ਦਿੱਲੀ ’ਚ 15 ਜਨਵਰੀ ਤੱਕ ਰੋਜ਼ ਆ ਸਕਦੇ ਹਨ 20-25 ਹਜ਼ਾਰ ਕੋਰੋਨਾ ਮਾਮਲੇ : ਸਰਕਾਰੀ ਸੂਤਰ

Tuesday, Jan 04, 2022 - 12:36 PM (IST)

ਦਿੱਲੀ ’ਚ 15 ਜਨਵਰੀ ਤੱਕ ਰੋਜ਼ ਆ ਸਕਦੇ ਹਨ 20-25 ਹਜ਼ਾਰ ਕੋਰੋਨਾ ਮਾਮਲੇ : ਸਰਕਾਰੀ ਸੂਤਰ

ਨਵੀਂ ਦਿੱਲੀ- ਕੋਰੋਨਾ ਦੇ ਵਧਦੇ ਮਾਮਲਿਆਂ ਨੇ ਇਕ ਵਾਰ ਮੁੜ ਚਿੰਤਾ ਵਧਾ ਦਿੱਤੀ ਹੈ। ਕੋਰੋਨਾ ਦੇ ਵਧਦੇ ਮਾਮਲੇ ਤੀਜੀ ਲਹਿਰ ਦੀ ਆਹਟ ਵੱਲ ਇਸ਼ਾਰਾ ਕਰ ਰਹੇ ਹਨ। ਸਿਹਤ ਮੰਤਰਾਲਾ ਦੇ ਸੂਤਰਾਂ ਅਨੁਸਾਰ, ਦਿੱਲੀ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਦਾ ਅੰਕੜਾ 15 ਜਨਵਰੀ ਤੱਕ ਹਰ ਰੋਜ਼ 20-25 ਹਜ਼ਾਰ ਪਹੁੰਚ ਸਕਦਾ ਹੈ। ਸੂਤਰਾਂ ਅਨੁਸਾਰ ਖ਼ਦਸ਼ਾ ਹੈ ਕਿ ਦਿੱਲੀ ’ਚ 8 ਜਨਵਰੀ ਦੇ ਨੇੜੇ-ਤੇੜੇ ਰੋਜ਼ਾਨਾ 8-9 ਹਜ਼ਾਰ ਕੋਰੋਨਾ ਦੇ ਮਾਮਲੇ ਦਰਜ ਹੋ ਸਕਦੇ ਹਨ। ਨਾਲ ਹੀ ਕਿਹਾ ਗਿਆ ਹੈ ਕਿ ਇਸ ਲਹਿਰ ਅਤੇ ਓਮੀਕ੍ਰੋਨ ਨੂੰ ਲੋਕ ਹਲਕੇ ’ਚ ਨਾ ਲੈਣ।

ਇਹ ਵੀ ਪੜ੍ਹੋ : ਨਜਾਇਜ਼ ਸੰਬੰਧਾਂ 'ਚ ਰੋੜਾ ਬਣੀ 3 ਸਾਲਾ ਮਾਸੂਮ ਨਾਲ ਹੈਵਾਨਗੀ, ਦਾਦੀ ਦੇ ਪ੍ਰੇਮੀ ਨੇ ਰੇਪ ਪਿੱਛੋਂ ਕੀਤਾ ਕਤਲ

ਦੇਸ਼ ’ਚ ਹਾਲੇ ਡੈਲਟਾ ਅਤੇ ਓਮੀਕ੍ਰੋਨ ਦੋਵੇਂ ਵੇਰੀਐਂਟ ਹਨ। ਸਰਕਾਰੀ ਸੂਤਰਾਂ ਅਨੁਸਾਰ ਜੇਕਰ ਮਾਮਲੇ ਵਧਣਗੇ ਤਾਂ ਹਸਪਤਾਲਾਂ ’ਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵਧੇਗੀ। ਦੱਸਣਯੋਗ ਹੈ ਕਿ ਦਿੱਲੀ ’ਚ ਕੋਰੋਨਾ ਸੰਕਰਮਣ ਦਰ 5 ਫੀਸਦੀ ਤੋਂ ਉੱਪਰ ਪਹੁੰਚ ਗਈ ਹੈ। ਸੋਮਵਾਰ ਨੂੰ ਸੰਕਰਮਣ ਦੇ 4,099 ਨਵੇਂ ਮਾਮਲੇ ਸਾਹਮਣੇ ਆਏ ਸਨ, ਜੋ ਕਿ ਐਤਵਾਰ ਦੇ ਮੁਕਾਬਲੇ 28 ਫੀਸਦੀ ਵਧ ਹੈ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ, ਦਿੱਲੀ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਨਾਲ ਇਕ ਮਰੀਜ਼ ਦੀ ਮੌਤ ਹੋਈ ਹੈ, ਉੱਥੇ ਹੀ ਸੰਕਰਮਣ ਦਰ 6.46 ਫੀਸਦੀ ਰਹੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News