ਟਰੇਨ ਹਾਦਸੇ ''ਚ ਮ੍ਰਿਤਕ 16 ਮਜ਼ਦੂਰਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਦੀ ਮਨਜ਼ੂਰੀ
Wednesday, May 13, 2020 - 01:11 AM (IST)
ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਔਰੰਗਾਬਾਦ ਦੇ ਨਜ਼ਦੀਕ 8 ਮਈ ਨੂੰ ਮਾਲ-ਗੱਡੀ ਦੀ ਚਪੇਟ 'ਚ ਆਏ 16 ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਲਈ ਦੋ-ਦੋ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦੀ ਮੰਗਲਵਾਰ ਨੂੰ ਮਨਜ਼ੂਰੀ ਦਿੱਤੀ। ਉਨ੍ਹਾਂ ਦੇ ਦਫ਼ਤਰ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਇਸ ਟਰੇਨ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦੀ ਮਨਜ਼ੂਰੀ ਦਿੱਤੀ। ਦਫ਼ਤਰ ਨੇ ਰੇਲਵੇ ਨੂੰ ਮਿ੍ਰਤਕਾ ਅਤੇ ਪਰਿਵਾਰ ਵਾਲਿਆਂ ਅਤੇ ਜਖ਼ਮੀਆਂ ਦੇ ਨਾਮ ਅਤੇ ਪਤੇ ਦੇ ਨਾਲ ਕੁਲ ਜ਼ਰੂਰੀ ਫੰਡ ਦਾ ਬਿਓਰਾ ਦੇਣ ਨੂੰ ਕਿਹਾ ਹੈ।