ਕੇਦਾਰਨਾਥ ’ਚ ਪਿਛਲੇ ਸਾਲ ਮਹਿਲਾ ਸ਼ਰਧਾਲੂ ਨਾਲ ਛੇੜਛਾੜ ਕਰਨ ਵਾਲੇ 2 ਪੁਲਸ ਮੁਲਾਜ਼ਮ ਮੁਅੱਤਲ
Saturday, Jul 06, 2024 - 10:50 AM (IST)

ਦੇਹਰਾਦੂਨ (ਭਾਸ਼ਾ)- ਪਿਛਲੇ ਸਾਲ ਮਈ ਵਿਚ ਕੇਦਾਰਨਾਥ ਦੇ ਦਰਸ਼ਨਾਂ ਲਈ ਆਈ ਮੱਧ ਪ੍ਰਦੇਸ਼ ਦੀ ਇਕ ਮਹਿਲਾ ਸ਼ਰਧਾਲੂ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ 2 ਪੁਲਸ ਸਬ-ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਂਚ ਕਮੇਟੀ ਦੀ ਸਿਫ਼ਾਰਸ਼ ਦੇ ਆਧਾਰ ’ਤੇ ਸਬ-ਇੰਸਪੈਕਟਰ ਕੁਲਦੀਪ ਨੇਗੀ ਅਤੇ ਕੇਦਾਰਨਾਥ ਥਾਣੇ ਦੇ ਅਧਿਕਾਰੀ ਮੰਜੁਲ ਰਾਵਤ ਦੇ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ - ਵਤਨ ਪਰਤਣ ਤੋਂ ਬਾਅਦ PM ਮੋਦੀ ਨੂੰ ਮਿਲੀ ਭਾਰਤੀ ਕ੍ਰਿਕਟ ਟੀਮ, ਖੂਬ ਕੀਤਾ ਹਾਸਾ-ਮਜ਼ਾਕ, ਵੀਡੀਓ ਵਾਇਰਲ
ਦੱਸ ਦੇਈਏ ਕਿ ਔਰਤ ਨੇ ਇਸ ਮਾਮਲੇ ’ਚ ਰੁਦਰਪ੍ਰਯਾਗ ਦੇ ਪੁਲਸ ਸੁਪਰਡੈਂਟ ਨੂੰ ਵਟਸਐਪ ’ਤੇ ਸ਼ਿਕਾਇਤ ਭੇਜੀ ਸੀ। ਇਸ ਤੋਂ ਬਾਅਦ ਇਕ ਜਾਂਚ ਕਮੇਟੀ ਬਣਾਈ ਗਈ ਸੀ, ਹਾਲਾਂਕਿ ਜਾਂਚ ਵਿਚ ਕੋਈ ਖ਼ਾਸ ਪ੍ਰਗਤੀ ਨਹੀਂ ਹੋਈ ਸੀ। ਔਰਤ ਨੇ ਅਕਤੂਬਰ ’ਚ ਉਤਰਾਖੰਡ ਮੁੱਖ ਮੰਤਰੀ ਹੈਲਪਲਾਈਨ ’ਤੇ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਦੇਹਰਾਦੂਨ ਸਿਟੀ ਦੇ ਐੱਸ. ਪੀ. ਪ੍ਰਮੋਦ ਕੁਮਾਰ ਨੂੰ ਸੌਂਪੀ ਗਈ ਸੀ।
ਇਹ ਵੀ ਪੜ੍ਹੋ - ਮੈਚ ਦੌਰਾਨ ਪਿਤਾ ਨੂੰ ਧੀ ਦੇ ਰਿਸ਼ਤੇ ਲਈ ਆਇਆ ਮੈਸੇਜ, ਹੈਰਾਨ ਕਰਨ ਵਾਲਾ ਰਿਪਲਾਈ ਹੋਇਆ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8