ਵਿਦਿਆਰਥਣ ਨਾਲ ਬੱਸ ''ਚ ਅਸ਼ਲੀਲ ਹਰਕਤ ਕਰਨ ਵਾਲੇ ''ਤੇ 25 ਹਜ਼ਾਰ ਦਾ ਇਨਾਮ

02/17/2018 1:31:16 PM

ਨਵੀਂ ਦਿੱਲੀ— ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਡੀ.ਟੀ.ਸੀ. ਬੱਸ 'ਚ ਛੇੜਛਾੜ ਅਤੇ ਅਸ਼ਲੀਲ ਹਰਕਤ ਕਰਨ ਦੇ ਮਾਮਲੇ 'ਚ ਪੁਲਸ ਨੇ ਦੋਸ਼ੀ ਦਾ ਪੋਸਟਰ ਜਾਰੀ ਕੀਤਾ ਹੈ। ਪੁਲਸ ਨੇ ਇਸ ਦੇ ਨਾਲ ਹੀ ਦੋਸ਼ੀ ਦਾ ਪਤਾ ਦੱਸਣ ਵਾਲੇ ਨੂੰ 25 ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ। ਦਰਅਸਲ ਵਿਦਿਆਰਥਣ ਨਾਲ ਬੱਸ 'ਚ ਅਸ਼ਲੀਲ ਹਰਕਤ ਕਰਨ ਦਾ ਇਹ ਮਾਮਲਾ 7 ਫਰਵਰੀ ਦਾ ਹੈ। ਵਿਦਿਆਥਣ ਦਾ ਦੋਸ਼ ਹੈ ਕਿ ਉਹ ਕਾਲਜ ਤੋਂ ਆਪਣੇ ਘਰ ਜਾ ਰਹੀ ਸੀ, ਉਦੋਂ ਵਸੰਤ ਵਿਹਾਰ ਥਾਣਾ ਇਲਾਕੇ ਕੋਲ ਇਕ ਸ਼ਖਸ ਉਸ ਦੀ ਨਾਲ ਵੀ ਸੀਟ 'ਤੇ ਆ ਕੇ ਬੈਠਾ ਸੀ। ਵਿਦਿਆਰਥਣ ਅਨੁਸਾਰ ਉਹ ਸ਼ਖਸ ਥੋੜ੍ਹੀ ਦੇਰ ਬਾਅਦ ਉਸ ਦੀ ਕਮਰ ਛੂਹਣ ਦੀ ਕੋਸ਼ਿਸ਼ ਕਰਨ ਲੱਗਾ ਅਤੇ ਜਦੋਂ ਉਸ ਨੇ ਮੁੜ ਕੇ ਦੇਖਿਆ ਤਾਂ ਉਹ ਅਸ਼ਲੀਲ ਹਰਕਤ ਕਰ ਰਿਹਾ ਸੀ।
ਵਿਦਿਆਰਥੀਆਂ ਅਨੁਸਾਰ, ਉਸ ਨੇ ਬੱਸ 'ਚ ਮੌਜੂਦ ਲੋਕਾਂ ਤੋਂ ਮਦਦ ਦੀ ਗੁਹਾਰ ਵੀ ਲਗਾਈ ਪਰ ਉੱਥੇ ਮੌਜੂਦ ਸਾਰੇ ਯਾਤਰੀ ਮੂਕ ਦਰਸ਼ਕ ਬਣੇ ਰਹੇ। ਉਦੋਂ ਉਸ ਨੇ ਮੋਬਾਇਲ ਤੋਂ ਉਸ ਸ਼ਖਸ ਦਾ ਵੀਡੀਓ ਬਣਾਇਆ ਅਤੇ ਟਵਿੱਟਰ 'ਤੇ ਪਾ ਦਿੱਤਾ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਮਹਿਲਾ ਕਮਿਸ਼ਨ ਦੀ ਟੀਮ ਨੇ ਉਸ ਵਿਦਿਆਰਥਣ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਪੁਲਸ ਕੋਲ ਲੈ ਗਈ, ਜਿਸ ਤੋਂ ਬਾਅਦ ਪੁਲਸ ਨੇ ਵਿਦਿਆਰਥਣ ਦੇ ਬਿਆਨ ਦੇ ਆਧਾਰ 'ਤੇ 11 ਫਰਵਰੀ ਨੂੰ ਭਾਰਤੀ ਸਜ਼ਾ ਜ਼ਾਬਤਾ (ਆਈ.ਪੀ.ਸੀ.) ਦੀ ਧਾਰਾ 354 (ਯੌਨ ਉਤਪੀੜਨ), 354 ਏ ਅਤੇ 294 (ਜਨਤਕ ਸਥਾਨ 'ਤੇ ਅਸ਼ਲੀਲ ਕੰਮ) ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ, ਹਾਲਾਂਕਿ ਦੋਸ਼ੀ ਹੁਣ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ, ਅਜਿਹੇ 'ਚ ਪੁਲਸ ਨੇ ਹੁਣ ਉਸ ਦੀ ਤਸਵੀਰ ਜਾਰੀ ਕਰ ਕੇ ਇਨਾਮ ਦਾ ਐਲਾਨ ਕੀਤਾ ਹੈ।


Related News