ਜੰਮੂ ਕਸ਼ਮੀਰ : ਕੁਲਗਾਮ ’ਚ ਸੁਰੱਖਿਆ ਫ਼ੋਰਸਾਂ ਨੇ ਲਸ਼ਕਰ ਦੇ 2 ਅੱਤਵਾਦੀ ਢੇਰ

06/30/2022 11:19:23 AM

ਜੰਮੂ/ਸ਼੍ਰੀਨਗਰ (ਉਦੈ/ਅਰੀਜ)- ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਨੌਪੋਰਾ ਮੀਰ ਬਾਜ਼ਾਰ ਇਲਾਕੇ ਵਿਚ ਬੁੱਧਵਾਰ ਨੂੰ ਮੁਕਾਬਲੇ ਵਿਚ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਮਾਰੇ ਗਏ। ਉਥੇ ਹੀ ਸੁਰੱਖਿਆ ਫੋਰਸਾਂ ਨੇ ਬਡਗਾਮ ਵਿਚ ਲਸ਼ਕਰ-ਏ-ਤੋਇਬਾ ਦੇ ਮਦਦਗਾਰ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਅਤੇ ਫ਼ੌਜ ਦੀ ਇਕ ਸਾਂਝੀ ਟੀਮ ਨੇ ਮੀਰ ਬਾਜ਼ਾਰ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜਿਵੇਂ ਹੀ ਸੁਰੱਖਿਆ ਫੋਰਸਾਂ ਦੀ ਸਾਂਝੀ ਟੀਮ ਸ਼ੱਕੀ ਸਥਾਨ ਵੱਲ ਵਧੀ ਤਾਂ ਉਥੇ ਲੁਕੇ ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਸੁਰੱਖਿਆ ਫੋਰਸਾਂ ਨੇ ਜਵਾਬੀ ਕਾਰਵਾਈ ਵਿਚ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।

ਇਹ ਵੀ ਪੜ੍ਹੋ : ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਦੇਸ਼ 'ਚ ਇਕ ਦਿਨ 'ਚ 18 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਮਾਰੇ ਗਏ ਅੱਤਵਾਦੀਆਂ ਦੀ ਪਛਾਣ ਯਾਸਿਰ ਵਾਨੀ ਵਾਸੀ ਵਨਗੁੰਡ ਕੁਲਗਾਮ ਅਤੇ ਰਈਸ ਮਨਜੂਰ ਵਾਸੀ ਛੋਟੀਪੋਰਾ ਸ਼ੋਪੀਆਂ ਵਜੋਂ ਹੋਈ ਹੈ। ਅੱਤਵਾਦੀਆਂ ਕੋਲੋਂ ਏ. ਕੇ. 47 ਰਾਈਫਲ, 1 ਪਿਸਤੌਲ ਬਰਾਮਦ ਹੋਈ ਹੈ। ਉਥੇ ਹੀ ਮੱਧ ਕਸ਼ਮੀਰ ਦੇ ਬਡਗਾਮ ਜ਼ਿਲੇ ਵਿਚ ਲਸ਼ਕਰ-ਏ-ਤੋਇਬਾ ਦੇ ਇਕ ਸਹਿਯੋਗੀ ਨੂੰ ਨਾਰਕੋ-ਅੱਤਵਾਦੀ ਫੰਡਿੰਗ ਮਾਡਿਊਲ ਨਾਲ ਜੁੜੇ ਇਕ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ। ਪੁਲਸ ਬੁਲਾਰੇ ਨੇ ਕਿਹਾ ਕਿ ਸਹਿਯੋਗੀ ਸ਼ੌਕਤ ਅਹਿਮਦ ਗਨੀ ਉਰਫ ਆਰ. ਕੇ. ਪੁੱਤਰ ਮੁਹੰਮਦ ਕਮਾਲ ਗਨੀ ਵਾਸੀ ਚਾਡੂਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਟੀਕੇ ਦੀਆਂ ਦੋਵੇਂ ਖ਼ੁਰਾਕਾਂ ਦੇ ਬਾਵਜੂਦ ਕੋਰੋਨਾ ਨਾਲ ਪੀੜਤ ਹੋਏ 15 ਸਾਲਾ ਮੁੰਡੇ ਦੀ ਇਲਾਜ ਦੌਰਾਨ ਮੌਤ

ਓਧਰ ਜੰਮੂ-ਕਸ਼ਮੀਰ ਪੁਲਸ ਅਤੇ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਬਾਂਦੀਪੋਰਾ ਦੇ ਪਾਪਚਨ ਖੇਤਰ ਵਿਚ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਇਕ ਨਾਗਰਿਕ ਨੂੰ ਤਲਾਸ਼ੀ ਲਈ ਰੋਕਿਆ ਤਾਂ ਉਸ ਦੇ ਕਬਜ਼ੇ ਵਿਚੋਂ ਹਥਿਆਰ ਬਰਾਮਦ ਹੋਏ। ਦੋਸ਼ੀ ਦੀ ਪਛਾਣ ਮਹਿਬੂਬ ਉਲ ਇਨਾਮ ਵਾਸੀ ਨਾਦੀਹਾਲ ਦੇ ਰੂਪ ਵਿਚ ਹੋਈ ਹੈ। ਮੁੱਢਲੀ ਪੁੱਛਗਿੱਛ ਵਿਚ ਪਤਾ ਲੱਗਾ ਕਿ ਫੜਿਆ ਗਿਆ ਨਾਗਰਿਕ ਲਸ਼ਕਰ-ਏ-ਤੋਇਬਾ ਦਾ ਹਾਈਬ੍ਰਿਡ ਅੱਤਵਾਦੀ ਹੈ। ਉਸ ਕੋਲੋਂ 3 ਏ. ਕੇ. 47 ਰਾਈਫਲਾਂ, 10 ਮੈਗਜ਼ੀਨ, 380 ਰਾਊਂਡ, 2 ਕਿਲੋ ਆਈ. ਈ. ਡੀ. ਬਣਾਉਣ ਵਾਲਾ ਪਦਾਰਥ, 1 ਚੀਨ ਵਿਚ ਬਣਿਆ ਗ੍ਰਨੇਡ ਬਰਾਮਦ ਹੋਇਆ ਹੈ। ਪੁਲਸ ਨੇ ਇਸ ਸੰਦਰਭ ਵਿਚ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News