ਦੇਸ਼ ਦੇ ਕਿਸਾਨਾਂ ''ਤੇ 21 ਲੱਖ ਕਰੋੜ ਰੁਪਏ ਦਾ ਕਰਜ਼ਾ, ਤਾਮਿਲਨਾਡੂ ਸਭ ਤੋਂ ਵੱਧ

11/26/2023 5:20:45 PM

ਨਵੀਂ ਦਿੱਲੀ- ਦੇਸ਼ ਦੇ ਕਿਸਾਨਾਂ 'ਤੇ ਬੈਂਕਾਂ ਦਾ ਕਰੀਬ 21 ਲੱਖ ਕਰੋੜ ਰੁਪਏ ਦਾ ਕਰਜ਼ਾ ਬਕਾਇਆ ਹੈ। ਰਾਸ਼ਟਰੀ ਖੇਤੀ ਅਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ) ਦੇ ਅੰਕੜੇ ਦੱਸਦੇ ਹਨ ਕਿ ਦੇਸ਼ ਭਰ ਦੇ ਕਰੀਬ 15 ਕਰੋੜ ਖਾਤਾ ਧਾਰਕਾਂ ਦੇ ਔਸਤਨ 1.35 ਲੱਖ ਰੁਪਏ ਦਾ ਕਰਜ਼ਾ ਹੈ। ਦੇਸ਼ ਵਿਚ ਸਭ ਤੋਂ ਜ਼ਿਆਦਾ ਕਰਜ਼ਦਾਰ ਕਿਸਾਨਾਂ ਦੀ ਗਿਣਤੀ ਤਾਮਿਲਨਾਡੂ ਵਿਚ 2.79 ਕਰੋੜ ਹੈ।  ਇਨ੍ਹਾਂ ਖਾਤਾਧਾਰਕਾਂ ਦੇ ਕਰੀਬ 3.47 ਲੱਖ  ਕਰੋੜ ਰੁਪਏ ਬਕਾਇਆ ਹਨ।

ਨਾਬਾਰਡ ਮੁਤਾਬਕ ਕਰਨਾਟਕ ਦੇ 1.35 ਕਰੋੜ ਖਾਤਾਧਾਰਕਾਂ 'ਤੇ ਕਰੀਬ 1.81 ਲੱਖ ਹਜ਼ਾਰ ਕਰੋੜ ਰੁਪਏ ਦੀ ਦੇਣਦਾਰੀ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਗੁਜਰਾਤ, ਤੇਲੰਗਾਨਾ, ਕੇਰਲ ਅਤੇ ਆਂਧਰਾ ਪ੍ਰਦੇਸ਼ ਦੇ ਕਿਸਾਨਾਂ 'ਤੇ ਇਕ ਲੱਖ ਕਰੋੜ ਰੁਪਏ ਤੋਂ ਵੱਧ ਕਰਜ਼ ਬਕਾਇਆ ਹੈ। 2.95 ਲੱਖ ਰੁਪਏ ਦੇ ਨਾਲ ਪ੍ਰਤੀ ਖਾਤਾ ਧਾਰਕ ਔਸਤ ਕਰਜ਼ ਦੇ ਮਾਮਲੇ ਵਿਚ ਪੰਜਾਬ ਪਹਿਲੇ ਨੰਬਰ 'ਤੇ ਹੈ ਅਤੇ 2.29 ਲੱਖ ਰੁਪਏ ਨਾਲ ਗੁਜਰਾਤ ਦੂਜੇ ਨੰਬਰ 'ਤੇ ਹੈ।

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਦਾਦਰ ਅਤੇ ਨਗਰ ਹਵੇਲੀ ਦੇ ਪ੍ਰਤੀ ਖਾਤਾ ਧਾਰਕ 'ਤੇ ਸਭ ਤੋਂ ਵੱਧ 4 ਲੱਖ ਰੁਪਏ ਤੋਂ ਵੱਧ ਬਕਾਇਆ ਹੈ। ਇਸ ਤੋਂ ਬਾਅਦ ਦਿੱਲੀ ਦੇ ਖਾਤਾ ਧਾਰਕਾਂ 'ਤੇ ਕਰਜ਼ 3.40 ਲੱਖ ਰੁਪਏ, ਚੰਡੀਗੜ੍ਹ 'ਚ 2.97 ਲੱਖ ਅਤੇ ਦਮਨ-ਦੀਵ 'ਚ 2.75 ਲੱਖ ਰੁਪਏ ਹੈ।


 


Tanu

Content Editor

Related News