ਉਦਯੋਗਪਤੀ ਦੇ ਘਰ 2 ਕਰੋੜ ਦੀ ਡਕੈਤੀ: ਮੁਅੱਤਲ ਸਿਪਾਹੀ ਨਿਕਲਿਆ ਮਾਸਟਰਮਾਈਂਡ, 5 ਗ੍ਰਿਫ਼ਤਾਰ

Tuesday, Jun 09, 2026 - 07:38 AM (IST)

ਉਦਯੋਗਪਤੀ ਦੇ ਘਰ 2 ਕਰੋੜ ਦੀ ਡਕੈਤੀ: ਮੁਅੱਤਲ ਸਿਪਾਹੀ ਨਿਕਲਿਆ ਮਾਸਟਰਮਾਈਂਡ, 5 ਗ੍ਰਿਫ਼ਤਾਰ

ਹਾਪੁੜ (ਇੰਟ.) - ਹਾਪੁੜ ਵਿਚ ਉਦਯੋਗਪਤੀ ਨਰਿੰਦਰ ਕਬਾੜੀ ਦੇ ਘਰ ਹੋਈ ਕਰੀਬ 2 ਕਰੋੜ ਰੁਪਏ ਦੀ ਡਕੈਤੀ ਦਾ ਪਰਦਾਫਾ ਹੋ ਗਿਆ ਹੈ। ਇਸ ਮਾਮਲੇ ਦਾ ਖ਼ੁਲਾਸਾ ਕਰਦਿਆਂ ਪੁਲਸ ਨੇ ਮੁਕਾਬਲੇ ਤੋਂ ਬਾਅਦ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਡਕੈਤੀ ਦੇ ਮਾਮਲੇ ਦਾ ਮਾਸਟਰਮਾਈਂਡ ਉੱਤਰ ਪ੍ਰਦੇਸ਼ ਪੁਲਸ ਦਾ ਮੁਅੱਤਲ ਸਿਪਾਹੀ ਵਿੱਕੀ ਗੌਤਮ ਨਿਕਲਿਆ ਹੈ। ਪੁਲਸ ਅਨੁਸਾਰ, 2 ਜੂਨ ਦੀ ਰਾਤ ਨੂੰ ਬਦਮਾਸ਼ਾਂ ਨੇ ਕਾਰੋਬਾਰੀ ਦੇ ਘਰ ਵੜ ਕੇ ਪਰਿਵਾਰ ਨੂੰ ਬੰਧਕ ਬਣਾਇਆ ਅਤੇ ਨਕਦੀ, ਸੋਨੇ-ਚਾਂਦੀ ਦੇ ਗਹਿਣਿਆਂ ਸਮੇਤ ਕਰੀਬ 2 ਕਰੋੜ ਰੁਪਏ ਦਾ ਮਾਲ ਲੁੱਟ ਲਿਆ ਸੀ।

ਪੜ੍ਹੋ ਇਹ ਵੀ - 6 ਹਜ਼ਾਰ ਦੀ ਨੌਕਰੀ..., 2 ਕਰੋੜ ਕੈਸ਼, 47 ਲੱਖ ਦਾ ਸੋਨਾ! ਓੜੀਸ਼ਾ 'ਚ ਇੰਜੀਨੀਅਰ ਦੇ ਘਰ ਰੇਡ, Lockers ਦੇਖ ਉੱਡੇ ਹੋਸ਼

ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਦੀ ਜਾਂਚ ਲਈ ਪੁਲਸ ਨੇ ਕਈ ਟੀਮਾਂ ਗਠਿਤ ਕੀਤੀਆਂ ਸਨ। ਐਤਵਾਰ ਦੇਰ ਰਾਤ ਕੋਤਵਾਲੀ ਦਿਹਾਤ ਖੇਤਰ ਵਿਚ ਪੁਲਸ ਨਾਲ ਹੋਏ ਮੁਕਾਬਲੇ ਵਿਚ 2 ਬਦਮਾਸ਼ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ, ਜਦੋਂ ਕਿ ਕੁੱਲ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਉਨ੍ਹਾਂ ਕੋਲੋਂ ਲੁੱਟੀ ਗਈ ਨਕਦ ਰਕਮ ਅਤੇ ਗਹਿਣੇ ਵੀ ਬਰਾਮਦ ਕਰ ਲਏ ਹਨ। ਜਾਂਚ ਵਿਚ ਪਤਾ ਲੱਗਿਆ ਹੈ ਕਿ ਇਹ ਗਿਰੋਹ ਪਿਛਲੇ 2 ਮਹੀਨਿਆਂ ਤੋਂ ਕਾਰੋਬਾਰੀ ਅਤੇ ਉਸ ਦੇ ਪਰਿਵਾਰ ਦੀਆਂ ਗਤੀਵਿਧੀਆਂ ਦੀ ਰੇਕੀ ਕਰ ਰਿਹਾ ਸੀ। ਪੁਲਸ ਮੁਤਾਬਕ, ਡਕੈਤੀ ਦੀ ਪੂਰੀ ਸਾਜ਼ਿਸ਼ ਮੁਅੱਤਲ ਸਿਪਾਹੀ ਵਿੱਕੀ ਗੌਤਮ ਨੇ ਰਚੀ ਸੀ, ਜੋ ਪਹਿਲਾਂ ਵੀ ਅਪਰਾਧਿਕ ਮਾਮਲਿਆਂ ਵਿਚ ਜੇਲ ਜਾ ਚੁੱਕਾ ਹੈ। ਪੁਲਸ ਹੁਣ ਗਿਰੋਹ ਦੇ ਹੋਰ ਸੰਭਾਵਿਤ ਸਾਥੀਆਂ ਅਤੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ।

ਪੜ੍ਹੋ ਇਹ ਵੀ - ਅਗਲੇ 2 ਦਿਨ ਅਹਿਮ! ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 17 ਸੂਬਿਆਂ 'ਚ IMD ਦਾ ਅਲਰਟ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News