ਲੁਧਿਆਣਾ ਵੈਸਟ ਜ਼ਿਮਣੀ ਚੋਣਾਂ ਭਲਕੇ ਤੇ ਕੇਦਾਰਨਾਥ 'ਚ ਭਿਆਨਕ ਹਾਦਸਾ, ਅੱਜ ਦੀਆਂ ਟੌਪ-10 ਖਬਰਾਂ
Wednesday, Jun 18, 2025 - 07:08 PM (IST)

ਜਲੰਧਰ - ਪੰਜਾਬ 'ਚ ਲੁਧਿਆਣਾ ਵਿਚ ਭਲਕੇ ਯਾਨੀ 19 ਤਾਰੀਖ਼ ਨੂੰ ਵੋਟਾਂ ਪੈਣਗੀਆਂ। ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਵੋਟਿੰਗ 19 ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ ਅਤੇ ਵੋਟਾਂ ਦੀ ਗਿਣਤੀ 23 ਜੂਨ ਨੂੰ ਸਵੇਰੇ 8 ਵਜੇ ਲੁਧਿਆਣਾ ਦੇ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਸ਼ੁਰੂ ਹੋਵੇਗੀ। ਉੱਥੇ ਹੀ ਦੂਜੇ ਪਾਸੇ ਕੇਦਾਰਨਾਥ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕੇਦਾਰਨਾਥ ਯਾਤਰਾ ਦੇ ਰਸਤੇ 'ਤੇ ਜ਼ਮੀਨ ਖਿਸਕਣ ਕਾਰਨ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ। ਜ਼ਮੀਨ ਖਿਸਕਣ ਕਾਰਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਮਿਲੀ ਹੈ। ਜਾਣਕਾਰੀ ਅਨੁਸਾਰ ਜੰਗਲਚੱਟੀ ਘਾਟ ਦੇ ਨੇੜੇ ਉੱਪਰਲੀ ਪਹਾੜੀ ਤੋਂ ਮਲਬਾ ਅਤੇ ਪੱਥਰ ਡਿੱਗ ਪਏ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ 'ਤੇ...
1. ਲੁਧਿਆਣਾ ਜ਼ਿਮਨੀ ਚੋਣ ਲਈ ਵੋਟਾਂ ਭਲਕੇ, 'ਆਪ' ਤੇ ਕਾਂਗਰਸ ਨੇ ਲਾਇਆ ਅੱਡੀ-ਚੋਟੀ ਦਾ ਜ਼ੋਰ
ਲੁਧਿਆਣਾ ਵਿਚ ਭਲਕੇ ਯਾਨੀ 19 ਤਾਰੀਖ਼ ਨੂੰ ਵੋਟਾਂ ਪੈਣਗੀਆਂ। ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਵੋਟਿੰਗ 19 ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ ਅਤੇ ਵੋਟਾਂ ਦੀ ਗਿਣਤੀ 23 ਜੂਨ ਨੂੰ ਸਵੇਰੇ 8 ਵਜੇ ਲੁਧਿਆਣਾ ਦੇ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਸ਼ੁਰੂ ਹੋਵੇਗੀ। ਇਨ੍ਹਾਂ ਚੋਣਾਂ 'ਚ 174,437 ਵੋਟਰ 19 ਜੂਨ ਨੂੰ ਆਪਣੀ ਵੋਟ ਪਾਉਣਗੇ। ਕੁੱਲ੍ਹ 194 ਪੋਲਿੰਗ ਬੂਥ 66 ਥਾਵਾਂ 'ਤੇ ਸਥਾਪਿਤ ਕੀਤੇ ਜਾਣਗੇ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਲੁਧਿਆਣਾ ਜ਼ਿਮਨੀ ਚੋਣ ਲਈ ਵੋਟਾਂ ਭਲਕੇ, 'ਆਪ' ਤੇ ਕਾਂਗਰਸ ਨੇ ਲਾਇਆ ਅੱਡੀ-ਚੋਟੀ ਦਾ ਜ਼ੋਰ
2. ਗੈਂਗਵਾਰ ਮਗਰੋਂ ਫੜੇ ਗਏ ਗੈਂਗਸਟਰ ਨੇ ਪੁਲਸ 'ਤੇ ਕਰ'ਤੀ ਫ਼ਾਇਰਿੰਗ! SHO ਜ਼ਖ਼ਮੀ
