ਦਿੱਲੀ ’ਚ ਕੋਰੋਨਾ ਦੇ 24,383 ਨਵੇਂ ਮਾਮਲੇ, 34 ਮਰੀਜ਼ਾਂ ਦੀ ਮੌਤ, ਪਾਜ਼ੇਟਿਵਿਟੀ ਰੇਟ 30 ਫੀਸਦੀ ਤੋਂ ਪਾਰ
Friday, Jan 14, 2022 - 06:59 PM (IST)
ਨਵੀਂ ਦਿੱਲੀ– ਦਿੱਲੀ ’ਚ ਕੋਰੋਨਾ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਜਾਰੀ ਹੈ। ਸ਼ੁੱਕਰਵਾਰ ਨੂੰ ਰਾਜਧਾਨੀ ਦਿੱਤੀ ’ਚ ਕੋਵਿਡ-19 ਦੇ 24 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਮੁਤਾਬਕ, ਦਿੱਲੀ ’ਚ ਸ਼ੁੱਕਰਵਾਰ ਨੂੰ ਕੋਰੋਨਾ ਦੇ 24,383 ਨਵੇਂ ਮਾਮਲੇ ਸਾਹਮਣੇ ਆਏ ਹਨ। ਬੀਤੇ 24 ਘੰਟਿਆਂ ’ਚ ਇਥੇ 34 ਮਰੀਜ਼ਾਂ ਦੀ ਮੌਤ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਰਾਜਧਾਨੀ ’ਚ ਹੁਣ ਤਕ ਕੋਵਿਡ-19 ਨਾਲ 25,305 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ’ਚ ਕੋਰੋਨਾ ਦੇ 26,236 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। ਸੂਬੇ ’ਚ ਕਰੀਬ 92,273 ਮਰੀਜ਼ਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਇਥੇ ਪਾਜ਼ੇਟਿਵਿਟੀ ਦਰ ਵਧ ਕੇ 30.64 ਫੀਸਦੀ ਪਹੁੰਚ ਗਈ ਹੈ।
COVID-19 | Delhi reports 24,383 new cases, 34 deaths and 26,236 recoveries. Active cases 92,273
— ANI (@ANI) January 14, 2022
Positivity rate 30.64 % pic.twitter.com/IUYBNMl18V
ਦਿੱਲੀ ’ਚ ਵੀਰਵਾਰ ਨੂੰ ਕੋਵਿਡ-19 ਦੇ ਸਭ ਤੋਂ ਜ਼ਿਆਦਾ 28,867 ਨਵੇਂ ਮਾਮਲੇ ਆਏਸਨ, ਜਦਕਿ 31 ਹੋਰ ਮਰੀਜ਼ਾਂ ਦੀ ਇਸ ਨਾਲ ਮੌਤ ਹੋ ਗਈ ਸੀ। ਉਥੇ ਹੀ ਇਨਫੈਕਸ਼ਨ ਦਰ ਵਧ ਕੇ 29.21 ਫੀਸਦੀ ਹੋ ਗਈ ਸੀ। ਇਸਤੋਂ ਪਹਿਲਾਂ ਦਿੱਲੀ ’ਚ 20 ਅਪ੍ਰੈਲ 2021 ਨੂੰ ਸਭ ਤੋਂ ਜ਼ਿਆਦਾ 28.395 ਦੈਨਿਕ ਮਾਮਲੇ ਸਾਹਮਣੇ ਆਏ ਸਨ। ਜ਼ਿਆਦਾਤਰ ਅੰਕੜਿਆਂ ਮੁਤਾਬਕ, 9 ਜਨਵਰੀ ਤੋਂ 12 ਜਨਵਰੀ ਵਿਚਕਾਰ ਜਿਨ੍ਹਾਂ 97 ਮਰੀਜ਼ਾਂ ਦੀ ਮੌਤ ਇਨਫੈਕਸ਼ਨ ਨਾਲ ਹੋਈ, ਉਨ੍ਹਾਂ ’ਚ 70 ਲੋਕਾਂ ਦਾ ਟੀਕਾਕਰਨ ਨਹੀਂ ਹੋਇਆ ਸੀ, ਜਦਕਿ 19 ਨੇ ਟੀਕੇ ਦੀ ਪਹਿਲੀ ਖੁਰਾਕ ਲਈ ਸੀ। ਉਥੇ ਹੀ 8 ਦਾ ਪੂਰਨ ਟੀਕਾਕਰਨ ਹੋ ਚੁੱਕਾ ਸੀ। ਉਨ੍ਹਾਂ ਤੋਂਇਲਾਵਾ 7 ਨਾਬਾਲਗ ਸਨ।