ਹੁਣ ATM ਤੋਂ ਮਿਲਿਆ ਕਰੇਗੀ ਸਰਕਾਰੀ ਕਣਕ! ਨਹੀਂ ਪਵੇਗੀ ਡੀਪੂ ਦੀਆਂ ਲੰਮੀਆਂ ਲਾਈਨਾਂ ''ਚ ਲੱਗਣ ਦੀ ਲੋੜ

Friday, Aug 09, 2024 - 09:02 AM (IST)

ਨੈਸ਼ਨਲ ਡੈਸਕ: ਹੁਣ ਸਰਕਾਰ ਵੱਲੋਂ ਗਰੀਬ ਤਬਕੇ ਨੂੰ ਮਿਲਣ ਵਾਲੀ ਕਣਕ ਲਈ ਡੀਪੂ ਦੀਆਂ ਲੰਮੀਆਂ ਲਾਈਨਾਂ 'ਚ ਲੱਗਣ ਦੀ ਲੋੜ ਨਹੀਂ ਪਵੇਗੀ। ਸਗੋਂ ਹੁਣ ATM ਤੋਂ ਸਰਕਾਰੀ ਕਣਕ ਤੇ ਚੌਲ ਮਿਲਿਆ ਕਰਨਗੇ। ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿਚ ਦੇਸ਼ ਦਾ ਪਹਿਲਾ ਗ੍ਰੇਨ ATM ਸਥਾਪਤ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿਚ ਸੂਬੇ ਵਿਚ ਅਜਿਹੇ ਹੋਰ ATM ਸਥਾਪਤ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਗ੍ਰੇਨ ATM ਤੋਂ PDS ਸਕੀਮ ਦੇ ਲਾਭਪਾਤਰੀ ਹਫ਼ਤੇ ਦੇ ਸੱਤੋ ਦਿਨ ਅਤੇ ਦਿਨ ਦੇ ਕਿਸੇ ਵੀ ਵੇਲੇ ਵੀ ਜਾ ਕੇ ਸਰਕਾਰੀ ਰਾਸ਼ਨ ਲੈ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਮਸ਼ੀਨਾਂ ਤੋਂ ਕਿਸੇ ਵੀ ਸੂਬੇ ਦੇ ਰਾਸ਼ਨ ਕਾਰਡ ਤੋਂ ਰਾਸ਼ਨ ਲਿਆ ਜਾ ਸਕਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਬੰਦ ਰਹਿਣਗੇ ਪੈਟਰੋਲ ਪੰਪ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਪੂਰੀ ਖ਼ਬਰ

PunjabKesari

ਓਡੀਸ਼ਾ ਦੇ ਖੁਰਾਕ ਮੰਤਰੀ ਕ੍ਰਿਸ਼ਨ ਚੰਦਰ ਪਾਤਰਾ ਨੇ ਭਾਰਤ ਵਿਚ ਵਰਲਡ ਫੂਡ ਡਿਸਟ੍ਰੀਬਿਊਸ਼ਨ ਇਵੈਂਟ ਦੇ ਡਿਪਟੀ ਕੰਟਰੀ ਡਾਇਰੈਕਟਰ ਨੋਜੋਮੀ ਹਾਸ਼ੀਮੋਟੋ ਦੀ ਮੌਜੂਦਗੀ ਵਿਚ 8 ਅਗਸਤ ਨੂੰ 'ਅੰਨਪੂਰਤੀ ਏ.ਟੀ.ਐੱਮ.' ਦੀ ਸ਼ੁਰੂਆਤ ਕੀਤੀ। ਇਸ ਦੀ ਖਾਸ ਗੱਲ ਇਹ ਹੈ ਕਿ ਇਹ ਮਸ਼ੀਨ 5 ਮਿੰਟ ਵਿਚ 50 ਕਿਲੋ ਅਨਾਜ ਵੰਡ ਸਕਦੀ ਹੈ। ਜਲਦੀ ਹੀ ਓਡੀਸ਼ਾ ਦੇ ਹੋਰ ਜ਼ਿਲ੍ਹਿਆਂ ਵਿਚ ਵੀ ਅਜਿਹੇ ਏ.ਟੀ.ਐੱਮ. ਸ਼ੁਰੂ ਕੀਤੇ ਜਾਣਗੇ। 24 ਘੰਟੇ ਏ.ਟੀ.ਐੱਮ. ਚੱਲਣ ਕਾਰਨ ਕੋਈ ਲਾਭਪਾਤਰੀ ਚਾਹੇ ਤਾਂ ਅੱਧੀ ਰਾਤ ਨੂੰ ਜਾ ਕੇ ਵੀ ਰਾਸ਼ਨ ਲਿਆ ਸਕਦਾ ਹੈ। 

ਇਹ ਖ਼ਬਰ ਵੀ ਪੜ੍ਹੋ - Tourist Visa 'ਤੇ ਪੰਜਾਬ ਆਈਆਂ ਕੁੜੀਆਂ ਇੰਝ ਕਮਾ ਰਹੀਆਂ ਨੇ ਲੱਖਾਂ ਰੁਪਏ, ਪੜ੍ਹੋ ਵਿਸ਼ੇਸ਼ ਰਿਪੋਰਟ

ਬੇਹੱਦ ਸੌਖ਼ੀ ਹੈ ਮਸ਼ੀਨ ਤੋਂ ਰਾਸ਼ਨ ਲੈਣ ਦੀ ਪ੍ਰਕੀਰਿਆ

ਇਸ ਗ੍ਰੇਨ ਏ.ਟੀ.ਐਮ ਤੋਂ ਅਨਾਜ ਲੈਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਬਣਾਇਆ ਗਿਆ ਹੈ। ਕੋਈ ਵੀ ਰਾਸ਼ਨ ਕਾਰਡ ਧਾਰਕ ਆਪਣਾ ਆਧਾਰ ਜਾਂ ਰਾਸ਼ਨ ਕਾਰਡ ਨੰਬਰ ਦਰਜ ਕਰਕੇ ਅਤੇ ਬਾਇਓਮੈਟ੍ਰਿਕ ਪ੍ਰਮਾਣਿਕਤਾ ਤੋਂ ਬਾਅਦ ਅਨਾਜ ਲੈ ਸਕਦਾ ਹੈ। ਮੰਤਰੀ ਪਾਤਰਾ ਨੇ ਕਿਹਾ ਕਿ ATM 24 ਘੰਟੇ ਚੌਲ ਤੇ ਕਣਕ ਦੀ ਵੰਡ ਕਰੇਗਾ। 'ਅੰਨਪੂਰਤੀ' ਪੰਜ ਮਿੰਟਾਂ ਵਿਚ 50 ਕਿਲੋਗ੍ਰਾਮ ਤੱਕ ਅਨਾਜ ਵੰਡ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਸ਼ੀਨ ਵਿਚ ਗਲਤੀ ਦੀ ਗੁੰਜਾਇਸ਼ ਮਹਿਜ਼ 0.01% ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News