ਮਾਂ ਦੀ ਛਾਤੀ ਨਾਲ ਲਿਪਟ ਕੇ ਬੈਠੀ ਰਹੀ ਕੋਰੋਨਾ ਪਾਜ਼ੇਟਿਵ 2 ਸਾਲ ਦੀ ਬੱਚੀ

05/09/2020 9:06:59 PM

ਚੰਬਾ (ਕਾਕੂ ਚੌਹਾਨ) : ਹਿਮਾਚਲ ਪ੍ਰਦੇਸ਼ 'ਚ ਜ਼ਿਲ੍ਹਾ ਚੰਬਾ ਦੇ ਉਪ ਮੰਡਲ ਸੂਲਣੀ 'ਚ ਕੋਰੋਨਾ ਪਾਜ਼ੇਟਿਵ ਪਾਈ ਗਈ 2 ਸਾਲ ਦੀ ਬੱਚੀ ਨੂੰ ਚੰਬਾ ਸ਼ਿਫਟ ਕਰ ਦਿੱਤਾ ਗਿਆ ਹੈ। ਬੱਚੀ ਨੂੰ ਜਦੋਂ ਚੰਬਾ ਲਿਆਂਦਾ ਗਿਆ ਤਾਂ ਉਹ ਆਪਣੀ ਮਾਂ ਦੀ ਛਾਤੀ ਨਾਲ ਲਿਪਟ ਕੇ ਬੈਠੀ ਸੀ। ਪੂਰਾ ਸਫਰ ਉਸ ਨੇ ਮਾਂ ਨਾਲ ਲਿਪਟ ਕੇ ਪੂਰਾ ਕੀਤਾ। ਇਹ ਦੇਖ ਐਂਬੁਲੈਂਸ ਕਰਮਚਾਰੀ ਅਤੇ ਸਿਹਤ ਕਰਮਚਾਰੀ ਵੀ ਭਾਵੁਕ ਹੋ ਗਏ। 2 ਸਾਲ ਦੀ ਇਹ ਬੱਚੀ ਬੱਦੀ ਤੋਂ ਪਰਤੇ ਪਿਤਾ ਦੇ ਸੰਪਰਕ 'ਚ ਆਉਣ ਕਾਰਣ ਪੀੜਤ ਹੋਈ ਹੈ। ਉਸ ਦੇ ਪਿਤਾ ਦਾ ਵੀ ਇਥੇ ਹੀ ਇਲਾਜ ਚੱਲ ਰਿਹਾ ਹੈ। ਬੱਚੀ ਛੋਟੀ ਹੋਣ ਕਾਰਣ ਉਸ ਦੀ ਮਾਤਾ ਨੂੰ ਵੀ ਉਸ ਦੇ ਨਾਲ ਰੱਖਿਆ ਜਾਵੇਗਾ। ਉਸ ਦੀ ਮਾਤਾ ਹੀ ਬੱਚੀ ਦੀ ਦੇਖਭਾਲ ਕਰੇਗੀ।


Inder Prajapati

Content Editor

Related News