ਝਾਰਖੰਡ: ਕਲਾਸ ’ਚ ਪਿਸਤੌਲ ਮਿਲਣ ਤੋਂ ਬਾਅਦ ਕਾਨਵੈਂਟ ਸਕੂਲ ਦੇ 2 ਵਿਦਿਆਰਥੀ ਗ੍ਰਿਫ਼ਤਾਰ
Friday, Dec 23, 2022 - 02:20 AM (IST)
ਰਾਮਗੜ੍ਹ (ਭਾਸ਼ਾ) : ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ’ਚ ਸਥਿਤ ਅੰਗਰੇਜ਼ੀ ਮਾਧਿਅਮ ਕਾਨਵੈਂਟ ਸਕੂਲ ਦੇ ਇਕ ਵਿਦਿਆਰਥੀ ਕੋਲੋਂ ਦੇਸੀ ਪਿਸਤੌਲ ਮਿਲਣ ਤੋਂ ਬਾਅਦ ਪੁਲਸ ਨੇ 2 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੁਰਕੁੰਡਾ ਥਾਣਾ ਖੇਤਰ ’ਚ ਸਥਿਤ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਨਾਲ ਸਬੰਧਤ ਸਕੂਲ ਦੇ 9ਵੀਂ ਜਮਾਤ ਦੇ ਵਿਦਿਆਰਥੀ ਦੇ ਬੈਗ ’ਚੋਂ ਮੰਗਲਵਾਰ ਨੂੰ ਦੇਸੀ ਕੱਟਾ ਬਰਾਮਦ ਹੋਇਆ। ਪਤਰਾਤੂ ਦੇ ਅਨੁਮੰਡਲ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਕੂਲ ਪ੍ਰਸ਼ਾਸਨ ਤੋਂ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਅਤੇ ਹਥਿਆਰ ਜ਼ਬਤ ਕਰ ਲਿਆ।
ਇਹ ਵੀ ਪੜ੍ਹੋ : ਛੱਤੀਸਗੜ੍ਹ ’ਚ ਸ਼ਰਾਬ ਦੀ ਦੁਕਾਨ ਦੇ ਸਾਹਮਣੇ ਕੁੱਤੇ ਨੂੰ ਫਾਹੇ ’ਤੇ ਲਟਕਾਇਆ, ਹੋਈ ਮੌਤ
ਉਨ੍ਹਾਂ ਕਿਹਾ ਕਿ ਕਲਾਸ 'ਚ ਇਕ ਵਿਦਿਆਰਥੀ ਦੇ ਸ਼ੱਕੀ ਵਿਵਹਾਰ ਨੇ ਅਧਿਆਪਕ ਦਾ ਧਿਆਨ ਖਿੱਚਿਆ, ਜਿਸ ਤੋਂ ਬਾਅਦ ਪਿਸਤੌਲ ਬਰਾਮਦ ਹੋਇਆ। ਵਿਦਿਆਰਥੀ ਨੇ ਪੁਲਸ ਨੂੰ ਦੱਸਿਆ ਕਿ ਉਹ ਪਿਸਤੌਲ 8ਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਦੇਣ ਲਈ ਸਕੂਲ ਲੈ ਕੇ ਆਇਆ ਸੀ। ਪੁਲਸ ਨੇ ਦੱਸਿਆ ਕਿ ਦੋਵਾਂ ਵਿਦਿਆਰਥੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹਰਿਆਣਾ ਵਿਧਾਨ ਸਭਾ ਦਾ ਘਿਰਾਓ ਕਰਨ ਨਿਕਲੇ ਸੈਂਕੜੇ ਕਿਸਾਨ, ਪੁਲਸ ਨੇ ਬਾਰਡਰ 'ਤੇ ਰੋਕਿਆ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।