ਲੁਧਿਆਣਾ ਦੇ ਵੱਡੇ ਗੈਂਗਸਟਰਾਂ ‘ਚ ਸ਼ਾਮਲ ਗਗਨਦੀਪ ਸਿੰਘ ਉਰਫ ਗੈਰੀ ਲਲਤੋਂ ਉਰਫ ਰਾਵਣ ਪੁਲਸ ਮੁਕਾਬਲੇ ਵਿਚ ਜ਼ਖ਼ਮੀ ਹੋ ਗਿਆ। ਗੈਰੀ ਨੇ ਪੁਲਸ ‘ਤੇ ਗੋਲ਼ੀ ਚਲਾਈ, ਜਿਸ ਦੇ ਜਵਾਬ ਵਿਚ ਸਿਟੀ ਥਾਣਾ-2 ਦੇ SHO ਤਰਵਿੰਦਰ ਬੇਦੀ ਨੇ ਫਾਇਰ ਕਰਕੇ ਉਸ ਦੀ ਲੱਤ ‘ਚ ਗੋਲ਼ੀ ਮਾਰੀ। ਘਟਨਾ ਤੋਂ ਬਾਅਦ ਗੈਰੀ ਨੂੰ ਕਾਬੂ ਕਰਕੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਇਸ ਦੌਰਾਨ SHO ਤਰਵਿੰਦਰ ਬੇਦੀ ਵੀ ਜ਼ਖ਼ਮੀ ਹੋ ਗਏ ਹਨ ਤੇ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਗੈਂਗਵਾਰ ਮਗਰੋਂ ਫੜੇ ਗਏ ਗੈਂਗਸਟਰ ਨੇ ਪੁਲਸ 'ਤੇ ਕਰ'ਤੀ ਫ਼ਾਇਰਿੰਗ! SHO ਜ਼ਖ਼ਮੀ
3. ਵਾਇਰਲ ਹੋਈਆਂ ਨਿੱਜੀ ਤਸਵੀਰਾਂ 'ਤੇ ਡਾ. ਰਵਜੋਤ ਦਾ ਵੱਡਾ ਬਿਆਨ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਬੀਤੇ ਦਿਨੀਂ ਕੈਬਨਿਟ ਮੰਤਰੀ ਡਾ. ਰਵਜੋਤ ਦੀਆਂ ਨਿੱਜੀ ਤਸਵੀਰਾਂ ਜਨਤਕ ਕੀਤੀਆਂ ਗਈਆਂ ਸਨ। ਮਜੀਠੀਆ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਤੇ ਮੰਤਰੀ ਡਾ. ਰਵਜੋਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਇਕ ਸੋਚੀ ਸਮਝੀ ਸਾਜਿਸ਼ ਕੀਤੀ ਗਈ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਵਾਇਰਲ ਹੋਈਆਂ ਨਿੱਜੀ ਤਸਵੀਰਾਂ 'ਤੇ ਡਾ. ਰਵਜੋਤ ਦਾ ਵੱਡਾ ਬਿਆਨ
4. ਅਧਿਕਾਰੀਆਂ/ਕਰਮਚਾਰੀਆਂ ਦੀਆਂ ਛੁੱਟੀਆਂ ਤਿੰਨ ਮਹੀਨਿਆਂ ਲਈ ਰੱਦ
ਨਗਰ ਨਿਗਮ ਲੁਧਿਆਣਾ ਵੱਲੋਂ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਨਗਰ-ਨਿਗਮ ਵੱਲੋਂ ਇਹ ਫ਼ੈਸਲਾ ਬਰਸਾਤ ਦੇ ਮੱਦੇਨਜ਼ਰ ਲਿਆ ਗਿਆ ਹੈ। ਨਿਗਮ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਨਗਰ ਨਿਗਮ ਵੱਲੋਂ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ ਹਨ। ਬਰਸਾਤ ਦੇ ਮੌਸਮ ਦੇ ਚੱਲਦੇ ਨਗਰ-ਨਿਗਮ ਲੁਧਿਆਣਾ ਦੇ 15-06-2025 ਤੋਂ 30-9-2025 ਤੱਕ ਛੁੱਟੀਆਂ ਰੱਦ ਕੀਤੀਆਂ ਗਈਆਂ ਹਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਅਧਿਕਾਰੀਆਂ/ਕਰਮਚਾਰੀਆਂ ਦੀਆਂ ਛੁੱਟੀਆਂ ਤਿੰਨ ਮਹੀਨਿਆਂ ਲਈ ਰੱਦ
5. ਭਾਬੀ ਕਮਲ ਕੌਰ ਕਤਲ ਮਾਮਲੇ 'ਚ ਗ੍ਰਿਫ਼ਤਾਰ ਨਿਹੰਗ ਸਿੰਘ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ
