ਮੁੰਬਈ ਦੇ ਪੱਬ ’ਚ ਬੰਦੂਕ ਲੈ ਕੇ ਦਾਖਲ ਹੋਏ 2 ਵਿਅਕਤੀ ਗ੍ਰਿਫਤਾਰ
Thursday, Jan 11, 2024 - 11:02 AM (IST)
ਮੁੰਬਈ- ਇੱਥੇ ਇਕ ਪੱਬ ਵਿਚ ਲਾਇਸੈਂਸੀ ਰਿਵਾਲਵਰ ਲੈ ਕੇ ਦਾਖਲ ਹੋਣ ਅਤੇ ਔਰਤਾਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਵਿਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਦੇਰ ਰਾਤ ਉਪਨਗਰ ਅੰਧੇਰੀ ਦੇ ਅੰਬੋਲੀ ਖੇਤਰ ਇਕ ਪੱਬ ਵਿਚ ਵਾਪਰੀ।
ਅਪਰਾਧ ਸ਼ਾਖਾ ਦੇ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਵਿਚ ਇਕ 23 ਸਾਲਾ ਕੇਬਲ ਆਪ੍ਰੇਟਰ ਅਤੇ ਇਕ 56 ਸਾਲਾ ਡਰਾਈ ਫਰੂਟ ਵੇਚਣ ਵਾਲਾ ਸ਼ਾਮਲ ਹੈ। ਕੇਬਲ ਆਪ੍ਰੇਟਰ ਖ਼ਿਲਾਫ ਪਹਿਲਾਂ ਹੀ 6 ਮਾਮਲੇ ਦਰਜ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।