ਮਹਾਨਦੀ ''ਚ ਨਹਾਉਂਦੇ ਸਮੇਂ ਲਾਪਤਾ ਹੋਏ ਸੀ 2 ਵਿਦਿਆਰਥੀ, ਅੱਜ ਬਰਾਮਦ ਹੋਈਆਂ ਲਾਸ਼ਾਂ

Saturday, Oct 12, 2024 - 03:16 PM (IST)

ਮਹਾਨਦੀ ''ਚ ਨਹਾਉਂਦੇ ਸਮੇਂ ਲਾਪਤਾ ਹੋਏ ਸੀ 2 ਵਿਦਿਆਰਥੀ, ਅੱਜ ਬਰਾਮਦ ਹੋਈਆਂ ਲਾਸ਼ਾਂ

ਸੰਬਲਪੁਰ : ਓਡੀਸ਼ਾ ਦੇ ਸੰਬਲਪੁਰ 'ਚ ਮਹਾਨਦੀ 'ਚ ਨਹਾਉਂਦੇ ਸਮੇਂ ਲਾਪਤਾ ਹੋਏ ਦੋ ਵਿਦਿਆਰਥੀਆਂ ਦੀਆਂ ਲਾਸ਼ਾਂ ਸ਼ਨੀਵਾਰ ਨੂੰ ਬਰਾਮਦ ਕਰ ਲਈਆਂ ਗਈਆਂ ਹਨ। ਇਸ ਘਟਨਾ ਦੀ ਜਾਣਕਾਰੀ ਪੁਲਸ ਨੇ ਦਿੱਤੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਓਡੀਸ਼ਾ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਫਾਇਰ ਸਰਵਿਸਿਜ਼ ਵਿਭਾਗ ਦੇ ਕਰਮਚਾਰੀਆਂ ਦੀ ਇੱਕ ਬਚਾਅ ਟੀਮ ਨੇ ਅੱਜ ਸਵੇਰੇ ਨਦੀ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢਿਆ। 

ਇਹ ਵੀ ਪੜ੍ਹੋ - ਕਲਯੁੱਗੀ ਪਤੀ ਵਲੋਂ ਤੌਲੀਏ ਨਾਲ ਪਤਨੀ ਦਾ ਗਲਾ ਘੁੱਟ ਕੇ ਕਤਲ, ਵਜ੍ਹਾ ਕਰ ਦੇਵੇਗੀ ਹੈਰਾਨ

ਉਨ੍ਹਾਂ ਦੱਸਿਆ ਕਿ ਖੇਤਰਾਜਪੁਰ ਥਾਣਾ ਖੇਤਰ ਦੇ ਧੋਬਾਪਾਡਾ ਘਾਟ ਨੇੜੇ ਸ਼ੁੱਕਰਵਾਰ ਨੂੰ ਨਹਾਉਂਦੇ ਸਮੇਂ ਦੋਵੇਂ ਵਿਦਿਆਰਥੀ ਲਾਪਤਾ ਹੋ ਗਏ ਸਨ। ਪੁਲਸ ਅਨੁਸਾਰ ਦੋਵਾਂ ਦੀ ਪਛਾਣ ਤਿਵਾੜੀ ਗਲੀ ਇਲਾਕੇ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਕਨਿਸ਼ਕ ਕਨਿਤ ਅਤੇ ਹਿਮਾਂਸ਼ੂ ਸਿੰਘ ਵਜੋਂ ਹੋਈ ਹੈ। ਅਧਿਕਾਰੀ ਨੇ ਕਿਹਾ, ''ਬਚਾਅ ਟੀਮ ਨੇ ਸ਼ੁੱਕਰਵਾਰ ਨੂੰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ ਪਰ ਹਨੇਰੇ ਕਾਰਨ ਇਸ ਨੂੰ ਜਾਰੀ ਨਹੀਂ ਰੱਖਿਆ ਜਾ ਸਕਿਆ। ਦੋਵਾਂ ਵਿਦਿਆਰਥੀਆਂ ਦੀਆਂ ਲਾਸ਼ਾਂ ਸ਼ਨੀਵਾਰ ਸਵੇਰੇ ਨਦੀ 'ਚੋਂ ਕੱਢੀਆਂ ਗਈਆਂ। ਪੋਸਟਮਾਰਟਮ ਤੋਂ ਬਾਅਦ ਇਹ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ।''

ਇਹ ਵੀ ਪੜ੍ਹੋ - ਦੁਸਹਿਰੇ ਵਾਲੇ ਦਿਨ ਵੱਡਾ ਹਾਦਸਾ : ਬੇਕਾਬੂ ਕਾਰ ਨਹਿਰ 'ਚ ਡਿੱਗੀ, 3 ਬੱਚਿਆਂ ਸਮੇਤ 7 ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News