''ਬਾਬਾ ਬਰਫਾਨੀ'' ਦੇ ਦਰਸ਼ਨਾਂ ਲਈ ਗਏ 25 ਸ਼ਰਧਾਲੂਆਂ ਨੂੰ ਸਾਹ ਲੈਣ ''ਚ ਹੋਈ ਔਖ

07/04/2019 2:00:36 PM

ਸ਼੍ਰੀਨਗਰ— ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿਚ ਸ਼ਰਧਾਲੂ ਅਮਰਨਾਥ ਯਾਤਰਾ 'ਤੇ ਜਾ ਰਹੇ ਹਨ। ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਸਾਹ ਲੈਣ 'ਚ ਔਖ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕੁੱਲ 25 ਸ਼ਰਧਾਲੂਆਂ ਨੂੰ ਸਾਹ ਲੈਣ 'ਚ ਮੁਸ਼ਕਲ ਪੇਸ਼ ਆਈ। ਯਾਤਰਾ ਦੌਰਾਨ ਤਕਰੀਬਨ 12,000 ਫੁੱਟ 'ਤੇ ਬਾਲਟਾਲ ਮਾਰਗ 'ਤੇ ਸ਼ਰਧਾਲੂਆਂ ਨੂੰ ਸਾਹ ਲੈਣ 'ਚ ਔਖ ਹੋਈ ਅਤੇ ਭਾਰਤ-ਤਿੱਬਤ ਸਰਹੱਦ ਪੁਲਸ (ਆਈ. ਟੀ. ਬੀ. ਪੀ.) ਦੇ ਜਵਾਨਾਂ ਵਲੋਂ ਸ਼ਰਧਾਲੂਆਂ ਨੂੰ ਆਕਸੀਜਨ ਮੁਹੱਈਆ ਕਰਵਾਈ ਗਈ। ਕੱਲ ਵੀ ਬਾਲਟਾਲ ਮਾਰਗ 'ਤੇ ਹੀ ਤਕਰੀਬਨ 15 ਸ਼ਰਧਾਲੂਆਂ ਨੂੰ ਆਈ. ਟੀ. ਬੀ. ਪੀ. ਵਲੋਂ ਸ਼ਰਧਾਲੂਆਂ ਨੂੰ ਆਕਸੀਜਨ ਦਿੱਤੀ ਗਈ।

1 ਜੁਲਾਈ ਤੋਂ ਸ਼ੁਰੂ ਹੋਈ ਸਾਲਾਨਾ ਅਮਰਨਾਥ ਯਾਤਰਾ ਲਈ ਸ਼ਰਧਾਲੂ 'ਬਮ ਬਮ ਭੋਲੇ' ਦੇ ਜੈਕਾਰਿਆਂ ਦੀ ਗੂੰਜ ਨਾਲ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਪੁੱਜ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ 1 ਜੁਲਾਈ ਤੋਂ ਸ਼ੁਰੂ ਹੋਈ ਯਾਤਰਾ ਤੋਂ ਲੈ ਕੇ ਹੁਣ ਤਕ 33,694 ਸ਼ਿਵ ਭਗਤ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਇੱਥੇ ਦੱਸ ਦੇਈਏ ਕਿ 46 ਦਿਨ ਤਕ ਚਲਣ ਵਾਲੀ ਅਮਰਨਾਥ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋਈ ਜੋ ਕਿ 15 ਅਗਸਤ ਸਾਉਣ ਪੁੰਨਿਆ ਦੇ ਦਿਨ ਸੰਪੰਨ ਹੋਵੇਗੀ। ਇਸ ਦੌਰਾਨ ਪਵਿੱਤਰ ਗੁਫਾ ਖੁੱਲ੍ਹੀ ਰਹਿੰਦੀ ਹੈ ਅਤੇ ਹਰ ਸਾਰ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰਦੇ ਹਨ। ਇਸ ਸਾਲ ਅਮਰਨਾਥ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਯਾਤਰਾ ਮਾਰਗ ਦੌਰਾਨ ਭੋਜਨ, ਆਰਾਮ ਘਰ, ਡਾਕਟਰੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਰਾਹ 'ਚ ਵਾਸ਼ਰੂਮ ਅਤੇ ਠਹਿਰਣ ਲਈ ਤੰਬੂ ਆਦਿ ਦੀਆਂ ਸਹੂਲਤਾਂ ਦੇ ਨਾਲ-ਨਾਲ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਗਏ ਹਨ।


Tanu

Content Editor

Related News