ਦਿੱਲੀ ਜਲ ਬੋਰਡ ਦੇ ਬਿੱਲ ਕਲੈਕਸ਼ਨ ਵਿਚ 20 ਕਰੋੜ ਦਾ ਘਪਲਾ, 3 ਮੁਲਜ਼ਮ ਗ੍ਰਿਫ਼ਤਾਰ

02/14/2023 1:45:35 AM

ਨਵੀਂ ਦਿੱਲੀ: ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਬ੍ਰਾਂਚ ਨੇ ਜਲ ਬੋਰਡ ਵਿਚ ਤਕਰੀਬਨ 20 ਕਰੋੜ ਰੁਪਏ ਦੇ ਘਪਲੇ ਦੇ ਮਾਮਲੇ ਵਿਚ ਆਰਮ ਈ ਪੇਮੈਂਟ ਪ੍ਰਾਈਵੇਟ ਲਿਮਟਿਡ ਦੇ ਨਿਰਦੇਸ਼ਕ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਵਿਚ ਰਾਜੇਂਦਰਨ ਨਾਇਰ ਉਰਫ਼ ਰਾਜੂ ਨਾਇਰ, ਗੋਪੀ ਕੁਮਾਰ ਕੇਡੀਆ ਤੇ ਡਾ. ਅਭਿਲਾਸ਼ ਪਿਲੱਈ ਸ਼ਾਮਲ ਹਨ। ਰਾਜੂ ਨਾਇਰ ਆਰਮ ਈ ਪੇਮੈਂਟ ਲਿਮਟਿਡ ਦਾ ਨਿਰਦੇਸ਼ਕ ਹੈ। ਡਾ. ਅਭਿਲਾਸ਼ ਪਿਲੱਈ ਫ੍ਰੈਸ਼ਪੇ ਆਈ.ਟੀ. ਸਲੀਊਸ਼ਨ ਦਾ ਨਿਰਦੇਸ਼ਕ ਹੈ। ਸਾਰੇ ਮੁਲਜ਼ਮਾਂ ਤੋਂ ਪੁਲਸ ਪੁੱਛਗਿੱਛ ਕਰ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਭਾਰਤੀ ਨਿਗਰਾਨੀ ਡਰੋਨ ਲੱਦਾਖ 'ਚ ਹੋਇਆ ਕ੍ਰੈਸ਼, ਸਾਰੀਆਂ ਉਡਾਨਾਂ ਸਸਪੈਂਡ

ਜਾਣੋ ਕੀ ਹੈ ਮਾਮਲਾ 

ਦਿੱਲੀ ਦੀ ਐਂਟੀ ਕੁਰੱਪਸ਼ਨ ਬ੍ਰਾਂਚ ਨੂੰ ਸ਼ਿਕਾਇਤ ਮਿਲੀ ਸੀ ਕਿ ਦਿੱਲੀ ਜਲ ਬੋਰਡ ਨੇ ਕਾਰਪੋਰੇਸ਼ਨ ਬੈਂਕ ਨੂੰ ਆਪਣੇ ਉਪਭੋਗਤਾਵਾਂ ਦੇ ਬਿੱਲ ਕਲੈਕਸ਼ਨ ਦੀ ਜ਼ਿੰਮੇਵਾਰੀ ਦਿੱਤੀ ਸੀ। ਇਸ ਦੇ ਲਈ ਬੈਂਕ ਤੋਂ ਸਾਲ 2012 ਵਿਚ 3 ਸਾਲ ਲਈ ਕੰਟਰੈਕਟ ਕੀਤਾ ਗਿਆ ਸੀ। ਬਾਅਦ ਵਿਚ ਇਸ ਨੂੰ ਸਾਲ 2016, ਫਿਰ 2017 ਅਤੇ 2019 ਤਕ ਲਈ ਵਧਾਇਆ ਗਿਆ। ਉਪਭੋਗਤਾਵਾਂ ਦੇ ਪਾਣੀ ਦੇ ਬਿੱਲਾਂ ਦੇ ਭੁਗਤਾਨ ਦੇ ਕੈਸ਼ ਅਤੇ ਚੈੱਕ ਲਈ ਜਲ ਬੋਰਡ ਦੇ ਹੀ ਸਥਾਨਕ ਦਫ਼ਤਰਾਂ ਵਿਚ ਈ-ਕਿਊਸਿਕ ਮਸ਼ੀਨਾਂ ਲਗਾਈਆਂ ਗਈਆਂ।

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਰਾਜਪਾਲ ਦੀ ਚਿੱਠੀ 'ਤੇ CM ਮਾਨ ਦਾ ਡਟਵਾਂ ਸਟੈਂਡ, ਕਿਹਾ, - "ਮੈਂ ਤੁਹਾਨੂੰ ਨਹੀਂ ਪੰਜਾਬੀਆਂ ਨੂੰ ਜਵਾਬਦੇਹ

