤਲ, 2 ਭਰਾਵਾਂ ਨੇ ਨੌਜਵਾਨ ਨੂੰ ਮਾਰਿਆ ਚਾਕੂ

ਮੁੰਬਈ (ਭਾਸ਼ਾ)- ਮੁੰਬਈ ਦੇ ਬਾਂਦਰਾ ਉਪਨਗਰ 'ਚ ਮੋਬਾਇਲ ਫ਼ੋਨ ਠੀਕ ਕਰਵਾਉਣ ਲਈ 500 ਰੁਪਏ ਨਹੀਂ ਮੰਗਣ 'ਤੇ 2 ਭਰਾਵਾਂ ਨੇ 25 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਵੀਰਵਾਰ ਰਾਤ ਬਾਂਦਰਾ ਰੇਲਵੇ ਸਟੇਸ਼ਨ ਦੇ ਫੁਟਓਵਰ ਬਰਿੱਜ ਹੇਠਾਂ ਹੋਈ ਅਤੇ ਮ੍ਰਿਤਕ ਦੀ ਪਛਾਣ ਨਾਜ਼ਿਮ ਇਫਿਤਕਾਰ ਖਾਨ ਵਜੋਂ ਹੋਈ।

ਅਧਿਕਾਰੀ ਅਨੁਸਾਰ ਖਾਨ ਅਤੇ ਦੋਵੇਂ ਦੋਸ਼ੀ ਬਾਂਦਰਾ ਦੇ ਗਰੀਬ ਨਗਰ 'ਚ ਰਹਿੰਦੇ ਹਨ। ਦੋਸ਼ੀਆਂ 'ਚੋਂ ਇਕ ਨੇ ਖਾਨ ਦਾ ਮੋਬਾਇਲ ਫੋਨ ਖ਼ਰਾਬ ਕਰ ਦਿੱਤਾ ਸੀ, ਜਿਸ ਦੀ ਮੁਰੰਮਤ ਲਈ ਉਸ ਨੇ 1000 ਰੁਪਏ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਦੋਹਾਂ ਨੇ ਖਾਨ ਦੀ ਪਤਨੀ ਨੂੰ 500 ਰੁਪਏ ਦਿੱਤੇ ਅਤੇ ਭਰੋਸਾ ਦਿੱਤਾ ਕਿ ਬਾਕੀ ਪੈਸੇ ਰਾਤ 12 ਵਜੇ ਤੋਂ ਪਹਿਲਾਂ ਦੇ ਦਿੱਤੇ ਜਾਣਗੇ। ਅਧਿਕਾਰੀ ਨੇ ਕਿਹਾ ਕਿ ਬਕਾਇਆ ਭੁਗਤਾਨ ਨੂੰ ਲੈ ਕੇ ਲੜਾਈ ਦੌਰਾਨ ਇਕ ਦੋਸ਼ੀ ਨੇ ਚਾਕੂ ਕੱਢਿਆ ਅਤੇ ਖਾਨ ਦੀ ਛਾਤੀ 'ਤੇ ਵਾਰ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਦਾਖ਼ਲ ਕਰਨ ਤੋਂ ਪਹਿਲਾਂ ਹੀ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। 


author

DIsha

Content Editor

Related News