ਇਨਫਲੂਐਂਸਰ ਭਾਬੀ ਕਮਲ ਕੌਰ ਕਤਲ ਮਾਮਲੇ ਵਿਚ ਗ੍ਰਿਫਤਾਰ ਕੀਤੇ ਨਿਹੰਗ ਸਿੰਘ ਜਸਪ੍ਰੀਤ ਸਿੰਘ ਅਤੇ ਨਿਮਨਜੀਤ ਸਿੰਘ ਨੂੰ ਮਾਨਯੋਗ ਅਦਾਲਤ ਵਲੋਂ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਪੁਲਸ ਨੇ ਅਦਾਲਤ ਵਿਚ ਅਰਜ਼ੀ ਦਾਇਰ ਕਰਕੇ ਮੁਲਜ਼ਮ ਨੂੰ ਜੇਲ੍ਹ ਭੇਜਣ ਦੀ ਮੰਗ ਕੀਤੀ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ। ਇਸ ਦੇ ਨਾਲ ਹੀ ਮੁਲਜ਼ਮ ਦੇ ਵਕੀਲ ਨੇ ਪੁਲਸ ਦੇ ਕੰਮਕਾਜ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਸੀ ਕਿ ਪੁਲਸ ਕੋਲ ਰਿਮਾਂਡ ਤੋਂ ਵਸੂਲੀ ਲਈ ਕੁਝ ਨਹੀਂ ਹੈ, ਇਹ ਸਭ ਕੁਝ ਸਿਰਫ਼ ਤਸ਼ੱਦਦ ਕਰਨ ਲਈ ਕੀਤਾ ਗਿਆ ਸੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਭਾਬੀ ਕਮਲ ਕੌਰ ਕਤਲ ਮਾਮਲੇ 'ਚ ਗ੍ਰਿਫ਼ਤਾਰ ਨਿਹੰਗ ਸਿੰਘ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ
6. ਦਿਲ ਕੰਬਾਅ ਦੇਣ ਵਾਲੇ ਹਾਦਸੇ 'ਚ ਸਰਕਾਰੀ ਸਕੂਲ ਦੀ ਅਧਿਆਪਕਾ ਦੀ ਮੌਤ
ਫਿਰੋਜ਼ਪੁਰ ਦੇ ਨੇੜੇ ਮੋਗਾ ਰੋਡ ’ਤੇ ਸੜਕ ਹਾਦਸੇ ’ਚ ਕੰਪਿਊਟਰ ਅਧਿਆਪਕਾ ਨੈਨਸੀ ਜੈਨ ਪਤਨੀ ਵਿਸ਼ਾਲ ਜੈਨ ਵਾਸੀ ਫਿਰੋਜ਼ਪੁਰ ਛਾਉਣੀ ਦੀ ਮੌਤ ਹੋ ਗਈ। ਸੜਕ ਹਾਦਸੇ ਦੇ ਸਬੰਧੀ ਮ੍ਰਿਤਕਾ ਦੇ ਭਰਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਇਕ ਅਣਪਛਾਤੇ ਵਾਹਨ ਚਾਲਕ ਖ਼ਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਦਿਲ ਕੰਬਾਅ ਦੇਣ ਵਾਲੇ ਹਾਦਸੇ 'ਚ ਸਰਕਾਰੀ ਸਕੂਲ ਦੀ ਅਧਿਆਪਕਾ ਦੀ ਮੌਤ
7. Kedarnath Yatra ਦੌਰਾਨ ਭਿਆਨਕ ਹਾਦਸਾ: ਜ਼ਮੀਨ ਖਿਸਕਣ ਨਾਲ ਖੱਡ 'ਚ ਡਿੱਗੇ 2 ਸ਼ਰਧਾਲੂ, ਹੋਈ ਮੌਤ
ਕੇਦਾਰਨਾਥ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕੇਦਾਰਨਾਥ ਯਾਤਰਾ ਦੇ ਰਸਤੇ 'ਤੇ ਜ਼ਮੀਨ ਖਿਸਕਣ ਕਾਰਨ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ। ਜ਼ਮੀਨ ਖਿਸਕਣ ਕਾਰਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਮਿਲੀ ਹੈ। ਜਾਣਕਾਰੀ ਅਨੁਸਾਰ ਜੰਗਲਚੱਟੀ ਘਾਟ ਦੇ ਨੇੜੇ ਉੱਪਰਲੀ ਪਹਾੜੀ ਤੋਂ ਮਲਬਾ ਅਤੇ ਪੱਥਰ ਡਿੱਗ ਪਏ। ਇਸ ਪੈਦਲ ਰਸਤੇ 'ਤੇ ਪਹਾੜ ਤੋਂ ਡਿੱਗੇ ਵੱਡੇ ਪੱਥਰਾਂ ਦੀ ਲਪੇਟ ਵਿੱਚ ਆਉਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- Kedarnath Yatra ਦੌਰਾਨ ਭਿਆਨਕ ਹਾਦਸਾ: ਜ਼ਮੀਨ ਖਿਸਕਣ ਨਾਲ ਖੱਡ 'ਚ ਡਿੱਗੇ 2 ਸ਼ਰਧਾਲੂ, ਹੋਈ ਮੌਤ
