ਲੀਹੋਂ ਲੱਥੇ ਮਾਲ ਗੱਡੀ ਦੇ 20 ਡੱਬੇ, ਤਿੰਨ ਰੇਲਵੇ ਲਾਈਨਾਂ ਬੰਦ

Wednesday, Sep 18, 2024 - 11:54 PM (IST)

ਲੀਹੋਂ ਲੱਥੇ ਮਾਲ ਗੱਡੀ ਦੇ 20 ਡੱਬੇ, ਤਿੰਨ ਰੇਲਵੇ ਲਾਈਨਾਂ ਬੰਦ

ਨਵੀਂ ਦਿੱਲੀ — ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਰੋਡ ਸਟੇਸ਼ਨ ਨੇੜੇ ਬੁੱਧਵਾਰ ਰਾਤ ਕਰੀਬ 8 ਵਜੇ ਕੋਲੇ ਨਾਲ ਭਰੀ ਇਕ ਮਾਲ ਗੱਡੀ ਦੇ 20 ਡੱਬੇ ਪਟੜੀ ਤੋਂ ਉਤਰ ਗਏ। ਇਹ ਜਾਣਕਾਰੀ ਰੇਲਵੇ ਦੇ ਬੁਲਾਰੇ ਨੇ ਦਿੱਤੀ। ਉੱਤਰੀ ਮੱਧ ਰੇਲਵੇ (ਐਨ.ਸੀ.ਆਰ.) ਦੇ ਮੁੱਖ ਲੋਕ ਸੰਪਰਕ ਅਧਿਕਾਰੀ ਨੇ ਕਿਹਾ, "ਮਾਲ ਰੇਲਗੱਡੀ ਦੇ ਡੱਬੇ ਪਟੜੀ ਤੋਂ ਉਤਰਨ ਕਾਰਨ ਤਿੰਨ ਰੇਲਵੇ ਲਾਈਨਾਂ ਬੰਦ ਹੋ ਗਈਆਂ ਹਨ, ਜਿਸ ਕਾਰਨ ਮਥੁਰਾ-ਪਲਵਲ ਮਾਰਗ 'ਤੇ ਰੇਲ ਆਵਾਜਾਈ ਵਿੱਚ ਵਿਘਨ ਪਿਆ ਹੈ।"

ਉਨ੍ਹਾਂ ਕਿਹਾ ਕਿ ਇਨ੍ਹਾਂ ਪਟੜੀਆਂ ਤੋਂ ਮਾਲ ਗੱਡੀ ਦੇ ਡੱਬਿਆਂ ਨੂੰ ਜਲਦੀ ਤੋਂ ਜਲਦੀ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੁਲਾਰੇ ਨੇ ਦੱਸਿਆ ਕਿ ਇਸ ਮਾਰਗ 'ਤੇ ਚੌਥੀ ਲਾਈਨ ਵੀ ਹੈ। ਉਨ੍ਹਾਂ ਕਿਹਾ, "ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਚੌਥੀ ਲਾਈਨ ਵਿੱਚ ਵੀ ਕੋਈ ਨੁਕਸ ਜਾਂ ਰੁਕਾਵਟ ਹੈ।"


author

Inder Prajapati

Content Editor

Related News