ਐਂਬੂਲੈਂਸ ਦਾ ਦਰਵਾਜ਼ਾ ਨਾ ਖੁੱਲ੍ਹਣ ''ਤੇ 2 ਮਹੀਨੇ ਦੇ ਮਾਸੂਮ ਦੀ ਮੌਤ

07/17/2018 5:20:07 PM

ਨਵੀਂ ਦਿੱਲੀ— ਛੱਤੀਸਗੜ੍ਹ ਦੀ ਰਾਜਧਾਨੀ ਅੱਜ ਇਕ ਘਟਨਾ ਕਾਰਨ ਸ਼ਰਮਸਾਰ ਹੋ ਗਈ। ਅਸਲ 'ਚ ਸਵੇਰੇ ਦਿੱਲੀ ਤੋਂ ਇਕ ਮਾਸੂਮ ਬੱਚੇ ਨੂੰ ਲੈ ਕੇ ਉਸ ਦੇ ਮਾਤਾ-ਪਿਤਾ ਇਲਾਜ ਲਈ ਬੜੀ ਉਮੀਦ ਨਾਲ ਪਹੁੰਚੇ। ਸਟੇਸ਼ਨ ਤੋਂ ਬੱਚੇ ਨੂੰ 108 ਐਂਬੂਲੈਂਸ 'ਤੇ ਜਦੋਂ ਮੇਕਾਹਾਰਾ ਲਿਆਂਦਾ ਗਿਆ ਤਾਂ ਐਂਬੂਲੈਂਸ ਦਾ ਦਰਵਾਜ਼ਾ ਬੰਦ ਹੋਣ  ਕਾਰਨ ਬੱਚੇ ਦਾ ਦਮ ਘੁੱਟ ਗਿਆ ਅਤੇ ਉਸ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਬਿਹਾਰ ਦੇ ਗਯਾ ਨਿਵਾਸੀ ਅੰਬਿਕਾ ਸਿੰਘ ਦੇ 2 ਮਹੀਨੇ ਦੇ ਬੱਚੇ ਦੇ ਦਿਲ 'ਚ ਛੇਕ ਸੀ। ਉਨ੍ਹਾਂ ਦੀ ਆਰਥਿਕ ਸਥਿਤੀ ਚੰਗੀ ਨਹੀਂ ਸੀ। ਉਹ ਆਪਣੇ ਬੱਚੇ ਨੂੰ ਇਲਾਜ ਲਈ ਪਹਿਲਾਂ ਦਿੱਲੀ ਸਥਿਤ ਏਮਜ਼ ਲੈ ਕੇ ਗਏ ਸਨ ਪਰ ਉੱਥੇ ਜ਼ਿਆਦਾ ਖਰਚਾ ਹੋਰ ਦੀ ਗੱਲ ਕਹੀ ਗਈ। ਕਿਸੇ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਛੱਤੀਸਗੜ੍ਹ ਚਲੀ ਜਾਵੇ, ਉੱਥੇ ਸਰਕਾਰੀ ਯੋਜਨਾ ਦੇ ਤਹਿਤ ਨਵਾਂ ਰਾਏਪੁਰ ਸਥਿਤ ਸੱਤਿਆ ਸਾਂਈ ਹਸਪਤਾਲ 'ਚ ਉਨ੍ਹਾਂ ਦੇ ਬੱਚੇ ਦਾ ਮੁਫਤ ਆਪਰੇਸ਼ਨ ਹੋ ਸਕਦਾ ਹੈ। ਇਸ ਤੋਂ ਬਾਅਦ ਪਰਿਵਾਰ ਬੱਚੇ ਨੂੰ ਲੈ ਕੇ ਰਾਏਪੁਰ ਸਟੇਸ਼ਨ ਪਹੁੰਚਿਆ, ਉੱਥੋਂ 108 ਐਂਬੂਲੈਂਸ ਦੀ ਸਹਾਇਤਾ ਨਾਲ ਬੱਚੇ ਨੂੰ ਸੱਤਿਆ ਸਾਂਈ ਹਸਪਤਾਲ ਲੈ ਜਾਣ ਦੌਰਾਨ ਅਚਾਨਕ ਰਸਤੇ 'ਚ ਉਸ ਦੀ ਸਿਹਤ ਖਰਾਬ ਹੋ ਗਈ। ਪਰਿਵਾਰ ਦੇ ਮੈਂਬਰਾਂ ਨੇ ਐਂਬੂਲੈਂਸ ਚਾਲਕ ਨੂੰ ਨੇੜੇ ਦੇ ਕਿਸੇ ਸਰਕਾਰੀ ਹਸਪਤਾਲ ਜਾਣ ਨੂੰ ਕਿਹਾ ਤਾਂ ਉਹ ਉਨ੍ਹਾਂ ਨੂੰ ਲੈ ਕੇ ਅੰਬੇਦਕਰ ਹਸਪਤਾਲ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ 'ਚ ਜਦੋਂ ਐਂਬੂਲੈਂਸ ਦਾ ਦਰਵਾਜ਼ਾ ਖੋਲ ਕੇ ਬੱਚੇ ਨੂੰ ਉਤਾਰਨਾ ਚਾਹਿਆ ਤਾਂ ਦਰਵਾਜ਼ਾ ਨਹੀਂ ਖੁੱਲ੍ਹਿਆ। ਕਾਫੀ ਕੋਸ਼ਿਸ਼ ਤੋਂ ਬਾਅਦ 2 ਘੰਟਿਆਂ 'ਚ ਤਾਲਾ ਖੋਲ੍ਹਿਆ ਜਾ ਸਕਿਆ, ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ।


Related News