ਜਨੇਊ ਤੋਂ ‘ਹਿੰਦੂ’ ਹੋਣ ਦੀ ਪੁਸ਼ਟੀ ਕਰਕੇ ਅਧਿਆਪਕ ਦਾ ਕਤਲ ਕਰਨ ਵਾਲੇ 2 ਅੱਤਵਾਦੀਆਂ ਨੂੰ ਫਾਂਸੀ ਦੀ ਸਜ਼ਾ
Friday, Sep 15, 2023 - 11:19 AM (IST)
ਲਖਨਊ (ਭਾਸ਼ਾ)- ਕਾਨਪੁਰ ’ਚ ਇਕ ਅਧਿਆਪਕ ਦੀ ਜਨੇਊ ਤੋਂ ਉਸ ਦੇ ਹਿੰਦੂ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਇਸਲਾਮਿਕ ਸਟੇਟ ਇਨ ਇਰਾਕ ਐਂਡ ਸੀਰੀਆ (ਆਈ.ਐੱਸ.ਆਈ.ਐੱਸ.) ਦੇ 2 ਅੱਤਵਾਦੀਆਂ ਨੂੰ ਵਿਸ਼ੇਸ਼ ਐੱਨ.ਆਈ.ਏ./ ਏ.ਟੀ.ਐੱਸ. ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ।
ਵਿਸ਼ੇਸ਼ ਅਦਾਲਤ ਦੇ ਜੱਜ ਦਿਨੇਸ਼ ਕੁਮਾਰ ਮਿਸ਼ਰਾ ਨੇ ਆਪਣੇ ਫੈਸਲੇ ’ਚ ਕਿਹਾ ਕਿ ਦੋਸ਼ੀ ਆਤਿਫ ਮੁਜ਼ੱਫਰ ਅਤੇ ਫੈਜ਼ਲ ਦਾ ਕਾਰਾ ਦੁਰਲੱਭ ਮਾਮਲਿਆਂ ਦੀ ਸ਼੍ਰੇਣੀ ’ਚ ਆਉਂਦਾ ਹੈ, ਇਸ ਲਈ ਉਹ ਮੌਤ ਦੀ ਸਜ਼ਾ ਦੇ ਹੱਕਦਾਰ ਹਨ। ਅਦਾਲਤ ਨੇ ਦੋਵਾਂ ਅੱਤਵਾਦੀਆਂ ’ਤੇ 11 ਲੱਖ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। 24 ਅਕਤੂਬਰ 2016 ਨੂੰ ਕਾਨਪੁਰ ਦੇ ਚਕੇਰੀ ਇਲਾਕੇ ’ਚ ਸੇਵਾਮੁਕਤ ਪ੍ਰਿੰਸੀਪਲ ਰਮੇਸ਼ ਬਾਬੂ ਸ਼ੁਕਲਾ ਦੀ ਹੱਤਿਆ ਕਰ ਦਿੱਤੀ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8