ਵੀਰਤਾ ਪੁਰਸਕਾਰ ਲਈ ਦੇਸ਼ਭਰ ਤੋਂ ਚੁਣੇ ਗਏ 22 ਬੱਚੇ

Tuesday, Jan 21, 2020 - 10:40 PM (IST)

ਵੀਰਤਾ ਪੁਰਸਕਾਰ ਲਈ ਦੇਸ਼ਭਰ ਤੋਂ ਚੁਣੇ ਗਏ 22 ਬੱਚੇ

ਨਵੀਂ ਦਿੱਲੀ — ਇਸ ਸਾਲ ਰਾਸ਼ਟਰੀ ਵੀਰਤਾ ਪੁਰਸਕਾਰ ਲਈ ਜੋ ਬੱਚੇ ਚੁਣੇ ਗਏ ਹਨ ਉਨ੍ਹਾਂ ਵਿਚ ਜੰਮੂ ਕਸ਼ਮੀਰ ਦੇ ਦੋ ਨਾਬਾਲਿਗ ਵੀ ਸ਼ਾਮਲ ਹਨ। ਇਨ੍ਹਾਂ ਵਿਚ ਕਰਨਾਟਕ ਦਾ ਇਕ ਅਜਿਹਾ ਲੜਕਾ ਵੀ ਸ਼ਾਮਲ ਹੈ ਜਿਸ ਦੇ ਸੂਬੇ 'ਚ ਹੜ੍ਹ ਦੌਰਾਨ ਇਕ ਐਂਬੁਲੈਂਸ ਨੂੰ ਰਾਹ ਦਿਖਾਇਆ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਬਾਲ ਕਲਿਆਣ ਪਰੀਸ਼ਦ ਨੇ ਮੰਗਲਵਾਰ ਨੂੰ ਵੀਰਤਾ ਪੁਰਸਕਾਰ ਲਈ 10 ਲੜਕੀਆਂ ਅਤੇ 12 ਲੜਕਿਆਂ ਦੇ ਨਾਂ ਦਾ ਐਲਾਨ ਕੀਤਾ।

ਅਧਿਕਾਰੀਆਂ ਨੇ ਦੱਸਿਆ ਕਿ ਕੇਰਲ ਦੇ ਕੋਝਿਕੋੜ ਦੇ 16 ਸਾਲਾ ਮੁਹੰਮਦ ਮੁਹਸੀਨ ਨੂੰ ਮਰਨ ਤੋਂ ਬਾਅਦ ਆਈ.ਸੀ.ਸੀ.ਡਬਲਿਊ. ਅਭਿਮਨਿਊ ਪੁਰਸਕਾਰ ਲਈ ਚੁਣਿਆ ਗਿਆ ਹੈ। ਉਸ ਨੇ ਪਿਛਲੇ ਸਾਲ ਅਪ੍ਰੈਲ 'ਚ ਸਮੁੰਦਰ 'ਚ ਮੌਸਮ ਖਰਾਬ ਹੋ ਜਾਣ 'ਤੇ ਆਪਣੇ ਤਿੰਨ ਸਾਥੀਆਂ ਦੀ ਜਾਨ ਬਚਾਈ ਸੀ ਪਰ ਇਸੇ ਦੌਰਾਨ ਉਸ ਦੀ ਮੌਤ ਹੋ ਗਈ ਸੀ। ਕੁਪਵਾੜਾ ਦੇ ਰਹਿਣ ਵਾਲਾ ਸਰਤਾਜ ਮੋਹਿਦਨ (16) ਅਤੇ ਬੜਗਾਮ ਦੇ ਮੁਦਾਸਿਰ ਅਸ਼ਰਫ (19) ਕਸ਼ਮੀਰ 'ਚ 2019 'ਚ ਬਹਾਦਰੀ ਦੇ ਕਾਰਨਾਮੇ ਨੂੰ ਲੈ ਕੇ ਵੀਰਤਾ ਪੁਰਸਕਾਰ ਲਈ ਚੁਣਿਆ ਗਿਆ।

ਪੁਰਸਕਾਰ ਹਾਸਲ ਕਰਨ ਵਾਲਿਆਂ 'ਚ ਹੋਰ ਬੱਚਿਆਂ 'ਚ ਅਸਾਮ ਦੇ ਕਮਲ ਕ੍ਰਿਸ਼ਣ ਦਾਸ, ਛੱਤੀਸਗੜ੍ਹ ਦੇ ਕਾਂਤੀ ਪੈਕਰਾ ਅਤੇ ਭਮੇਸ਼ਵਰੀ ਨਿਰਮਲਕਰ, ਅਲਿਕਾ (ਹਿਮਾਚਲ ਪ੍ਰਦੇਸ਼ ਤੋਂ), ਆਰਤੀ ਕਿਰਣ ਸ਼ੇਟ (ਕਰਨਾਟਕ ਤੋਂ), ਮੁਦਾਸਿਰ ਅਸ਼ਰਫ (ਜੰਮੂ ਕਸ਼ਮੀਰ), ਕੇਰਲ ਤੋਂ ਫਤਿਹ ਪੀ.ਕੇ., ਮਹਾਰਾਸ਼ਟਰ ਦੇ ਜੈਨ ਸਦਾਵਰਤੇ ਅਤੇ ਮਾਸਟਰ ਆਕਾਸ਼ ਮਚਿੰਦਰ ਖਿਲਾਰੇ, ਮਣੀਪੁਰ ਤੋਂ ਲੈਰੇਬਮ ਪਖੋਮਬਾ ਮੰਗਾਂਗ, ਮੇਘਾਲਿਆ ਤੋਂ ਏਵਰਬਲੁਮ ਕੇ, ਮਿਜ਼ੋਰਮ ਤੋਂ ਮਾਸਟਰ ਲੱਲਿਯਾਂਸਾਂਗਾ, ਕੈਰੋਲਿਨ ਮਾਲਸਵਾਮਲਿਤਾਂਗੀ ਅਤੇ ਮਾਸਟਰ ਵਨਲਹਰੀਤ੍ਰੇਂਗ ਸ਼ਾਮਲ ਹਨ।


author

Inder Prajapati

Content Editor

Related News