ਯੋਗੀ ਸਰਕਾਰ ਦਾ ਯੂ-ਟਰਨ, ਹੁਣ ਨਹੀਂ ਜਾਵੇਗੀ 25 ਹਜ਼ਾਰ ਹੋਮ ਗਾਰਡਾਂ ਦੀ ਨੌਕਰੀ

10/15/2019 9:31:39 PM

ਲਖਨਊ — ਉੱਤਰ ਪ੍ਰਦੇਸ਼ 'ਚ 25 ਹਜ਼ਾਰ ਹੋਮ ਗਾਰਡਾਂ ਦੀ ਡਿਊਟੀ ਖਤਮ ਕਰਨ 'ਤੇ ਯੋਗੀ ਸਰਕਾਰ ਨੇ ਯੂ.ਟਰਨ ਲਿਆ ਹੈ। ਹੋਮ ਗਾਰਡਾ ਮੰਤਰੀ ਚੇਤਨ ਚੌਹਾਨ ਨੇ ਕਿਹਾ ਕਿ ਕਿਸੇ ਵੀ ਹੋਮ ਗਾਰਡ ਨੂੰ ਨਹੀਂ ਕੱਢਿਆ ਜਾਵੇਗਾ। ਡੀ.ਜੀ.ਪੀ. ਨਾਲ ਗੱਲ ਕਰਕੇ ਸੀਮਤ ਬਜਟ 'ਚ ਡਿਊਟੀ ਦੇਣ ਦਾ ਸੁਝਾਅ ਦਿੱਤਾ ਗਿਆ ਹੈ। ਯੂ.ਪੀ. ਪੁਲਸ ਆਪਣੇ ਸੀਮਤ ਬਜਟ 'ਚ 17000 ਹੋਮ ਗਾਰਡਾਂ ਨੂੰ ਡਿਊਟੀ 'ਤੇ ਰੱਖ ਸਕਦੀ ਹੈ। ਬਾਕੀ 8000 ਹੋਮ ਗਾਰਡਾਂ ਨੂੰ ਮੁੱਖ ਦਫਤਰ ਤੋਂ ਡਿਊਟੀ ਮਿਲੇਗੀ।
ਚੇਤਨ ਚੌਹਾਨ ਨੇ ਕਿਹਾ ਕਿ ਸੀਮਤ ਜਵਾਨ ਅਤੇ ਘੱਟ ਡਿਊਟੀ ਦੇ ਫਾਰਮੂਲੇ ਨਾਲ ਹੱਲ ਨਿਕਲਿਆ ਹੈ। 31 ਮਾਰਚ ਤੋਂ ਬਾਅਦ ਸਾਰੇ ਹੋਮ ਗਾਰਡਾ ਨੂੰ ਨਵੇਂ ਮਾਣ ਭੱਤੇ ਨਾਲ ਡਿਊਟੀ ਮਿਲੇਗੀ। ਮੰਤਰੀ ਨੇ ਕਿਹਾ ਕਿ ਨਵੇਂ ਬਜਟ 'ਚ ਹੋਮ ਗਾਰਡ ਅਤੇ ਪੁਲਸ ਬਜਟ ਵਧੇਗਾ।
ਦੱਸਣਯੋਗ ਹੈ ਕਿ ਕਾਨੂੰਨ ਵਿਵਸਥਾ 'ਚ ਡਿਊਟੀ ਕਰਨ ਵਾਲੇ ਹੋਮ ਗਾਰਡਾਂ ਦੀ ਗਿਣਤੀ 'ਚ 32 ਫੀਸਦੀ ਤਕ ਦੀ ਕਟੌਤੀ ਕੀਤੀ ਗਈ ਹੈ। ਸੋਮਵਾਰ ਦੇ ਆਦੇਸ਼ ਮੁਤਾਬਕ ਏ.ਡੀ.ਜੀ. ਦੇ ਆਦੇਸ਼ ਤੋਂ ਬਾਅਦ 25 ਹਜ਼ਾਰ ਹੋਮ ਗਾਰਡ ਦੀਆਂ ਸੇਵਾਵਾਂ ਖਤਮ ਹੋਈਆਂ ਹਨ। ਏ.ਡੀ.ਜੀ. ਮੁੱਖ ਦਫਤਰ, ਬੀ.ਪੀ. ਜੋਗਦੰਢ ਵੱਲੋਂ ਇਹ ਆਦੇਸ਼ ਜਾਰੀ ਕੀਤਾ ਸੀ। 28 ਅਗਸਤ ਨੂੰ ਮੁੱਖ ਸਕੱਤਰ ਦੀ ਬੈਠਕ 'ਚ ਡਿਊਟੀ ਖਤਮ ਕਰਨ ਦਾ ਫੈਸਲਾ ਲਿਆ ਗਿਆ ਸੀ। ਹੁਣ ਤਕ 40 ਹਜ਼ਾਰ ਹੋਮ ਗਾਰਡਾਂ ਦੀ ਡਿਊਟੀ ਖਤਮ ਕੀਤੀ ਜਾ ਚੁੱਕੀ ਹੈ।


Inder Prajapati

Content Editor

Related News