ਨਸ਼ੀਲੇ ਕੈਪਸੂਲ ਸਣੇ 1 ਵਿਅਕਤੀ ਗ੍ਰਿਫ਼ਤਾਰ
Friday, Mar 13, 2026 - 07:03 PM (IST)
ਨਡਾਲਾ (ਸ਼ਰਮਾ)- ਨਡਾਲਾ ਪੁਲਸ ਨੇ ਇਕ ਵਿਅਕਤੀ ਨੂੰ 100 ਪ੍ਰੈਗਾ ਕੈਪਸੂਲ ਸਣੇ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਣੇ ਭੈੜੇ ਪੁਰਸ਼ਾਂ ਦੀ ਤਲਾਸ਼ ਦੇ ਸੰਬੰਧ ਵਿੱਚ ਕਸਬਾ ਨਡਾਲਾ ਦੇ ਏਰੀਏ ਵਿੱਚ ਮੋਜੂਦ ਸਨ । ਇਸ ਦੌਰਾਨ ਇਤਲਾਹ ਮਿਲੀ ਕਿ ਰੰਜੀਵ ਕੁਮਾਰ ਪੁੱਤਰ ਦੇਵਰਾਜ ਵਾਸੀ ਮੁਹੱਲਾ ਪੰਡਿਤਾਂ ਨਡਾਲਾ, ਥਾਣਾ ਸੁਭਾਨਪੁਰ, ਜੋ ਪਰੈਗਾ ਕੈਪਸੂਲ ਵੇਚਣ ਦਾ ਕਾਰੋਬਾਰ ਕਰਦਾ ਹੈ ਅਤੇ ਉਹ ਅੱਜ ਵੀ ਨਡਾਲਾ ਤੋਂ ਬਾਮੂਵਾਲ ਰੋਡ 'ਤੇ ਮੋਟਰ ਦੇ ਬਣੇ ਕਮਰੇ ਲਾਗੇ ਖੜ੍ਹਾ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ: ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ 'ਚ 'ਆਪ' ਸਰਕਾਰ ਪੂਰੀ ਤਰ੍ਹਾਂ ਅਸਫ਼ਲ: ਕੁਲਦੀਪ ਸਿੰਘ ਗੜਗੱਜ
ਜੇਕਰ ਰੇਡ ਕੀਤੀ ਜਾਵੇ ਤਾਂ ਉਹ ਪਰੈਗਾ ਕੈਪਸੂਲ ਸਮੇਤ ਕਾਬੂ ਆ ਸਕਦਾ ਹੈ। ਇਸ ਦੌਰਾਨ ਜਦੋਂ ਮਿਲੀ ਇਤਲਾਹ ਦੇ ਆਧਾਰ 'ਤੇ ਉਸ ਜਗ੍ਹਾ 'ਤੇ ਰੇਡ ਕੀਤੀ ਤਾਂ ਉਕਤ ਵਿਅਕਤੀ ਨੂੰ ਕੈਪਸੂਲਾਂ ਸਣੇ ਕਾਬੂ ਕੀਤਾ ਗਿਆ, ਜਿਸ ਕੋਲੋਂ 100 ਪਰੈਗਾ ਕੈਪਸੂਲ ਬਰਾਮਦ ਕੀਤੇ ਗਏ। ਪੁਲਸ ਨੇ ਦੱਸਿਆ ਕਿ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ 'ਆਪ' ਸਰਕਾਰ 'ਤੇ ਵੱਡਾ ਹਮਲਾ! ਮਹਿਲਾਵਾਂ ਦੇ ਜਸ਼ਨਾਂ ਨੂੰ ਦੱਸਿਆ ਯੋਜਨਾਬੱਧ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
