ਜ਼ਹਿਰੀਲੀ ਸ਼ਰਾਬ ਨਾਲ ਮਚੀ ਹਾਹਾਕਾਰ; 20 ਲੋਕਾਂ ਨੇ ਗੁਆਈ ਜਾਨ

Thursday, Oct 17, 2024 - 12:37 PM (IST)

ਸਿਵਾਨ- ਬਿਹਾਰ ਦੇ ਸਿਵਾਨ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਦਾ ਤਾਂਡਵ ਜਾਰੀ ਹੈ। ਸ਼ਰਾਬ ਪੀਣ ਨਾਲ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 20 ਹੋ ਗਈ ਹੈ। ਮ੍ਰਿਤਕਾਂ ਦਾ ਅੰਕੜਾ ਸਿਵਲ ਸਰਜਨ ਦੀ ਰਿਪੋਰਟ ਦੇ ਆਧਾਰ 'ਤੇ ਦੱਸਿਆ ਜਾ ਰਿਹਾ ਹੈ। ਦੀਵਾਲੀ ਤੋਂ ਪਹਿਲਾਂ ਕਈ ਘਰਾਂ ਦੇ ਚਿਰਾਗ ਬੁੱਝ ਗਏ ਹਨ। ਜ਼ਹਿਰੀਲੀ ਸ਼ਰਾਬ ਕਾਰਨ ਬਿਹਾਰ ਵਿਚ ਇਕ ਵਾਰ ਫਿਰ ਤੋਂ ਮਾਤਮ ਛਾ ਗਿਆ ਹੈ। ਉੱਥੇ ਹੀ ਸਾਰਣ ਵਿਚ ਵੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ।

ਅਧਿਕਾਰੀ ਮੁਤਾਬਕ ਕੁੱਲ 15 ਲੋਕਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਸੀ, ਜਿਨ੍ਹਾਂ ਵਿਚੋਂ 2 ਤੋਂ 3 ਲੋਕਾਂ ਨੂੰ ਪਟਨਾ ਰੈਫਰ ਕਰ ਦਿੱਤਾ ਗਿਆ। ਸਿਵਾਨ ਦੇ ਐੱਸ. ਪੀ. ਅਮਿਤੇਸ਼ ਕੁਮਾਰ ਮੁਤਾਬਕ ਵੀਰਵਾਰ ਨੂੰ ਨਕਲੀ ਸ਼ਰਾਬ ਪੀਣ ਨਾਲ ਸਿਵਾਨ ਵਿਚ 20 ਲੋਕਾਂ ਦੀ ਮੌਤ ਹੋ ਗਈ ਹੈ। ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 8 ਲੋਕਾਂ ਖਿਲਾਫ਼ FIR ਦਰਜ ਕੀਤੀ ਗਈ ਹੈ। 

ਜ਼ਹਿਰੀਲੀ ਸ਼ਰਾਬ ਪੀ ਕੇ ਬੀਮਾਰ ਪੈਣ ਵਾਲੇ ਲੋਕਾਂ ਦਾ ਸਦਰ ਹਸਪਤਾਲ ਵਿਚ ਆਉਣ ਦਾ ਸਿਲਸਿਲਾ ਬੁੱਧਵਾਰ ਦੇਰ ਰਾਤ ਤੱਕ ਜਾਰੀ ਰਿਹਾ। ਬੀਮਾਰ ਪਏ ਲੋਕਾਂ ਦੇ ਪਰਿਵਾਰਕ ਮੈਂਬਰ ਐਂਬੂਲੈਂਸ ਅਤੇ ਨਿੱਜੀ ਵਾਹਨਾਂ ਤੋਂ ਸਦਰ ਹਸਪਤਾਲ ਪਹੁੰਚ ਰਹੇ ਹਨ। ਪੀੜਤ ਲੋਕਾਂ ਨੇ ਦੱਸਿਆ ਕਿ ਸਿਹਤ ਠੀਕ ਨਹੀਂ ਸੀ, ਇਸ ਲਈ ਘਰ ਵਿਚ ਹੀ ਆਰਾਮ ਕਰ ਰਹੇ ਸੀ ਪਰ ਜਦੋਂ ਅੱਖਾਂ ਤੋਂ ਵਿਖਾਈ ਨਹੀਂ ਦਿੱਤਾ ਤਾਂ ਹਫੜਾ-ਦਫੜੀ ਵਿਚ ਹਸਪਤਾਲ ਲਿਜਾਇਆ ਗਿਆ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਦਰਮਿਆਨ ਵਿਰੋਧੀ ਪਾਰਟੀ ਆਰ. ਜੇ. ਡੀ. ਨੇ ਨਿਤੀਸ਼ ਕੁਮਾਰ ਸਰਕਾਰ 'ਤੇ ਹਮਲਾ ਬੋਲਦਿਆਂ ਸਵਾਲ ਚੁੱਕੇ ਹਨ ਕਿ ਸੂਬੇ ਵਿਚ ਸ਼ਰਾਬਬੰਦੀ ਦੇ ਬਾਵਜੂਦ ਨਕਲੀ ਸ਼ਰਾਬ ਕਿਵੇਂ ਉਪਲੱਬਧ ਕਰਵਾਈ ਗਈ।


Tanu

Content Editor

Related News