21 ਸਾਲ ਦੀ ਉਮਰ ’ਚ ਦੇਸ਼ ਦੀ ਸਭ ਤੋਂ ‘ਯੁਵਾ ਮੇਅਰ’ ਬਣਨ ਜਾ ਰਹੀ ਆਰੀਆ ਰਾਜਿੰਦਰ

Sunday, Dec 27, 2020 - 05:07 PM (IST)

21 ਸਾਲ ਦੀ ਉਮਰ ’ਚ ਦੇਸ਼ ਦੀ ਸਭ ਤੋਂ ‘ਯੁਵਾ ਮੇਅਰ’ ਬਣਨ ਜਾ ਰਹੀ ਆਰੀਆ ਰਾਜਿੰਦਰ

ਤਿਰੂਅਨੰਪੁਰਮ— ਕੇਰਲ ਦੇ ਤਿਰੂਅਨੰਪੁਰਮ ਦੀ ਰਹਿਣ ਵਾਲੀ 21 ਸਾਲ ਦੀ ਆਰੀਆ ਰਾਜਿੰਦਰ ਅਜੇ ਬੀ. ਐੱਸ. ਸੀ. ਗਣਿਤ ਦੀ ਵਿਦਿਆਰਥਣ ਹੈ। ਸਥਾਨਕ ਬਾਡੀਜ਼ ਚੋਣਾਂ ਵਿਚ ਉਨ੍ਹਾਂ ਨੇ ਪਹਿਲੀ ਵਾਰ ਵੋਟ ਪਾਈ ਸੀ ਅਤੇ ਉਮੀਦਵਾਰ ਵੀ ਸੀ। ਹੁਣ ਉਹ ਸ਼ਹਿਰ ਦੀ ਮੇਅਰ ਬਣਨ ਜਾ ਰਹੀ ਹੈ। ਉਹ ਕੇਰਲ ਦੀ ਸਭ ਤੋਂ ਯੁਵਾ ਮੇਅਰ ਅਤੇ ਦੇਸ਼ ਦੀ ਯੁਵਾ ਮੇਅਰਾਂ ’ਚੋਂ ਇਕ ਬਣਨ ਜਾ ਰਹੀ ਹੈ। ਆਰੀਆ ਦੇ ਪਿਤਾ ਇਲੈਕਟ੍ਰਿਸ਼ਨ ਹਨ। ਆਰੀਆ ਸੀ. ਪੀ. ਐੱਮ. ਪਾਰਟੀ ਨਾਲ ਜੁੜੀ ਹੋਈ ਹੈ। ਹਾਲ ਹੀ ’ਚ ਹੋਈਆਂ ਚੋਣਾਂ ’ਚ ਉਨ੍ਹਾਂ ਨੇ ਮੁਡਾਵਨਮੁਗਲ ਵਾਰਡ ਤੋਂ ਜਿੱਤ ਦਰਜ ਕੀਤੀ ਹੈ। ਸੀ. ਪੀ. ਐੱਮ. ਦੀ ਜ਼ਿਲ੍ਹਾ ਇਕਾਈ ਨੇ ਮੇਅਰ ਅਹੁਦੇ ਲਈ ਆਰੀਆ ਰਾਜਿੰਦਰ ਨੂੰ ਚੁਣਿਆ ਹੈ।  

ਦਰਅਸਲ ਸੀ. ਪੀ. ਐੱਮ. ਨੇ 21 ਆਰੀਆ ਨੂੰ ਮੇਅਰ ਉਮੀਦਵਾਰ ਦੇ ਰੂਪ ਚੁਣਿਆ ਹੈ। ਪਾਰਟੀ ਦੀ ਜ਼ਿਲ੍ਹਾ ਕਮੇਟੀ ਅਤੇ ਸੂਬਾਈ ਕਮੇਟੀ ਨੇ ਉਨ੍ਹਾਂ ਦੀ ਉਮੀਦਵਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਰੀਆ ਰਾਜਿੰਦਰ ਬੀ. ਐੱਸ. ਸੀ. ਗਣਿਤ ਦੀ ਵਿਦਿਆਰਥਣ ਹੈ ਅਤੇ ਪਾਰਟੀ ਦੀ ਛਲਾ ਖੇਤਰ ਕਮੇਟੀ ਦੀ ਮੈਂਬਰ ਹੈ। ਪਾਰਟੀ ਦੀ ਅਗਵਾਈ ਨੂੰ ਉਮੀਦ ਹੈ ਕਿ ਹੁਣ ਹੋਰ ਸਿੱਖਿਅਕ ਬੀਬੀਆਂ ਲੀਡਰਸ਼ਿਪ ਦੀ ਭੂਮਿਕਾ ਵਿਚ ਸਾਹਮਣੇ ਆਵੇਗੀ। 
ਪਾਰਟੀ ਨੇ ਹਾਲ ਹੀ ’ਚ ਸੰਪੰਨ ਸਥਾਨਕ ਬਾਡੀਜ਼ ਚੋਣਾਂ ’ਚ 100 ਮੈਂਬਰੀ ਪਰੀਸ਼ਦ ’ਚ 51 ਸੀਟਾਂ ਜਿੱਤੀਆਂ ਹਨ। 35 ਸੀਟਾਂ ਨਾਲ ਭਾਜਪਾ ਇੱਥੇ ਵਿਰੋਧੀ ਪਾਰਟੀ ਹੈ। ਕਾਂਗਰਸ ਦੀ ਅਗਵਾਈ ਵਾਲੇ ਯੂ. ਡੀ. ਐੱਫ. ਨੂੰ 10 ਕੌਂਸਲਰਾਂ ਨਾਲ ਤੀਜਾ

ਸਥਾਨ ਮਿਲਿਆ ਸੀ। ਨਿਗਮ ’ਚ 4 ਆਜ਼ਾਦ ਕੌਂਸਲਰ ਹਨ। ਆਰੀਆ ਨੇ ਕਿਹਾ ਕਿ ਇਹ ਪਾਰਟੀ ਦਾ ਫ਼ੈਸਲਾ ਹੈ ਅਤੇ ਮੈਂ ਇਸ ਦਾ ਪਾਲਣ ਕਰਾਂਗੀ। ਚੋਣਾਂ ਦੌਰਾਨ ਲੋਕ ਮੈਨੂੰ ਪਸੰਦ ਕਰਦੇ ਸਨ, ਕਿਉਂਕਿ ਮੈਂ ਇਕ ਵਿਦਿਆਰਥ ਹਾਂ ਅਤੇ ਲੋਕ ਆਪਣੇ ਨੁਮਾਇੰਦੇ ਦੇ ਤੌਰ ’ਤੇ ਇਕ ਸਿੱਖਿਅਕ ਨੂੰ ਚਾਹੁੰਦੇ ਸਨ। 


author

Tanu

Content Editor

Related News