ਏ.ਸੀ.ਬੀ. ਸੂਤਰਾਂ ਮੁਤਾਬਕ, ਕਾਰਪੋਰੇਸ਼ਨ ਬੈਂਕ ਨੇ ਨਕਦੀ ਅਤੇ ਚੈੱਕ ਕਲੈਕਸ਼ਨ ਦੀ ਜ਼ਿੰਮੇਵਾਰੀ M/s Freshpay IT Solution Pvt Ltd ਨੂੰ ਸੌਂਪੀ ਸੀ। ਉਸ ਨੂੰ ਇਸ ਪਾਸੇ ਨੂੰ ਸਿੱਧਾ ਦਿੱਲੀ ਜਲ ਬੋਰਡ ਦੇ ਖਾਤੇ ਵਿਚ ਜਮ੍ਹਾਂ ਕਰਵਾਉਣਾ ਸੀ ਪਰ ਇਸ ਕੰਪਨੀ ਨੇ ਈ-ਕਿਊਸਿਕ ਮਸ਼ੀਨ ਤੋਂ ਚੈੱਕ ਅਤੇ ਕੈਸ਼ ਕਲੈਕਟ ਕਰ ਫੈਡਰਲ ਬੈਂਕ ਦੇ ਖਾਤੇ ਵਿਚ ਜਮ੍ਹਾ ਕਰਵਾਏ। ਫੈਡਲਰ ਬੈਂਕ ਦੇ ਜਿਸ ਖਾਤੇ ਵਿਚ M/s Freshpay IT Solution Pvt Ltd ਨੇ ਪੈਸਾ ਜਮ੍ਹਾਂ ਕਰਵਾਇਆ, ਉਹ ਬੈਂਕ ਖਾਤਾ M/s Aurrum E-Payment Pvt Ltd ਦੇ ਨਾਂ ਸੀ। 

ਇਹ ਖ਼ਬਰ ਵੀ ਪੜ੍ਹੋ - ਮਾਤਾ ਵੈਸ਼ਨੋ ਦੇਵੀ ਧਾਮ ਨੇੜਿਓਂ ਮਿਲਿਆ ਅਰਬਾਂ ਦਾ 'ਖਜ਼ਾਨਾ'! ਬਦਲ ਜਾਵੇਗੀ ਦੇਸ਼ ਦੀ ਕਿਸਮਤ

ਇਸ ਤੋਂ  ਬਾਅਦ ਫੈਡਰਲ ਬੈਂਕ ਦੇ ਜਿਸ ਅਕਾਊਂਟ ਵਿਚ ਰਕਮ ਜਮ੍ਹਾ ਕਰਵਾਈ, ਉਸ ਖਾਤੇ ਵਿਚ RTGS ਜ਼ਰੀਏ ਵੱਖ-ਵੱਖ ਤਾਰੀਖ਼ਾਂ ਨੂੰ ਪੈਸਾ ਟ੍ਰਾਂਸਫਰ ਕਰ ਦਿੱਤਾ ਗਿਆ ਪਰ ਪਤਾ ਲੱਗਿਆ ਕਿ ਪੈਸਾ ਜਲ ਬੋਰਡ ਦੇ ਅਕਾਊਂਟ ਵਿਚ ਟ੍ਰਾਂਸਫਰ ਨਾ ਕਰ ਕੇ ਕਿਤੇ ਹੋਰ ਕੀਤਾ ਗਿਆ। ਸਾਲ 2019 ਵਿਚ ਇਸ ਫਰਜ਼ੀਵਾੜੇ ਦੀ ਜਾਣਕਾਰੀ ਦਿੱਲੀ ਜਲ ਬੋਰਡ ਨੂੰ ਹੋਈ। ਪਰ ਜਲ ਬੋਰਡ ਨੇ ਆਪਣਾ ਪੈਸਾ ਰਿਕਵਰ ਕਰਨ ਦੀ ਬਜਾਏ ਕੰਟਰੈਕਟ ਰਿਨਿਊ ਕੀਤਾ। ਚੈੱਕ ਅਤੇ ਕੈਸ਼ ਕਲੈਕਸ਼ਨ ਲਈ ਦਿੱਤੀ ਜਾਣ ਵਾਲੀ ਫੀਸ 5 ਰੁਪਏ ਪ੍ਰਤੀ ਬਿੱਲ ਦੀ ਜਗ੍ਹਾ ਵਧਾ ਕੇ 6 ਰੁਪਏ ਕਰ ਦਿੱਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News