‘ਜੁਲਾਈ ਤੋਂ ਦਸੰਬਰ ਤੱਕ 216 ਕਰੋੜ ਟੀਕੇ ਭਾਵੇਂ ਨਾ ਬਣ ਸਕਣ ਪਰ ਵੱਡੀ ਗਿਣਤੀ ’ਚ ਮਿਲਣਗੇ’

Tuesday, May 25, 2021 - 11:37 AM (IST)

ਨਵੀਂ ਦਿੱਲੀ– ਜਦੋਂ ਸਿਆਸਤਦਾਨ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ ਉਦੋਂ ਜਨਤਾ ਉਨ੍ਹਾਂ ਤੋਂ ਜ਼ਿਆਦਾ ਪ੍ਰਭਾਵਿਤ ਨਹੀਂ ਹੁੰਦੀ। ਜਦੋਂ ਟੀਕਾਕਰਨ ’ਤੇ ਪ੍ਰਧਾਨ ਮੰਤਰੀ ਦੇ ਟਾਸਕ ਫੋਰਸ ਦੇ ਮੁਖੀ ਡਾ. ਵੀ. ਕੇ. ਪਾਲ ਵਰਗੇ ਨਾਮੀ ਮਾਹਰ ਕੁਝ ਕਹਿੰਦੇ ਹਨ ਤਾਂ ਲੋਕਾਂ ’ਤੇ ਉਸ ਦਾ ਅਸਰ ਹੁੰਦਾ ਹੈ। 13 ਮਈ ਨੂੰ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਜੁਲਾਈ ਤੋਂ ਦਸੰਬਰ ਦੇ ਦਰਮਿਆਨ 216 ਕਰੋੜ ਖੁਰਾਕਾਂ ਮੁਹੱਈਆ ਹੋ ਜਾਣਗੀਆਂ। ਇਹ ਸੁਣ ਕੇ ਦੇਸ਼ ਖੁਸ਼ ਹੋਇਆ। 

ਇਹ ਵੀ ਪੜ੍ਹੋ– ਸਾਵਧਾਨ! ਹਵਾ ’ਚ 10 ਮੀਟਰ ਅੱਗੇ ਤਕ ਫੈਲ ਸਕਦੈ ਕੋਰੋਨਾ, ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਡਾ . ਪਾਲ ਨੇ ਆਪਣੀ ਗੱਲ ਨੂੰ ਆਧਾਰ ਦੇਣ ਲਈ ਕੰਪਨੀਆਂ ਤੋਂ ਮਿਲਣ ਵਾਲੀ ਮਹੀਨਾਵਾਰੀ ਸਪਲਾਈ ਦਾ ਵੇਰਵਾ ਦਿੱਤਾ। ਉਨ੍ਹਾਂ ਦਾਅਵਾ ਕੀਤਾ ਸੀ ਕਿ ਸੀਰਮ ਇੰਡੀਆ ਜੁਲਾਈ ਤੋਂ ਹਰ ਮਹੀਨੇ 10 ਕਰੋੜ ਖੁਰਾਕਾਂ ਪ੍ਰਦਾਨ ਕਰੇਗੀ। ਇਸ ਸਮੇਂ ਉਹ ਹਰ ਮਹੀਨੇ 6.5 ਕਰੋੜ ਖੁਰਾਕਾਂ ਦੇ ਰਹੀ ਹੈ ਪਰ ਸੀਰਮ ਨੇ ਹਰ ਮਹੀਨੇ 7.5 ਲੱਖ ਤੱਕ ਖੁਰਾਕਾਂ ਵਧਾਉਣ ਅਤੇ ਦਸੰਬਰ ਤੱਕ 50 ਕਰੋੜ ਖੁਰਾਕਾਂ ਦੇਣ ਦਾ ਵਾਅਦਾ ਕੀਤਾ, ਨਾ ਕਿ 75 ਕਰੋੜ। ਇਸੇ ਤਰ੍ਹਾਂ ਉਨ੍ਹਾਂ ਨੇ ਭਾਰਤ ਬਾਇਓਟੈੱਕ ਬਾਰੇ ਕਿਹਾ ਸੀ ਕਿ ਉਹ ਵੀ ਆਪਣਾ ਉਤਪਾਦਨ ਵਧਾ ਕੇ ਦਸੰਬਰ ਤੱਕ 55 ਕਰੋੜ ਖੁਰਾਕਾਂ ਮੁਹੱਈਆ ਕਰਵਾਏਗੀ। ਭਾਰਤ ਬਾਇਓਟੈੱਕ ਨੇ ਵੀ ਬੇਸ਼ੱਕ ਆਪਣਾ ਉਤਪਾਦਨ ਵਧਾ ਦਿੱਤਾ ਹੈ ਪਰ ਉਹ ਦਸੰਬਰ ਤੱਕ 25 ਕਰੋੜ ਖੁਰਾਕਾਂ ਦੇ ਸਕੇਗੀ ਨਾ ਕਿ 55 ਕਰੋੜ। ਭਾਰਤ ਬਾਇਓਟੈੱਕ ਟੀਚਾ ਹਾਸਲ ਕਰਨ ਲਈ ਆਪਣੀ ਪੂਰੀ ਸਮਰੱਥਾ ਲਗਾ ਰਹੀ ਹੈ ਪਰ ਉਹ ਇਹ ਦਸੰਬਰ ਤੋਂ ਬਾਅਦ ਅਗਲੇ ਸਾਲ ਜਨਵਰੀ ਤੱਕ ਸੰਭਵ ਹੋ ਸਕੇਗਾ। 

