PM ਮੋਦੀ ਦੀ ਜਾਪਾਨ ਯਾਤਰਾ ਦੌਰਾਨ 24 ਬੈਠਕਾਂ, ਨੀਂਦ ਕੰਟਰੋਲ ਕਰਨ ਲਈ ਕੀਤੀ ਬਾਡੀ ਕਲਾਕ ਰਿਸੈੱਟ

Wednesday, May 25, 2022 - 05:10 PM (IST)

PM ਮੋਦੀ ਦੀ ਜਾਪਾਨ ਯਾਤਰਾ ਦੌਰਾਨ 24 ਬੈਠਕਾਂ, ਨੀਂਦ ਕੰਟਰੋਲ ਕਰਨ ਲਈ ਕੀਤੀ ਬਾਡੀ ਕਲਾਕ ਰਿਸੈੱਟ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਤਿੰਨ ਦਿਨਾ ਜਾਪਾਨ ਯਾਤਰਾ ਦੌਰਾਨ ਘੱਟ ਸਮੇਂ 'ਚ ਜ਼ਿਆਦਾ ਆਊਟਪੁਟ ਦੇਣ ਲਈ ਦਿੱਲੀ ਤੋਂ ਹੀ ਆਪਣੀ ਬਾਡੀ ਕਲਾਕ ਨੂੰ ਰਿਸੈੱਟ ਕਰ ਲਿਆ। 41 ਘੰਟਿਆਂ ਦੀ ਇਸ ਯਾਤਰਾ 'ਚ ਉਹ ਸਿਰਫ਼ 7.30 ਘੰਟੇ ਸੁੱਤੇ। ਇਸ 'ਚ ਜਹਾਜ਼ 'ਚ ਲਈ ਗਈ 4 ਘੰਟਿਆਂ ਦੀ ਨੀਂਦ ਵੀ ਸ਼ਾਮਲ ਹੈ। ਤਿੰਨ ਦਿਨਾ ਯਾਤਰਾ 'ਚ ਪੀ.ਐੱਮ. ਮੋਦੀ 24 ਤੋਂ ਜ਼ਿਆਦਾ ਬੈਠਕਾਂ ਕਰਨਗੇ। ਪੀ.ਐੱਮ. ਮੋਦੀ 22 ਮਈ ਦੀ ਰਾਤ 8 ਵਜੇ ਜਾਪਾਨ ਲਈ ਰਵਾਨਾ ਹੋਏ, ਉਸ ਸਮੇਂ ਜਾਪਾਨ 'ਚ ਰਾਤ ਦੇ 11.30 ਵਜੇ ਸਨ। ਪੀ.ਐੱਮ. ਨੇ ਡੇਢ ਘੰਟਿਆਂ ਤੱਕ ਜਹਾਜ਼ 'ਚ ਅਫ਼ਸਰਾਂ ਦੀ ਬੈਠਕ ਲਈ। ਇਸ ਤੋਂ ਬਾਅਦ ਪੀ.ਐੱਮ. ਮੋਦੀ ਸੌਂ ਗਏ ਅਤੇ 4 ਘੰਟਿਆਂ ਬਾਅਦ ਜਿਸ ਸਮੇਂ ਜਾਪਾਨ 'ਚ ਸਵੇਰ ਦੇ ਸਾਢੇ 5 ਵਜੇ ਸਨ, ਫਿਰ ਜਗੇ ਯਾਨੀ ਉਨ੍ਹਾਂ ਨੇ ਜਾਪਾਨ 'ਚ ਦਿਨ-ਰਾਤ ਦੇ ਹਿਸਾਬ ਨਾਲ ਬਾਡੀ ਕਲਾਕ ਅਡਜਸਟ ਕੀਤਾ। 

ਪੀ.ਐੱਮ. ਦੀ ਜਾਪਾਨ ਯਾਤਰਾ ਦੇ ਮਿੰਟ-ਟੂ-ਮਿੰਟ ਪ੍ਰੋਗਰਾਮ ਸੂਚੀ ਅਨੁਸਾਰ ਨਰਿੰਦਰ ਮੋਦੀ 23 ਮਈ ਸਵੇਰੇ 7.50 ਵਜੇ ਟੋਕੀਓ ਏਅਰਪੋਰਟ ਪਹੁੰਚੇ ਅਤੇ 40 ਮਿੰਟ ਬਾਅਦ ਸਵੇਰੇ 8.30 ਵਜੇ ਤੈਅ 9 ਪ੍ਰੋਗਰਾਮ 'ਚ ਸ਼ਾਮਲ ਹੋਏ। ਜਿਸ 'ਚ 4 ਪ੍ਰੋਗਰਾਮ 20-20 ਮਿੰਟ ਦੇ ਸਨ। ਹਰ ਪ੍ਰੋਗਰਾਮ ਦਰਮਿਆਨ 10 ਮਿੰਟ ਦਾ ਅੰਤਰਾਲ ਸੀ ਅਤੇ ਇਸ ਦੌਰਾਨ ਪੀ.ਐੱਮ. ਮੋਦੀ, ਅਧਿਕਾਰੀਆਂ ਨਾਲ ਬ੍ਰੀਫਿੰਗ ਅਤੇ ਫਾਈਲ ਡਿਸਕਸ਼ਨ 'ਚ ਰਹੇ। 23 ਮਈ ਨੂੰ ਕੁੱਲ 12 ਘੰਟਿਆਂ ਤੱਕ ਪੀ.ਐੱਮ. ਮੋਦੀ ਬੈਠਕ, ਉਦਘਾਟਨ ਵਰਗੇ ਪ੍ਰੋਗਰਾਮਾਂ 'ਚ ਸ਼ਾਮਲ ਹੋਏ। ਇਕ ਤੋਂ ਦੂਜੇ ਪ੍ਰੋਗਰਾਮ ਦਰਮਿਆਨ ਬ੍ਰੇਕ ਦਾ ਜ਼ਿਆਦਾਤਰ ਅੰਤਰਾਲ 10 ਮਿੰਟ ਦਾ ਰਿਹਾ। 2 ਪ੍ਰੋਗਰਾਮਾਂ ਦਰਮਿਆਨ ਇੰਨਾ ਘੱਟ ਅੰਤਰਾਲ ਪੀ.ਐੱਮ. ਇਸ ਲਈ ਰੱਖਦੇ ਹਨ ਤਾਂ ਕਿ ਨਾ ਖਾਲੀ ਸਮਾਂ ਅਤੇ ਨਾ ਹੀ ਸਰੀਰ ਥਕਾਵਟ ਮਹਿਸੂਸ ਕਰੇ। ਪੀ.ਐੱਮ. ਮੋਦੀ ਆਪਣੀ ਹਰੇਕ ਵਿਦੇਸ਼ ਯਾਤਰਾ 'ਚ ਇਹੀ ਤਰੀਕਾ ਅਪਣਾਉਂਦੇ ਹਨ।


author

DIsha

Content Editor

Related News