ਰੱਥ ਦੇ ਰੂਪ ''ਚ ਸਜਾਏ ਵਾਹਨ ''ਚ ਅਯੁੱਧਿਆ ਭੇਜੇ ਜਾਣਗੇ 200 ਕਿੱਲੋ ਲੱਡੂ, ਮਕਰ ਸੰਕ੍ਰਾਂਤੀ ਵੀ ਮਨਾਈ ਜਾਵੇਗੀ
Tuesday, Jan 09, 2024 - 06:26 PM (IST)
ਨੈਸ਼ਨਲ ਡੈਸਕ : ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ 22 ਜਨਵਰੀ ਨੂੰ ਰਾਮ ਮੰਦਿਰ ਦੇ ਪਵਿੱਤਰ ਸਮਾਰੋਹ ਤੋਂ ਪਹਿਲਾਂ, ਕ੍ਰਿਸ਼ਨ ਜਨਮ ਅਸਥਾਨ ਸੇਵਾ ਸੰਸਥਾਨ 'ਯੱਗ' ਲਈ 200 ਕਿਲੋ ਲੱਡੂ ਅਯੁੱਧਿਆ ਭੇਜੇ ਜਾਣਗੇ। ਕ੍ਰਿਸ਼ਨ ਜਨਮ ਅਸਥਾਨ ਸੇਵਾ ਸੰਸਥਾਨ ਦੇ ਸਕੱਤਰ ਕਪਿਲ ਸ਼ਰਮਾ ਨੇ ਦੱਸਿਆ ਕਿ 16 ਤੋਂ 22 ਜਨਵਰੀ ਤੱਕ ਅਯੁੱਧਿਆ ਵਿੱਚ ਇੱਕ ਹਫ਼ਤਾ ਚੱਲਣ ਵਾਲਾ ਯੱਗ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਲਈ ਮਕਰ ਸੰਕ੍ਰਾਂਤੀ 'ਤੇ ਕ੍ਰਿਸ਼ਨ ਜਨਮ ਅਸਥਾਨ ਸੇਵਾ ਸੰਸਥਾ ਵੱਲੋਂ ਲੱਡੂ ਭੇਜੇ ਜਾਣਗੇ।
ਇਹ ਵੀ ਪੜ੍ਹੋ - IndiGo ਨੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ! ਹੁਣ ਇਨ੍ਹਾਂ ਸੀਟਾਂ ਲਈ ਦੇਣੇ ਪੈਣਗੇ ਜ਼ਿਆਦਾ ਪੈਸੇ
ਰੱਥ ਦੇ ਰੂਪ 'ਚ ਸਜਾਏ ਵਾਹਨ 'ਚ ਅਯੁੱਧਿਆ ਭੇਜੇ ਜਾਣਗੇ ਵਿਸ਼ੇਸ਼ ਲੱਡੂ
ਅਯੁੱਧਿਆ ਭੇਜੇ ਜਾਣ ਵਾਲੇ ਵਿਸ਼ੇਸ਼ ਲੱਡੂ ਸੁੱਕੇ ਮੇਵੇ, ਮਿਸ਼ਰੀ, ਕੇਸਰ ਅਤੇ ਮੌਸਮੀ ਸਮੱਗਰੀ ਦੀ ਵਰਤੋਂ ਕਰਕੇ ਬਣਾਏ ਜਾਣਗੇ, ਜਿਹਨਾਂ ਦਾ ਉਥੇ ਪ੍ਰਸ਼ਾਦ ਦੇ ਤੌਰ 'ਤੇ ਭੋਗ ਲਗੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਰੱਥ ਦੇ ਰੂਪ 'ਚ ਸਜਾਏ ਗਏ ਵਾਹਨ 'ਚ ਅਯੁੱਧਿਆ ਭੇਜਿਆ ਜਾਵੇਗਾ। ਸ਼ਰਮਾ ਨੇ ਅੱਗੇ ਦੱਸਿਆ ਕਿ ਕ੍ਰਿਸ਼ਨ ਜਨਮ ਅਸਥਾਨ ਟਰੱਸਟ ਦੇ ਛੇ ਮੈਂਬਰਾਂ ਨੂੰ ਰਾਮ ਮੰਦਰ ਵਿਖੇ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਵਿੱਤਰ ਸੰਸਕਾਰ ਮੌਕੇ ਇੱਥੇ ਭਗਵਤ ਭਵਨ ਵਿਖੇ ਕ੍ਰਿਸ਼ਨ ਅਤੇ ਰਾਧਾ ਰਾਣੀ ਦੀਆਂ ਜੁੜਵਾਂ ਮੂਰਤੀਆਂ ਨੂੰ ਭਗਵਾਨ ਰਾਮ ਅਤੇ ਦੇਵੀ ਸੀਤਾ ਦੇ ਰੂਪ ਵਿੱਚ ਸਜਾਇਆ ਜਾਵੇਗਾ।
ਇਹ ਵੀ ਪੜ੍ਹੋ - ਸੋਨਾ-ਚਾਂਦੀ ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, ਡਿੱਗੀਆਂ ਕੀਮਤਾਂ, ਜਾਣੋ ਅੱਜ ਦੇ ਤਾਜ਼ਾ ਭਾਅ
ਇੰਨਾ ਹੀ ਨਹੀਂ, "ਹੁਣ ਤੱਕ ਅਜਿਹਾ ਰਾਮ ਨੌਮੀ ਦੇ ਮੌਕੇ 'ਤੇ ਹੀ ਕੀਤਾ ਜਾਂਦਾ ਰਿਹਾ ਹੈ।" ਉਨ੍ਹਾਂ ਨੇ ਕਿਹਾ ਕਿ ਭਾਗਵਤ ਭਵਨ ਨੂੰ ਲਾਈਟਾਂ ਨਾਲ ਸਜਾਇਆ ਜਾਵੇਗਾ ਅਤੇ ਰਾਮ ਮੰਦਰ ਵਰਗਾ ਬਣਾਇਆ ਜਾਵੇਗਾ। ਕ੍ਰਿਸ਼ਨ ਜਨਮ ਅਸਥਾਨ ਸੇਵਾ ਸੰਸਥਾਨ ਦੇ ਮੈਂਬਰ ਗੋਪੇਸ਼ਵਰ ਚਤੁਰਵੇਦੀ ਨੇ ਦੱਸਿਆ ਕਿ ਪਵਿੱਤਰ ਸੰਸਕਾਰ ਵਾਲੇ ਦਿਨ ਸਵੇਰੇ 9 ਵਜੇ ਤੋਂ ਕ੍ਰਿਸ਼ਨ ਜਨਮ ਅਸਥਾਨ ਮੰਦਰ 'ਚ ਸ਼ਰਧਾਲੂਆਂ ਨੂੰ ਖੀਰ, ਪੁਰੀ ਅਤੇ ਹਲਵਾ ਵਰਤਾਇਆ ਜਾਵੇਗਾ। 'ਹਵਨ' ਕਰਵਾਇਆ ਜਾਵੇਗਾ ਅਤੇ ਮੰਦਰ ਨੂੰ ਰੰਗੋਲੀਆਂ ਨਾਲ ਸਜਾਇਆ ਜਾਵੇਗਾ।
ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8