ਇਹ ਵੀ ਪੜ੍ਹੋ– ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ

ਰੂਸ ਨੇ ਆਪਣੇ ਸਪੁਤਨਿਕ-V ਟੀਕੇ ਦਾ ਉਤਪਾਦਨ ਕਰਨ ਲਈ ਭਾਰਤ ’ਚ ਡਾ. ਰੈੱਡੀਜ ਲੈਬ ਅਤੇ ਹੋਰ ਕੰਪਨੀਆਂ ਨਾਲ ਸਮਝੌਤਾ ਕੀਤਾ ਹੈ। ਡਾ. ਰੈੱਡੀ ਲੈਬ ਵੀ ਕਿਸੇ ਵੀ ਤਰ੍ਹਾਂ 31 ਦਸੰਬਰ ਤੱਕ 15.60 ਕਰੋੜ ਖੁਰਾਕਾਂ ਸਪਲਾਈ ਨਹੀਂ ਕਰ ਸਕੇਗੀ ਜਿਵੇਂ ਕ‌ਿ ਡਾ. ਪਾਲ ਨੇ ਦਾਅਵਾ ਕੀਤਾ ਹੈ। ਇੱਥੋਂ ਤੱਕ ਕਿ ਜਾਇਡਸ ਕੈਡਿਲਾ ਵੀ 5 ਕਰੋੜ ਤੋਂ ਜ਼ਿਆਦਾ ਖੁਰਾਕਾਂ ਨਹੀਂ ਦੇ ਸਕੇਗੀ ਜਦੋਂ ਕਿ ਡਾ. ਪਾਲ ਨੇ ਉਸ ਨਾਲੋਂ 10 ਕਰੋੜ ਖੁਰਾਕਾਂ ਮਿਲਣ ਦਾ ਦਾਅਵਾ ਕੀਤਾ ਹੈ। 

ਇਹ ਵੀ ਪੜ੍ਹੋ– ਏਅਰਟੈੱਲ ਗਾਹਕਾਂ ਨੂੰ CEO ਦੀ ਚਿਤਾਵਨੀ! ਅਜਿਹੀ ਕਾਲ ਤੇ ਮੈਸੇਜ ਤੋਂ ਰਹੋ ਦੂਰ

ਦੇਸ਼ ’ਚ 20 ਹੋਰ ਟੀਕਾ ਨਿਰਮਾਤਾ ਹਨ ਜਿਨ੍ਹਾਂ ਨੇ ਆਪਣੀ ਮੌਜੂਦਾ ਸਮਰੱਥਾ ਇਕ ਦਿਨ ’ਚ ਨਹੀਂ, 70 ਸਾਲਾਂ ’ਚ ਵਿਕਸਿਤ ਕੀਤੀ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਹਰ ਸਾਲ ਰੈਬੀਜ, ਪੋਲੀਓ, ਇੰਫਲੁਏਂਜਾ, ਐੱਚ-1 ਐੱਨ-1, ਟਾਇਫਾਈਡ, ਬੀ. ਸੀ. ਜੀ., ਹੈਪੇਟਾਈਟਿਸ-ਬੀ, ਡਿਪਥੀਰੀਆ, ਟੀ. ਟੀ., ਮੀਜ਼ਲ-ਰੁਬੈਲਾ, ਓਰਲ ਕਾਲਰਾ, ਐਂਟੀ-ਵੈਨਮ ਟੀਕੇ ਲੱਖਾਂ ਦੀ ਗਿਣਤੀ ’ਚ ਬਣਾਉਂਦੀਆਂ ਹਨ। ਇਹ ਟੀਕੇ ਭਾਰਤ ਦੇ ਨਾਲ ਵਿਦੇਸ਼ੀ ਬਾਜ਼ਾਰ ਅਤੇ ਵਿਸ਼ਵ ਸਿਹਤ ਸੰਗਠਨ ਲਈ ਹੁੰਦੇ ਹਨ। ਇਹ ਟੀਕੇ ਵੀ ਅਤਿਅੰਤ ਜ਼ਰੂਰੀ ਹਨ ਅਤੇ ਕੋਰੋਨਾ ਦੇ ਅਚਾਨਕ ਆ ਧਮਕਣ ਨਾਲ ਇਨ੍ਹਾਂ ਦਾ ਉਤਪਾਦਨ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ। ਮਾਹਰ ਕਹਿੰਦੇ ਹੈ ਕਿ 216 ਕਰੋੜ ਟੀਕੇ ਦੂਰ ਦੀ ਕੌੜੀ ਹੈ। ਜੋ ਹੋ ਪਰ ਜੁਲਾਈ ਤੱਕ ਭਾਰਤ ’ਚ ਵੱਡੀ ਗਿਣਤੀ ’ਚ ਕੋਰੋਨਾ ਟੀਕੇ ਉਪਲੱਬਧ ਹੋ ਜਾਣਗੇ।


Rakesh

Content Editor

Related News