ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਨਾਲ 2 ਤਸਕਰ ਗ੍ਰਿਫ਼ਤਾਰ

Thursday, Aug 22, 2024 - 06:04 PM (IST)

ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਨਾਲ 2 ਤਸਕਰ ਗ੍ਰਿਫ਼ਤਾਰ

ਦੇਵਰੀਆ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੇ ਭਲੁਅਨੀ ਖੇਤਰ 'ਚ ਪੁਲਸ ਨੇ ਵੀਰਵਾਰ ਨੂੰ ਇਕ ਕਰੋੜ ਰੁਪਏ ਤੋਂ ਵੱਧ ਮੁੱਲ ਦਾ ਨਸ਼ੀਲਾ ਪਦਾਰਥ ਬਰਾਮਦ ਕਰ ਕੇ ਇਸ ਸਿਲਸਿਲੇ 'ਚ ਬਿਹਾਰ ਵਾਸੀ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਡੀਸ਼ਨਲ ਪੁਲਸ ਸੁਪਰਡੈਂਟ ਭੀਮ ਕੁਮਾਰ ਗੌਤਮ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਨੇ ਭਲੁਅਨੀ ਖੇਤਰ ਦੇ ਕਰਮਟਾਰ ਗੰਗਾ ਮੋੜ ਕੋਲ ਇਕ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ। 

ਇਹ ਵੀ ਪੜ੍ਹੋ : ਸਕੂਲ ਬੈਗ 'ਚ ਕੋਬਰਾ, ਵਿਦਿਆਰਥੀਆਂ ਨੂੰ ਪੈ ਗਈਆਂ ਭਾਜੜਾਂ

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਸ 'ਚੋਂ 6 ਕਿਲੋ 400 ਗ੍ਰਾਮ ਚਰਸ ਅਤੇ 440 ਗ੍ਰਾਮ ਬ੍ਰਾਊਨ ਸ਼ੂਗਰ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਕਾਰ ਸਵਾਰ ਬਿਹਾਰ ਦੇ ਸੀਵਾਨ ਵਾਸੀ ਅਭਿਸ਼ੇਕ ਕੁਮਾਰ ਚਤੁਰਵੇਦੀ ਅਤੇ ਅਮ੍ਰਿਤਾਸ਼ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੌਤਮ ਨੇ ਦੱਸਿਆ ਕਿ ਬਰਾਮਦ ਚਰਸ ਦੀ ਕੌਮਾਂਤਰੀ ਬਜ਼ਾਰ 'ਚ ਕੀਮਤ ਕਰੀਬ 65 ਲੱਖ ਰੁਪਏ ਅਤੇ ਬ੍ਰਾਊਨ ਸ਼ੂਗਰ ਦੀ ਕੀਮਤ 50 ਲੱਖ ਰੁਪਏ ਦੱਸੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕੁੱਲ ਇਕ ਕਰੋੜ 15 ਲੱਖ ਰੁਪਏ ਕੀਮਤ ਦੇ ਨਸ਼ੀਲੇ ਪਦਾਰਥ ਦੀ ਬਰਾਮਦਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਨਿਯਮ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News