ਪ੍ਰਦੂਸ਼ਣ ਫੈਲਾਉਣ ’ਤੇ ਮੋਬਾਇਲ ਕੰਪਨੀ ’ਤੇ ਲੱਗਾ 25 ਲੱਖ ਰੁਪਏ ਦਾ ਜੁਰਮਾਨਾ

Monday, Nov 28, 2022 - 12:30 PM (IST)

ਨੋਇਡਾ– ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਜੀ. ਆਰ. ਏ. ਪੀ. ਦੀ ਉਲੰਘਣਾ ਕੀਤੇ ਜਾਣ ’ਤੇ ਵੀਵੋ ਮੋਬਾਇਲ ਕੰਪਨੀ ਦੇ ਨਿਰਮਾਣ ਅਧੀਨ ਉਤਪਾਦਨ ਯੂਨਿਟ ’ਤੇ ਪ੍ਰਦੂਸ਼ਣ ਫੈਲਾਉਣ ’ਤੇ ਕੰਪਨੀ ਨੂੰ 25 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।

ਇਸ ਤੋਂ ਇਲਾਵਾ ਸੈਕਟਰ ਟੈੱਕ ਜ਼ੋਨ-4 ਸਥਿਤ ਇਕ ਰਿਹਾਇਸ਼ੀ ਕੰਪਲੈਕਸ ਅਤੇ ਟੈਕ ਜ਼ੋਨ-4 ਸਥਿਤ ਸ਼੍ਰੀ ਰਾਮ ਯੂਨੀਵਰਸਲ ਸਕੂਲ ’ਤੇ 50-50 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਖੇਤਰੀ ਪ੍ਰਦੂਸ਼ਣ ਅਧਿਕਾਰੀ ਗ੍ਰੇਟਰ ਨੋਇਡਾ ਰਾਧੇ ਸ਼ਿਆਮ ਨੇ ਦੱਸਿਆ ਕਿ ਜੀ. ਆਰ. ਏ. ਪੀ. ਦੇ ਸਟੇਜ-3 ਦਾ ਨਿਯਮ ਲਾਗੂ ਹੁੰਦਾ ਹੈ।

ਅਜਿਹੇ ’ਚ ਨਿਰਮਾਣ ਕਾਰਜਾਂ ’ਤੇ ਰੋਕ ਲੱਗੀ ਹੋਈ ਹੈ। ਪ੍ਰਦੂਸ਼ਣ ਫੈਲਾਉਣ ਵਾਲਿਆਂ ’ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਯਮੁਨਾ ਅਥਾਰਟੀ ਦੇ ਸੈਕਟਰ-24 ਵਿਚ ਮੈਸਰਜ਼ ਵੀਵੋ ਇੰਡੀਆ ਮੋਬਾਇਲ ਪ੍ਰਾਈਵੇਟ ਲਿਮਟਿਡ ਵੱਲੋਂ ਉਤਪਾਦਨ ਯੂਨਿਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਬਿਨਾਂ ਪ੍ਰਦੂਸ਼ਣ ਵਿਭਾਗ ਦੀ ਮਨਜ਼ੂਰੀ ਦੇ ਰੈਡੀਮਿਕਸ ਕੰਕਰੀਟ ਪਲਾਂਟ ਚਲਾਇਆ ਜਾ ਰਿਹਾ ਸੀ। ਅਜਿਹੇ ’ਚ ਐੱਨ. ਜੀ. ਟੀ. ਦੇ ਨਿਯਮਾਂ ਮੁਤਾਬਕ 25 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।

ਇਸ ਤੋਂ ਇਲਾਵਾ ਗ੍ਰੇਨੋ ਵੈਸਟ ਦੇ ਟੈਕ ਜ਼ੋਨ-4 ਸਥਿਤ ਪਲਾਟ ਨੰਬਰ 4/11 ਵਿਚ ਰਿਹਾਇਸ਼ੀ ਇਮਾਰਤ ਦਾ ਨਿਰਮਾਣ ਹੋ ਰਿਹਾ ਹੈ। ਨਿਯਮਾਂ ਦੀ ਉਲੰਘਣਾ ਕਰਨ ’ਤੇ 50,000 ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਉਥੇ ਹੀ ਸੈਕਟਰ ਟੈਕ ਜ਼ੋਨ-4 ਵਿਚ ਸਥਿਤ ਸ਼੍ਰੀ ਰਾਮ ਯੂਨੀਵਰਸਲ ਸਕੂਲ ਵਿਚ ਨਿਰੀਖਣ ਦੌਰਾਨ ਉਸਾਰੀ ਦਾ ਕੰਮ ਨਹੀਂ ਪਾਇਆ ਗਿਆ।


Rakesh

Content Editor

Related News