8. ਈਰਾਨ ਖ਼ਿਲਾਫ਼ ਜੰਗ ਲੜੇਗਾ ਅਮਰੀਕਾ! ਯੂਰਪ ਵੱਲ ਭੇਜੇ 30 ਫਾਈਟਰ ਜੈੱਟ
ਈਰਾਨ-ਇਜ਼ਰਾਈਲ ਵਿਚਾਲੇ ਜਾਰੀ ਜੰਗ ਨੂੰ ਛੇ ਦਿਨ ਹੋ ਗਏ ਹਨ। ਜਿਸ ਵਿਚ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਹੁਣ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਜੰਗ ਵਿਚ ਅਮਰੀਕਾ ਦੀ ਐਂਟਰੀ ਕਿਸੇ ਵੀ ਸਮੇਂ ਹੋ ਸਕਦੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਅਮਰੀਕਾ ਤੋਂ 30 ਫਾਈਟਰ ਜੈੱਟ ਯੂਰਪ ਵੱਲ ਰਵਾਨਾ ਹੋਏ ਹਨ। ਉੱਧਰ ਈਰਾਨ ਨੇ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ 'ਤੇ ਹਾਈਪਰਸੋਨਿਕ ਮਿਜ਼ਾਈਲਾਂ ਨਾਲ ਹਮਲਾ ਕਰਕੇ ਤਬਾਹੀ ਮਚਾ ਦਿੱਤੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਈਰਾਨ ਖ਼ਿਲਾਫ਼ ਜੰਗ ਲੜੇਗਾ ਅਮਰੀਕਾ! ਯੂਰਪ ਵੱਲ ਭੇਜੇ 30 ਫਾਈਟਰ ਜੈੱਟ
9. ਸਰਵ ਉੱਚ ਰਿਕਾਰਡ ਪੱਧਰ ਤੋਂ ਡਿੱਗਾ ਸੋਨਾ, ਚਾਂਦੀ ਦੀ ਕੀਮਤ ਹੋਈ ਮਜ਼ਬੂਤ
ਕਮਜ਼ੋਰ ਵਿਸ਼ਵ ਰੁਝਾਨਾਂ ਦਰਮਿਆਨ ਜਿਊਲਰਾਂ ਅਤੇ ਸਟਾਕਿਸਟਾਂ ਵੱਲੋਂ ਲਗਾਤਾਰ ਵਿਕਰੀ ਕਾਰਨ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ 1,200 ਰੁਪਏ ਡਿੱਗ ਕੇ 1,00,170 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈਆਂ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਸਰਵ ਉੱਚ ਰਿਕਾਰਡ ਪੱਧਰ ਤੋਂ ਡਿੱਗਾ ਸੋਨਾ, ਚਾਂਦੀ ਦੀ ਕੀਮਤ ਹੋਈ ਮਜ਼ਬੂਤ
10. T20 ਵਰਲਡ ਕੱਪ ਦੇ ਸ਼ਡਿਊਲ ਦਾ ਐਲਾਨ, ਭਾਰਤ ਤੇ ਪਾਕਿ ਵਿਚਾਲੇ ਇਸ ਦਿਨ ਹੋਵੇਗਾ ਮਹਾਮੁਕਾਬਲਾ
ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਆਈਸੀਸੀ ਨੇ ਟੀ-20 ਵਿਸ਼ਵ ਕੱਪ 2026 ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ, ਅਤੇ ਖਾਸ ਗੱਲ ਇਹ ਹੈ ਕਿ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇੱਕ ਦੂਜੇ ਦੇ ਸਾਹਮਣੇ ਹੋਣਗੀਆਂ। ਇਸ ਬਹੁਤ ਉਡੀਕੇ ਜਾਣ ਵਾਲੇ ਟੂਰਨਾਮੈਂਟ ਦੀ ਮੇਜ਼ਬਾਨੀ ਇੰਗਲੈਂਡ ਕਰੇਗਾ ਅਤੇ ਮੈਚ ਜੂਨ 2026 ਵਿੱਚ ਖੇਡੇ ਜਾਣਗੇ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- T20 ਵਰਲਡ ਕੱਪ ਦੇ ਸ਼ਡਿਊਲ ਦਾ ਐਲਾਨ, ਭਾਰਤ ਤੇ ਪਾਕਿ ਵਿਚਾਲੇ ਇਸ ਦਿਨ ਹੋਵੇਗਾ ਮਹਾਮੁਕਾਬਲਾ