ਰਾਤ ਦੇ ਸਮੇਂ ਮੋਮੋਜ਼ ਖਾਣੇ ਪਏ ਮਹਿੰਗੇ! 15 ਬੱਚਿਆਂ ਸਮੇਤ 20 ਲੋਕ ਹੋਏ ਬੀਮਾਰ, ਪਈਆਂ ਭਾਜੜਾਂ

Saturday, Aug 23, 2025 - 02:50 PM (IST)

ਰਾਤ ਦੇ ਸਮੇਂ ਮੋਮੋਜ਼ ਖਾਣੇ ਪਏ ਮਹਿੰਗੇ! 15 ਬੱਚਿਆਂ ਸਮੇਤ 20 ਲੋਕ ਹੋਏ ਬੀਮਾਰ, ਪਈਆਂ ਭਾਜੜਾਂ

ਬਾਂਦਾ : ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਗਿਰਵਾਨ ਥਾਣਾ ਖੇਤਰ ਵਿੱਚ ਸ਼ੁੱਕਰਵਾਰ ਰਾਤ ਨੂੰ ਮੋਮੋਜ਼ ਖਾਣ ਤੋਂ ਬਾਅਦ 15 ਬੱਚਿਆਂ ਸਮੇਤ 20 ਲੋਕ ਬੀਮਾਰ ਹੋ ਜਾਣ ਦੀ ਸੂਚਨਾ ਮਿਲੀ ਹੈ। ਮੋਮੋਸ ਖਾਣ ਕਾਰਨ ਪੰਜ ਗੰਭੀਰ ਰੂਪ ਵਿੱਚ ਬੀਮਾਰ ਹੋਏ ਬੱਚਿਆਂ ਨੂੰ ਸਰਕਾਰੀ ਵੀਰਾਂਗਨਾ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ। ਨਰੈਣੀ ਤਹਿਸੀਲ ਦੇ ਮਸੂਰੀ ਖੇਰਵਾ ਪਿੰਡ ਵਿੱਚ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਪਹੁੰਚ ਕੇ ਸਾਰੇ ਬੀਮਾਰ ਲੋਕਾਂ ਦਾ ਇਲਾਜ ਕੀਤਾ।

ਪੜ੍ਹੋ ਇਹ ਵੀ - ਵੱਡੀ ਖ਼ਬਰ : 86000 ਤੋਂ ਵੱਧ ਕਲਾਸਰੂਮਾਂ 'ਚ ਪੜ੍ਹਾਈ ਕਰਨ 'ਤੇ ਲੱਗੀ ਪਾਬੰਦੀ, ਜਾਣੋ ਕਿਉਂ

ਇਸ ਦੌਰਾਨ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਸਨੇਹਾ (8), ਵਿਵੇਕ (14), ਪ੍ਰਿੰਸ (12) ਅਤੇ ਪ੍ਰੀਤੀ (9) ਨੂੰ ਇਲਾਜ ਲਈ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ। ਕਮਿਊਨਿਟੀ ਹੈਲਥ ਸੈਂਟਰ ਦੇ ਮੈਡੀਕਲ ਸੁਪਰਡੈਂਟ ਡਾ: ਦੇਵ ਤਿਵਾੜੀ ਦੇ ਅਨੁਸਾਰ ਪਿੰਡ ਵਿੱਚ ਬੱਚਿਆਂ ਸਮੇਤ 20 ਲੋਕ ਬੀਮਾਰ ਪਾਏ ਗਏ। ਸਾਰਿਆਂ ਦਾ ਮੌਕੇ 'ਤੇ ਹੀ ਇਲਾਜ ਕੀਤਾ ਗਿਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਗਿਰਵਾਨ ਪੁਲਸ ਨੇ ਮੋਮੋਜ਼ ਵਾਲੀ ਰੇਹੜੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। 

ਪੜ੍ਹੋ ਇਹ ਵੀ - ਦਿਲ-ਦਹਿਲਾਉਣ ਵਾਲੀ ਵਾਰਦਾਤ: ਜ਼ਮਾਨਤ 'ਤੇ ਬਾਹਰ ਆਏ ਭਰਾ ਵਲੋਂ ਭਾਬੀ ਤੇ 3 ਧੀਆਂ ਦਾ ਬੇਰਹਿਮੀ ਨਾਲ ਕਤਲ

ਇਸ ਮਾਮਲੇ ਦੇ ਸਬੰਧ ਵਿਚ ਮੁੱਖ ਮੈਡੀਕਲ ਅਫਸਰ ਡਾ. ਬ੍ਰਿਜੇਂਦਰ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਘਟਨਾ ਮਸੂਰੀ ਖੇਰਵਾ ਪਿੰਡ ਵਿੱਚ ਆਯੋਜਿਤ ਇੱਕ ਮੇਲੇ ਵਿੱਚ ਇੱਕ ਗੱਡੀ ਤੋਂ ਮੋਮੋਜ਼ ਖਾਣ ਤੋਂ ਬਾਅਦ ਵਾਪਰੀ ਹੈ। ਸੂਚਨਾ ਮਿਲਦੇ ਹੀ ਸਿਹਤ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਫੂਡ ਪੋਇਜ਼ਨਿੰਗ ਤੋਂ ਪੀੜਤ ਬੱਚਿਆਂ ਦਾ ਇਲਾਜ ਕੀਤਾ। ਮੋਮੋਜ਼ ਦਾ ਸ਼ਿਕਾਰ ਹੋਏ ਪੰਜ ਬੱਚਿਆਂ ਨੂੰ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਹ ਸਾਰੇ ਹੁਣ ਖ਼ਤਰੇ ਤੋਂ ਬਾਹਰ ਹਨ। ਉਨ੍ਹਾਂ ਦੱਸਿਆ ਕਿ ਖੁਰਾਕ ਵਿਭਾਗ ਨੇ ਤੁਰੰਤ ਮੋਮੋਜ਼ ਵੇਚਣ ਵਾਲੇ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ - 'ਆਜ਼ਾਦ ਰਹਿਣਾ ਚਾਹੁੰਦੇ ਹੋ ਤਾਂ ਵਿਆਹ ਨਾ ਕਰਵਾਓ...!' ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News